Gee 98News

ਬਰਨਾਲਾ, 27 ਅਕਤੂਬਰ ( ਨਿਰਮਲ ਸਿੰਘ ਪੰਡੋਰੀ ) : ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਦੀ ਸਵ: ਮਾਤਾ ਨਿਰਮਲਾ ਦੇਵੀ ਦੀ ਦੂਸਰੀ ਬਰਸੀ ਨੂੰ ਸਮਰਪਿਤ 29 ਅਕਤੂਬਰ 2023 ਦਿਨ ਐਤਵਾਰ ਨੂੰ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਲਾਇਨਜ਼ ਕਲੱਬ ਬਰਨਾਲਾ ਦੇ ਸਹਿਯੋਗ ਨਾਲ ਇਹ ਵਿਸ਼ਾਲ ਮੈਡੀਕਲ ਕੈਂਪ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਬਾਲਮੀਕ ਚੌਂਕ, ਬੱਸ ਸਟੈਂਡ ਰੋਡ ਬਰਨਾਲਾ ਵਿਖੇ ਲਗਾਇਆ ਜਾ ਰਿਹਾ ਹੈ, ਜੋ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨਜ਼ ਕਲੱਬ ਦੇ ਪ੍ਰਧਾਨ ਰਵਿੰਦਰ ਬਾਂਸਲ, ਪ੍ਰੋਜੈਕਟ ਚੇਅਰਮੈਨ ਮਨਜੀਤ ਕਾਂਸਲ ਅਤੇ ਕੋਪ੍ਰੋਜੈਕਟ ਚੇਅਰਮੈਨ ਜਤਿੰਦਰ ਗੋਇਲ ਨੇ ਦੱਸਿਆ ਹੈ ਕਿ ਇਸ ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਦੇ ਮਾਹਿਰ 10 ਡਾਕਟਰਾਂ ਵੱਲੋਂ ਪੁਹੰਚੇ ਹੋਏ ਮਰੀਜ਼ਾਂ ਦਾ ਚੈਕਅੱਪ ਕੀਤਾ ਜਾਵੇਗਾ। ਕੈਂਪ ਵਿੱਚ ਪ੍ਰਸਿੱਧ ਡਾਕਟਰ ਸੁਸ਼ੀਲ ਕੋਟਰੂ (ਮੈਕਸ ਹਸਪਤਾਲ ਬਠਿੰਡਾ), ਡਾਕਟਰ ਪੱਲਵ ਜੈਨ (ਮੈਕਸ ਹਸਪਤਾਲ ਬਠਿੰਡਾ), ਡਾ: ਭੁਪਿੰਦਰ ਸਿੰਘ ਬਰਾੜ ਅਤੇ ਡਾਕਟਰ ਨੀਰਜ (ਮੈਕਸ ਹਸਪਤਾਲ ਬਠਿੰਡਾ), ਡਾਕਟਰ ਪ੍ਰਸ਼ਾਂਤ ਮਿੱਤਲ ਬਰਨਾਲਾ, ਡਾਕਟਰ ਅੰਸ਼ੁਲ ਗਰਗ, ਡਾਕਟਰ ਰੋਹਿਤ ਗਾਰਗੀ ਅਤੇ ਡਾਕਟਰ ਦੀਪਕ ਮਰੀਜ਼ਾਂ ਦੇ ਚੈਕਅੱਪ ਕਰਨਗੇ। ਇਸ ਮੌਕੇ ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਮਰੀਜਾਂ ਦੇ ਮੁਫ਼ਤ ਟੈਸਟ ਕੀਤੇ ਜਾਣਗੇ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਫਰੀ ਦਵਾਈ ਵੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

error: Content is protected !!