Gee 98News

ਸਮਾਜ ਸੇਵੀ ਟੱਲੇਵਾਲੀਆ ਨੂੰ ਸਦਮਾ,ਨੌਜਵਾਨ ਭਾਣਜੇ ਦੀ ਕੈਨੇਡਾ ‘ਚ ਮੌਤ

ਬਰਨਾਲਾ ,27ਅਕਤੂਬਰ (ਨਿਰਮਲ ਸਿੰਘ ਪੰਡੋਰੀ)- ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਉੱਘੇ ਸਮਾਜ ਸੇਵੀ ਗੁਰਸਰਨ ਸਿੰਘ ਟੱਲੇਵਾਲੀਆ ਵਾਸੀ ਠੀਕਰੀਵਾਲਾ ਦੇ ਹੋਣਹਾਰ ਭਾਣਜੇ ਅਵਨਿੰਦਰ ਸਿੰਘ‌ (ਰਿੰਕੂ) ਪੁੱਤਰ ਸਤਿੰਦਰ ਸਿੰਘ ਵਾਸੀ ਅਜੀਤ ਨਗਰ ਏਅਰਫੋਰਸ ਰੋਡ ਬਰਨਾਲਾ ਦਾ ਪਿਛਲੇ ਦਿਨੀਂ ਕੈਨੇਡਾ ਨੇਡਾ ਦੇ ਕੈਲਗਰੀ ਸ਼ਹਿਰ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ (ਟਿੰਕੂ ਪਟਵਾਰੀ) ਨੇ ਦੱਸਿਆ ਕਿ ਅਵਨਿੰਦਰ ਸਿੰਘ ਜੋ ਕਿ 2018 ‘ਚ ਪੀ ਆਰ ਹੋ ਕੇ ਕੈਨੇਡਾ ਗਿਆ ਸੀ ਜਿਸ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਪੀੜਿਤ ਪਰਿਵਾਰ ਅਤੇ ਗੁਰਸਰਨ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

error: Content is protected !!