Skip to main content

Gee 98News

ਮੁਲਾਜ਼ਮ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ‘ਚ ਨਤੀਜੇ ਭੁਗਤਣ ਦੀ ਦਿੱਤੀ ਚੇਤਾਵਨੀ

  • ਲੁਧਿਆਣੇ ਬਹਿਸ ‘ਚ ਜਾਣ ਵਾਲੇ ਆਗੂਆਂ ਨੂੰ ਘਰਾਂ ‘ਚ ਨਜ਼ਰਬੰਦ ਕਰਨ ਦੀ ਕੀਤੀ ਨਿਖੇਧੀ
    ਬਰਨਾਲਾ,01 ਨਵੰਬਰ ( ਨਿਰਮਲ ਸਿੰਘ ਪੰਡੋਰੀ)-ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਰਾਜਨੀਤਿਕ ਪਾਰਟੀਆਂ ਨੂੰ ਬਹਿਸ ਲਈ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਪ੍ਰੰਤੂ ਦੂਜੇ ਪਾਸੇ ਸਰਕਾਰ ਨੂੰ ਬਹਿਸ ਕਰਨ ਲਈ ਵੰਗਾਰਦੇ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਬਲ ਦੇ ਜ਼ੋਰ ‘ਤੇ ਨਜ਼ਰਬੰਦ ਕੀਤਾ ਗਿਆ, ਜੋ ਭਗਵੰਤ ਮਾਨ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਅਤੇ ਇਹ ਅਤੀ ਨਿੰਦਣਯੋਗ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਐਡ ਅਧਿਆਪਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਸਰਕਾਰ ਨੇ ਲੁਧਿਆਣੇ ਬਹਿਸ ਵਿੱਚ ਦਾਖਲ ਹੋਣ ਦੇ ਡਰ ਤੋਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਦਿਨ ਚੜ੍ਹਦੇ ਹੀ ਆਪੋ ਆਪਣੇ ਘਰਾਂ ਵਿੱਚ ਡੱਕ ਦਿੱਤਾ। ਉਹਨਾਂ ਦੱਸਿਆ ਕਿ ਪੁਲਿਸ ਨੇ ਮੁਲਾਜ਼ਮ ਜਥੇਬੰਦੀ ਦੇ ਸੂਬਾ ਆਗੂ ਅਜੀਤਪਾਲ ਸਿੰਘ ਜੱਸੋਵਾਲ ਨੂੰ ਡੇਹਲੋ ਇੱਕ ਸਕੂਲ ਵਿੱਚ ਹੀ ਬਹਿਸ ਮੁਕੰਮਲ ਹੋਣ ਤੱਕ ਨਜ਼ਰਬੰਦ ਕਰੀ ਰੱਖਿਆ ਤਾਂ ਜੋ ਉਹ ਬਹਿਸ ਵਿੱਚ ਨਾ ਜਾ ਸਕਣ । ਇਸ ਤੋਂ ਇਲਾਵਾ ਬੀਐਡ ਅਧਿਆਪਕ ਫਰੰਟ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਕਮੇਟੀ ਦੇ ਸੂਬਾ ਆਗੂਆਂ ਨੂੰ ਵੀ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ। ਉਹਨਾਂ ਕਿਹਾ ਕਿ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਸੱਤਾ ਦੇ ਜ਼ੋਰ ‘ਤੇ ਦਬਾਉਣਾ ਚਾਹੁੰਦੀ ਹੈ, ਜਿਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ ।
  • ਫੋਟੋ ਕੈਪਸ਼ਨ- ਡੇਹਲੋ ਵਿਖੇ ਸਕੂਲ ‘ਚ ਨਜ਼ਰਬੰਦ ਕੀਤੇ ਮੁਲਾਜ਼ਮ ਆਗੂ ਅਜੀਤਪਾਲ ਸਿੰਘ ਜਸੋਵਾਲ ਅਤੇ ਪੁਲਿਸ ਮੁਲਾਜ਼ਮ
error: Content is protected !!