Gee 98News

ਚੰਡੀਗੜ੍ਹ,4 ਨਵੰਬਰ-ਭਾਰਤੀਆਂ ਲਈ ਇਹ ਸਨਮਾਨ ਵਾਲੀ ਗੱਲ ਹੈ ਕਿ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਨੋਬਲ ਪੁਰਸਕਾਰ ਜੇਤੂ ਭਾਰਤੀ ਭੌਤਿਕ ਵਿਗਿਆਨੀ ਪ੍ਰੋਫੈਸਰ ਐਸ. ਚੰਦਰਸ਼ੇਖਰ ਤੋਂ ਪ੍ਰਭਾਵਿਤ ਹੋ ਕੇ ਅਪਣੇ ਪੁੱਤਰ ਦਾ ਨਾਂਅ ‘ਚੰਦਰਸ਼ੇਖਰ’ ਰੱਖਿਆ। ਇਹ ਦਿਲਚਸਪ ਗੱਲ ਐਲੋਨ ਮਸਕ ਨੇ ਕੇਂਦਰੀ ਆਈਟੀ ਮੰਤਰੀ ਰਾਜੀਵ ਚੰਦਰਸ਼ੇਖਰ,ਜੋ ਬਰਤਾਨੀਆ ਵਿਚ ਹੋਈ ਏਆਈ ਸੁਰੱਖਿਆ ਕਾਨਫਰੰਸ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ, ਨੂੰ ਇੱਕ ਮੁਲਾਕਾਤ ਦੌਰਾਨ ਦੱਸੀ। ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਅੱਗੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ “ਐਕਸ” ‘ਤੇ ਦਿੱਤੀ ਅਤੇ ਐਲੋਨ ਮਸਕ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ। ਮੰਤਰੀ ਰਾਜੀਵ ਚੰਦਰਸ਼ੇਖਰ ਦੀ ਇਸ ਪੋਸਟ ਦਾ ਜਵਾਬ ਦਿੰਦੇ ਹੋਏ ਮਸਕ ਦੀ ਪ੍ਰੇਮਿਕਾ ਸ਼ਿਵਾਨ ਐਲਿਸ ਗਿਲਿਸ ਨੇ ਲਿਖਿਆ, “ਹਾਹਾ, ਹਾਂ, ਇਹ ਸੱਚ ਹੈ। ਅਸੀਂ ਉਸ ਨੂੰ (ਬੇਟੇ ਨੂੰ) ਸ਼ੇਖਰ ਕਹਿ ਕੇ ਬੁਲਾਉਂਦੇ ਹਾਂ। ਇਹ ਨਾਮ ਸੁਬਰਾਮਨੀਅਮ ਚੰਦਰਸ਼ੇਖਰ ਦੇ ਸਨਮਾਨ ਵਿਚ ਚੁਣਿਆ ਗਿਆ ਹੈ”। ਜ਼ਿਕਰਯੋਗ ਹੈ ਕਿ ਭਾਰਤੀ ਖਗੋਲ ਵਿਗਿਆਨੀ ਚੰਦਰਸ਼ੇਖਰ ਨੇ ਤਾਰਿਆਂ ਦੀ ਬਣਤਰ ਅਤੇ ਵਿਕਾਸ ਲਈ ਮਹੱਤਵਪੂਰਨ ਭੌਤਿਕ ਪ੍ਰਕਿਰਿਆਵਾਂ ਦੇ ਸਿਧਾਂਤਕ ਅਧਿਐਨ ਲਈ 1983 ਵਿਚ ਭੌਤਿਕ ਵਿਗਿਆਨ ਵਿਚ ਨੋਬਲ ਪੁਰਸਕਾਰ ਜਿੱਤਿਆ ਸੀ।

Leave a Reply

Your email address will not be published. Required fields are marked *

error: Content is protected !!