Gee 98News

ਚੰਡੀਗੜ੍ਹ,15 ਨਵੰਬਰ-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ “ਲਿਵ-ਇਨ-ਰਿਲੇਸ਼ਨਸ਼ਿਪ” ਰਹਿ ਰਹੇ ਇੱਕ ਜੋੜੇ ਵੱਲੋਂ ਸੁਰੱਖਿਆ ਦੀ ਮੰਗ ਸਬੰਧੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਅਹਿਮ ਟਿੱਪਣੀ ਕੀਤੀ ਹੈ। ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਔਰਤ ਅਤੇ ਉਸਦੇ ਮਰਦ ਸਾਥੀ ਨੇ ਰਿਸ਼ਤੇਦਾਰਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਸੁਰੱਖਿਆ ਦੀ ਮੰਗ ਕਰਦੇ ਹੋਏ ਅਦਾਲਤ ਤੱਕ ਪਹੁੰਚ ਕੀਤੀ ਸੀ, ਜੋੜੇ ਦੀ ਸੁਰੱਖਿਆ ਦੀ ਇਸ ਪਟੀਸ਼ਨ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਇਸ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਜਸਟਿਸ ਕੁਲਦੀਪ ਤਿਵਾੜੀ ਨੇ ਅਹਿਮ ਟਿੱਪਣੀਆਂ ਕਰਦੇ ਹੋਏ ਕਿਹਾ ਕਿ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੀ ਔਰਤ ਕੁਆਰੀ ਹੈ ਜਦਕਿ ਮਰਤ ਵਿਆਹੁਤਾ ਹੈ ਅਤੇ ਤਣਾਅਪੂਰਨ ਸਬੰਧਾਂ ਕਾਰਨ ਆਪਣੀ ਪਤਨੀ ਤੋਂ ਵੱਖ ਰਹਿ ਰਿਹਾ ਹੈ। ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੇ ਵਿਅਕਤੀ ਅਤੇ ਉਸਦੀ ਪਤਨੀ ਦੇ ਦੋ ਬੱਚੇ ਵੀ ਹਨ ਜੋ ਆਪਣੀ ਮਾਂ ਨਾਲ ਰਹਿੰਦੇ ਹਨ। ਇਸ ਵਿਅਕਤੀ ਦਾ ਆਪਣੀ ਪਤਨੀ ਤੋਂ ਤਲਾਕ ਸਬੰਧੀ ਮਾਮਲਾ ਪਰਿਵਾਰਿਕ ਅਦਾਲਤ ਵਿੱਚ ਵਿਚਾਰ ਅਧੀਨ ਹੈ। ‌ ਮਾਨਯੋਗ ਹਾਈਕੋਰਟ ਨੇ ਕਿਹਾ ਕਿ ਆਪਣੇ ਪਹਿਲੇ ਜੀਵਨ ਸਾਥੀ ਤੋਂ ਤਲਾਕ ਦਾ ਕੋਈ ਜਾਇਜ਼ ਪ੍ਰਮਾਣ ਪੱਤਰ (ਅਦਾਲਤ ਤੋਂ) ਪ੍ਰਾਪਤ ਕੀਤੇ ਬਿਨਾਂ ਪਟੀਸ਼ਨਰ ਮਰਦ ਆਪਣੀ ਸਾਥੀ ਪਟੀਸ਼ਨਰ ਕੁਆਰੀ ਔਰਤ ਨਾਲ ਇੱਕ ਕਾਮੁਕ ਅਤੇ ਵਾਸ਼ਨਾ ਵਾਲੀ ਜ਼ਿੰਦਗੀ ਜੀਅ ਰਿਹਾ ਹੈ, ਜੋ ਆਈਪੀਸੀ ਦੀ ਧਾਰਾ 494/495 ਦੇ ਤਹਿਤ ਸਜ਼ਾਯੋਗ ਅਪਰਾਧ ਹੋ ਸਕਦਾ ਹੈ ਕਿਉਂਕਿ ਅਜਿਹਾ ਰਿਸ਼ਤਾ ਵਿਆਹ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਹੈ। ਅਦਾਲਤ ਨੇ ਕਿਹਾ ਕਿ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੇ ਜੋੜੇ ਵੱਲੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਾਮੁਕ ਅਤੇ ਵਿਭਚਾਰ ਮਾਮਲੇ ਵਿੱਚ ਕਿਸੇ ਅਪਰਾਧਿਕ ਮੁਕੱਦਮੇ ਤੋਂ ਬਚਣ ਲਈ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਮਾਨਯੋਗ ਜਸਟਿਸ ਨੇ ਕਿਹਾ ਕਿ ਦੋ ਬੱਚਿਆਂ ਦਾ ਬਾਪ ਹੁੰਦੇ ਹੋਏ ਆਪਣੀ ਪਤਨੀ ਤੋਂ ਤਲਾਕ ਲਏ ਬਿਨਾਂ ਕਿਸੇ ਕੁਆਰੀ ਲੜਕੀ ਨਾਲ ਰਿਲੇਸ਼ਨਸ਼ਿਪ ਵਿੱਚ ਰਹਿਣਾ ਕਾਮੁਕ ਅਤੇ ਵਿਭਚਾਰੀ ਜੀਵਨ ਮੰਨਿਆ ਜਾ ਸਕਦਾ ਹੈ ਅਤੇ ਇਹ ਸਜ਼ਾਯੋਗ ਅਪਰਾਧ ਹੈ ਜਿਸ ਵਿੱਚ ਜ਼ੁਰਮਾਨੇ ਦੇ ਨਾਲ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਹੈ। ਆਪਣੀਆਂ ਇਹਨਾਂ ਅਹਿਮ ਟਿੱਪਣੀਆਂ ਨਾਲ ਹਾਈਕੋਰਟ ਨੇ ਜੋੜੇ ਵੱਲੋਂ ਸੁਰੱਖਿਆ ਲਈ ਦਾਇਰ ਕੀਤੀ ਪਟੀਸ਼ਨ ਖਾਰਜ ਕਰ ਦਿੱਤੀ। ਹਾਈਕੋਰਟ ਦਾ ਇਹ ਫੈਸਲਾ ਅਜਿਹੇ ਮਰਦਾਂ ਲਈ ਇੱਕ ਸਖ਼ਤ ਸੰਕੇਤ ਹੈ ਜੋ ਸ਼ਾਦੀਸ਼ੁਦਾ ਹੁੰਦੇ ਹੋਏ ਘਰ ਤੋਂ ਬਾਹਰ ਕਿਸੇ ਕੁਆਰੀ ਔਰਤ ਨਾਲ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਹਨ ਅਤੇ ਫਿਰ ਪਤਨੀ ਦੇ ਰਿਸ਼ਤੇਦਾਰਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਸੁਰੱਖਿਆ ਦੀ ਮੰਗ ਕਰਦੇ ਹਨ।

Leave a Reply

Your email address will not be published. Required fields are marked *

error: Content is protected !!