Skip to main content

Gee 98News

ਮੁੰਡਾ ਸੰਗਰੂਰ ਦਾ ਕੁੜੀ ਬਰਨਾਲੇ ਦੀ…ਸਕੂਲ ਵਿੱਚ ਸਪਰੇਅ ਪੀ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ,17 ਨਵੰਬਰ-ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਮੁੰਡੇ ਤੇ ਕੁੜੀ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਜਾ ਕੇ ਕੋਈ ਜਹਿਰੀਲੀ ਚੀਜ਼ ਪੀ ਕੇ ਖ਼ੁਦਕਸ਼ੀ ਕੀਤੇ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮੁੰਡੇ ਅਤੇ ਕੁੜੀ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਲੇਰ ਦੇ ਇੱਕ ਸਕੂਲ ਵਿੱਚ ਜ਼ਹਿਰੀਲੀ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਮੁੰਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕੁੜੀ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਖੁਦਕਸ਼ੀ ਕਰਨ ਤੋਂ ਪਹਿਲਾਂ ਦੋਵੇਂ ਜਣਿਆਂ ਨੇ ਸਕੂਲ ਦੇ ਬਾਥਰੂਮ ਦੀ ਕੰਧ ‘ਤੇ ਆਪਣੇ ਪਿੰਡ ਦਾ ਨਾਮ ਅਤੇ ਮੋਬਾਈਲ ਨੰਬਰ ਵੀ ਲਿਖ ਦਿੱਤਾ ਸੀ ਅਤੇ ਦੋਵੇਂ ਜਣਿਆਂ ਕੋਲੋਂ ਆਧਾਰ ਕਾਰਡ ਵੀ ਮਿਲੇ ਹਨ। ਮੁੰਡੇ ਦੀ ਪਹਿਚਾਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਝਲਾ ਦੇ ਬਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਜਦਕਿ ਕੁੜੀ ਬਰਨਾਲਾ ਜ਼ਿਲ੍ਹੇ ਦੇ ਕਾਲੇਕੇ ਪਿੰਡ ਦੀ ਹੈ। ਮੁੰਡੇ ਦੀ ਉਮਰ 30 ਸਾਲ ਦੇ ਲੱਗਭੱਗ ਦੱਸੀ ਜਾ ਰਹੀ ਹੈ ਜੋ ਸ਼ਾਦੀਸ਼ੁਦਾ ਹੈ ਅਤੇ ਕੁੜੀ ਦੀ ਉਮਰ ਲੱਗਭੱਗ 20 ਸਾਲ ਦੇ ਕਰੀਬ ਹੈ ਜੋ ਕੁਆਰੀ ਹੈ। ਥਾਣਾ ਸਦਰ ਫਰੀਦਕੋਟ ਪੁਲਿਸ ਲਾਸ਼ਾਂ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਵਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪੁਲਿਸ ਵੱਲੋਂ ਸੂਚਿਤ ਕਰ ਦਿੱਤਾ ਗਿਆ ਹੈ।

error: Content is protected !!