Skip to main content

Gee 98News

ਚੇਅਰਮੈਨਾਂ ਨੂੰ ਸਲੂਟ ਨਾ ਮਾਰਨ ਵਾਲੀ ਆਡੀਓ ਲੀਕ ਹੋਣ ਤੋਂ ਬਾਅਦ ਬਠਿੰਡਾ ਦੇ ਐਸਐਸਪੀ ਦੀ ਬਦਲੀ

  • 31 IPS ਅਤੇ PPS ਅਧਿਕਾਰੀਆਂ ਦੇ ਤਬਾਦਲੇ
    ਚੰਡੀਗੜ੍ਹ,20 ਨਵੰਬਰ-ਪੰਜਾਬ ਸਰਕਾਰ ਨੇ ਇੱਕ ਵੱਡੇ ਪ੍ਰਸ਼ਾਸਨਿਕ ਫੈਸਲੇ ਤਹਿਤ ਵੱਡੀ ਪੱਧਰ ‘ਤੇ IPS ਅਤੇ PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ । ਗ੍ਰਹਿ ਵਿਭਾਗ ਦੇ ਸਕੱਤਰ ਵੱਲੋਂ ਦੇਰ ਸ਼ਾਮ ਜਾਰੀ ਕੀਤੀ ਸੂਚੀ ਅਨੁਸਾਰ ਪੰਜਾਬ ਸਰਕਾਰ ਨੇ 31 IPS ਤੇ PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸੂਚੀ ਅਨੁਸਾਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਐਡਮਿਨਿਸਟਰੇਸ਼ਨ ਪੰਜਾਬ ਲਗਾਇਆ ਗਿਆ ਹੈ ਜਦੋਂ ਕਿ ਜਲੰਧਰ ਦੇ ਕਮਿਸ਼ਨਰ ਕੁਲਦੀਪ ਸਿੰਘ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ। ਦੂਜੇ ਪਾਸੇ ਬਠਿੰਡਾ ਵਿਖੇ ਚੇਅਰਮੈਨਾਂ ਨੂੰ ਸਲੂਟ ਨਾ ਮਾਰਨ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੂੰ ਬਦਲ ਕੇ ਰੋਪੜ ਲਗਾ ਦਿੱਤਾ ਗਿਆ ਹੈ ਅਤੇ ਉਹਨਾ ਦੀ ਥਾਂ ‘ਤੇ ਹਰਮਨਬੀਰ ਸਿੰਘ ਗਿੱਲ ਨੂੰ ਐਸਐਸਪੀ ਬਠਿੰਡਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਐਸਐਸਪੀ ਮਲੇਰਕੋਟਲਾ, ਪਠਾਨਕੋਟ, ਹੁਸ਼ਿਆਰਪੁਰ, ਮੋਗਾ ਦੀ ਵੀ ਬਦਲੀ ਕੀਤੀ ਗਈ ਹੈ।
error: Content is protected !!