Skip to main content

Gee 98News

ਖਿੱਚ ਲਓ ਤਿਆਰੀ : ਜਨਵਰੀ ਮਹੀਨੇ ਸਜ ਸਕਦਾ ਹੈ ਚੋਣਾਂ ਦਾ ਮੈਦਾਨ…!

ਚੰਡੀਗੜ੍ਹ,21 ਨਵੰਬਰ-ਚੋਣ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦੇ ਸੰਖੇਪ ਤੋਂ ਬਾਅਦ ਪੰਜਾਬ ‘ਚ ਪੰਚਾਇਤੀ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਅਗਲੇ ਸਾਲ ਜਨਵਰੀ ਵਿੱਚ ਹੋ ਸਕਦੀਆਂ ਹਨ। ਜਨਵਰੀ ਵਿੱਚ ਪਟਿਆਲਾ , ਅੰਮ੍ਰਿਤਸਰ ਅਤੇ ਜਲੰਧਰ ਦੀਆਂ ਮਿਉਂਸਪਲ ਕਾਰਪੋਰੇਸ਼ਨਾਂ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ ਅਤੇ 26 ਮਾਰਚ ਤੱਕ ਲੁਧਿਆਣਾ ਨਗਰ ਨਿਗਮ ਦਾ ਵੀ ਕਾਰਜਕਾਲ ਪੂਰਾ ਹੋ ਜਾਵੇਗਾ, ਇਸ ਲਈ ਇਹਨਾਂ ਨਗਰ ਨਿਗਮਾਂ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਇਹ ਚੋਣ ਪ੍ਰੀਕਿਆ ਪੂਰੀ ਹੋਣੀ ਲਾਜ਼ਮੀ ਹੈ। ਜ਼ਿਲ੍ਹਾ ਪਰਿਸ਼ਦ/ਪੰਚਾਇਤ ਸੰਮਤੀਆਂ ਅਤੇ ਗ੍ਰਾਮ ਪੰਚਾਇਤਾਂ ਦਾ ਕਾਰਜਕਾਲ ਵੀ ਪੂਰਾ ਹੋ ਰਿਹਾ ਹੈ। ਫਰਵਰੀ ਮਹੀਨੇ ਪੰਜਾਬ ‘ਚ ਦਸਵੀਂ, ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਅਤੇ ਆਮ ਕਲਾਸਾਂ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ, ਇਸ ਲਈ ਸਰਕਾਰ ਜਨਵਰੀ ਮਹੀਨੇ ‘ਚ ਉਕਤ ਸੰਸਥਾਵਾਂ ਦੀਆਂ ਚੋਣ ਪ੍ਰਕਿਰਿਆ ਮੁਕੰਮਲ ਕਰ ਸਕਦੀ ਹੈ।

error: Content is protected !!