Gee 98News

ਚੰਡੀਗੜ੍ਹ,22 ਨਵੰਬਰ-ਪੰਜਾਬ ਪੁਲਿਸ ਦੇ ਇਕ ਸਹਾਇਕ ਥਾਣੇਦਾਰ ਨੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ/ਕੰਡਕਟਰਾਂ ‘ਤੇ ਕੁੱਟਮਾਰ ਅਤੇ ਬਦਸਲੂਕੀ ਦੇ ਦੋਸ਼ ਲਗਾਏ ਹਨ। ਇਹ ਮਾਮਲਾ ਫਿਰੋਜ਼ਪੁਰ ਦੇ ਬੱਸ ਸਟੈਂਡ ਦਾ ਹੈ ਜਿੱਥੇ ਸੋ ਸਿਮਰਹਿ ਸੇ ਪਰੋ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਆਪਣੀ ਪਤਨੀ ਨੂੰ ਬੱਸ ਚੜਾਉਣ ਆਇਆ ਸੀ, ਪਰੰਤੂ ਡਰਾਈਵਰ ਨੇ ਅਚਾਨਕ ਬੱਸ ਤੋਰ ਲਈ ਅਤੇ ਉਸ ਦੀ ਪਤਨੀ ਹੇਠਾਂ ਡਿੱਗ ਪਈ ਤੇ ਉਹ ਮਗਰਲੇ ਟਾਇਰ ਥੱਲੇ ਆਉਣ ਤੋਂ ਮਸਾਂ ਬਚੀ।ਜਦ ਦੂਸਰੇ ਦਿਨ ਉਹ ਕੰਡਕਟਰ ਨਾਲ ਗੱਲਬਾਤ ਕਰਨ ਲਈ ਬੱਸ ਸਟੈਂਡ ਪਹੁੰਚਿਆ ਤਾਂ ਪਹਿਲਾਂ ਉਸ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਕੁੱਟਮਾਰ ਕੀਤੀ ਗਈ। ਏਐਸਆਈ ਨੇ ਮੰਗ ਕੀਤੀ ਹੈ ਕਿ ਡਰਾਈਵਰ ਅਤੇ ਕੰਡਕਟਰ ਉਤੇ ਬਣਦੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *

error: Content is protected !!