Gee 98News

ਚੰਡੀਗੜ੍ਹ,25 ਨਵੰਬਰ-ਪਤਨੀ ਦੀ ਤਬੀਅਤ ਜ਼ਿਆਦਾ ਖਰਾਬ ਹੋਣ ‘ਤੇ ਛੁੱਟੀ ਲੈ ਕੇ ਘਰ ਆ ਰਹੇ ਫੌਜੀ ਦੀ ਰਸਤੇ ਵਿੱਚ ਅਚਾਨਕ ਬੱਸ ਵਿੱਚ ਹੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੌਜੀ ਹਰਦੀਪ ਸਿੰਘ ਜੋਧਪੁਰ ਰਾਜਸਥਾਨ ਤੋਂ ਆਪਣੇ ਘਰ ਖੰਨਾ ਵਾਪਸ ਆ ਰਿਹਾ ਸੀ ਜਦ ਬੱਸ ਲੁਧਿਆਣਾ ਬੱਸ ਅੱਡੇ ‘ਤੇ ਆ ਕੇ ਰੁਕੀ ਤੇ ਉਹ ਆਪਣੀ ਸੀਟ ਤੋਂ ਨਾ ਉੱਠਿਆ ਤਾਂ ਕੰਡਕਟਰ ਨੇ ਵੇਖਿਆ ਕਿ ਉਸਦੇ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਸੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਗਈ, ਮੌਕੇ ‘ਤੇ ਪੁੱਜੇ ਸਿਪਾਹੀ ਹਰਦੀਪ ਸਿੰਘ ਦੇ ਭਰਾ ਗੁਰਦੀਪ ਸਿੰਘ ਅਤੇ ਜੀਜਾ ਪ੍ਰਿਥੀ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਆਪਣੀ ਪਤਨੀ ਦੀ ਤਬੀਅਤ ਵਿਗੜਨ ਤੋਂ ਬਾਅਦ ਘਰ ਵਾਪਸ ਪਰਤ ਰਿਹਾ ਸੀ ਕਿ ਰਸਤੇ ‘ਚ ਅਚਾਨਕ ਦੀ ਮੌਤ ਹੋ ਗਈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਫੌਜੀ ਹਰਦੀਪ ਸਿੰਘ ਦਾ ਉਸ ਦੇ ਪਿੰਡ ਬੀਜਾ ਵਿੱਚ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਮੌਕੇ ‘ਤੇ ਪੁੱਜੇ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਰਿਵਾਰ ਦੀ ਮੰਗ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *

error: Content is protected !!