Gee 98News

ਚੰਡੀਗੜ੍ਹ,26 ਨਵੰਬਰ-ਗੈਂਗਸਟਰਵਾਦ ਦੀ ਇੱਕ ਵੱਡੀ ਕਾਰਵਾਈ ਤਹਿਤ ਲਾਰੈਂਸ ਬਿਸ਼ਨੋਈ ਗਰੁੱਪ ਨੇ ਕੈਨੇਡਾ ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਤੇ ਫਾਈਰਿੰਗ ਕੀਤੀ ਹੈ। ਜਿਸਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੁਰੱਪ ਨੇ ਬਕਾਇਦਾ ਇੱਕ ਪੋਸਟ ਪਾ ਕੇ ਲਈ ਹੈ। ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ‘ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਗਿੱਪੀ ਗਰੇਵਾਲ ਦੇ ਘਰ ‘ਤੇ ਉਸ ਨੇ ਇਹ ਗੋਲੀਬਾਰੀ ਕੀਤੀ ਹੈ। ਲਾਰੈਂਸ ਸ ਬਿਸ਼ਨੋਈ ਦੇ ਨਾਮ ‘ਤੇ ਬਣੇ ਫੇਸਬੁੱਕ ਅਕਾਊਂਂਟ ‘ਤੇ ਪਾਈ ਗਈ ਪੋਸਟ ਵਿੱਚ ਲਿਖਿਆ ਹੈ ਕਿ, “ਹਾਂ, ਸਤਿ ਸ਼੍ਰੀ ਅਕਾਲ ਰਾਮ ਰਾਮ ਸਬਨੂੰ, ਅੱਜ ਲਾਰੈਂਸ ਬਿਸ਼ਨੋਈ ਗਰੁੱਪ ਨੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਕੀਤੀ ਹੈ। ਉਸ ਨੇ ਅੱਗੇ ਲਿਖਿਆ, ਤੁਸੀਂ ਸਲਮਾਨ ਖਾਨ ਨਾਲ ਬਹੁਤ ਵਧੀਆ ਵਿਵਹਾਰ ਕਰਦੇ ਹੋ, ਹੁਣੇ ਉਨ੍ਹਾਂ ਨੂੰ ਦੱਸੋ, ਤੁਹਾਡੇ ਕੋਲ ਇੱਕ ਸੁਨੇਹਾ ਹੈ…ਤੁਹਾਡੇ ਭਰਾ ਅਤੇ ਸਲਮਾਨ ਖਾਨ ਨੂੰ ਵੀ ਕਿ ਤੁਸੀਂ ਇਸ ਭਰਮ ਵਿੱਚ ਹੋ ਕਿ ਦਾਊਦ ਤੁਹਾਡੀ ਮਦਦ ਕਰੇਗਾ, ਤੁਹਾਨੂੰ ਸਾਡੇ ਤੋਂ ਕੋਈ ਨਹੀਂ ਬਚਾ ਸਕਦਾ। ਤੁਸੀਂ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਬਹੁਤ ਜ਼ਿਆਦਾ ਕਾਰਵਾਈ ਕੀਤੀ ਹੈ, ਤੁਸੀਂ ਸਾਰੇ ਜਾਣਦੇ ਹੋ ਕਿ ਉਹ ਕਿੰਨਾ ਹੰਕਾਰੀ ਵਿਅਕਤੀ ਸੀ, ਉਹ ਕਿਹੜੇ ਅਪਰਾਧੀ ਲੋਕਾਂ ਦੇ ਸੰਪਰਕ ਵਿੱਚ ਸੀ”।ਲਾਰੈਂਸ ਬਿਸ਼ਨੋਈ ਨੇ ਇਸ ਪੋਸਟ ਵਿੱਚ ਇਹ ਲਿਖਿਆ ਕਿ “ਜਦੋਂ ਤੱਕ ਵਿੱਕੀ ਮਿੱਡੂਖੇੜਾ ‘ਚ ਰਹਿ ਰਿਹਾ ਸੀ, ਉਦੋਂ ਤੱਕ ਤੁਸੀਂ ਅੱਗੇ-ਪਿੱਛੇ ਘੁੰਮਦੇ ਰਹਿੰਦੇ ਸੀ, ਬਾਅਦ ‘ਚ ਤੁਸੀਂ ਸਿੱਧੂ ਲਈ ਜ਼ਿਆਦਾ ਦੁਖੀ ਹੋ ਗਏ। ਤੁਸੀਂ ਵੀ ਰਾਡਾਰ ਦੇ ਘੇਰੇ ‘ਚ ਆ ਗਏ ਹੋ, ਹੁਣ ਤੁਹਾਨੂੰ ਦੱਸ ਦਈਏ, ਮੈਂ ਤੁਹਾਨੂੰ ਇਹ ਟ੍ਰੇਲਰ ਦਿਖਾਇਆ ਹੈ, ਹੁਣ ਇਹ ਫਿਲਮ ਜਲਦ ਹੀ ਰਿਲੀਜ਼ ਹੋਵੇਗੀ। ਕਿਸੇ ਵੀ ਦੇਸ਼ ਨੂੰ ਭੱਜ ਜਾਓ, ਯਾਦ ਰੱਖੋ ਮੌਤ ਨੂੰ ਕਿਸੇ ਵੀ ਥਾਂ ਦਾ ਵੀਜ਼ਾ ਨਹੀਂ ਲੈਣਾ ਪੈਂਦਾ, ਜਿੱਥੇ ਮਰਜ਼ੀ ਆਉਣਾ ਹੋਵੇ, ਉੱਥੇ ਹੀ ਆਉਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਗਿੱਪੀ ਦੀ ਕਾਮੇਡੀ ਫਿਲਮ ‘ਮੌਜਾਂ ਹੀ ਮੌਜਾਂ’ ਆ ਰਹੀ ਹੈ। ਇਸ ਦਾ ਟ੍ਰੇਲਰ ਵੀਰਵਾਰ ਨੂੰ ਹੀ ਲਾਂਚ ਕੀਤਾ ਗਿਆ ਸੀ। ਇਸ ‘ਚ ਸਲਮਾਨ ਖਾਨ ਨੇ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਗਿੱਪੀ ਗਰੇਵਾਲ ਦੀ ਫਿਲਮ ‘ਮੌਜਾਂ ਹੀ ਮੌਜਾ’ ਦਾ ਟ੍ਰੇਲਰ ਵੀ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ‘ਚ ਫਿਲਮ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਲਾਰੈਂਸ ਬਿਸ਼ਨੋਈ ਗਰੁੱਪ ਪਿਛਲੇ ਕਾਫ਼ੀ ਸਮੇਂ ਤੋਂ ਸਲਮਾਨ ਖਾਨ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਹੈ।

Leave a Reply

Your email address will not be published. Required fields are marked *

error: Content is protected !!