Skip to main content

Gee 98News

PM ਮੋਦੀ ਸੁਰੱਖਿਆ ਕੁਤਾਹੀ ਮਾਮਲਾ : SP ਤੋਂ ਬਾਅਦ ਹੁਣ 2 DSP, 3 ਇੰਸਪੈਕਟਰ ਅਤੇ ASI ਵੀ ਮੁਅੱਤਲ

ਚੰਡੀਗੜ੍ਹ,26 ਨਵੰਬਰ-ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁੱਜੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੁਰੱਖਿਆ ਕੁਤਾਹੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਬੀਤੇ ਕੱਲ੍ਹ ਕੱਲ ਇਸ ਮਾਮਲੇ ‘ਚ ਡੀਜੀਪੀ ਦੀ ਰਿਪੋਰਟ ਤੋਂ ਬਾਅਦ ਐਸਪੀ ਗੁਰਵਿੰਦਰ ਸਿੰਘ ਸੰਘਾ ਨੂੰ ਮੁਅੱਤਲ ਕਰਨ ਤੋਂ ਬਾਅਦ ਸਰਕਾਰ ਦੇ ਗ੍ਰਹਿ ਵਿਭਾਗ ਨੇ ਦੋ ਡੀਐਸਪੀਜ਼, ਇੰਸਪੈਕਟਰਾਂ ਸਮੇਤ ਕੁਝ ਹੋਰ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸ੍ਰੀ ਪਰਸੋਨ ਸਿੰਘ ਪੀਪੀਐਸ ਡੀਐਸਪੀ, ਸ੍ਰੀ ਜਗਦੀਸ਼ ਕੁਮਾਰ ਪੀਪੀਐਸ ਡੀਐਸਪੀ, ਸ੍ਰੀ ਜਤਿੰਦਰ ਸਿੰਘ ਇੰਸਪੈਕਟਰ, ਸ੍ਰੀ ਬਲਵਿੰਦਰ ਸਿੰਘ ਇੰਸਪੈਕਟਰ, ਸ੍ਰੀ ਜਸਵੰਤ ਸਿੰਘ ਸਬ ਇੰਸਪੈਕਟਰ, ਸ੍ਰੀ ਰਮੇਸ਼ ਕੁਮਾਰ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਸਪੀ ਸੰਘਾ ਸਮੇਤ ਇਹਨਾਂ ਅਧਿਕਾਰੀਆਂ ਨੂੰ ਹੋਰ ਵੱਡੀਆਂ ਸਜ਼ਾਵਾਂ ਦੇਣ ਦੇ ਮੰਤਵ ਲਈ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਤੇ ਨਿਯਮ 8 ਅਧੀਨ ਚਾਰਜਸ਼ੀਟ ਦੇ ਸਮੇਤ ਦਸਤਾਵੇਜ਼ ਤੇ ਗਵਾਹਾਂ ਦੀ ਸੂਚੀ ਤਿਆਰ ਕਰਕੇ ਸਰਕਾਰ ਨੂੰ ਭੇਜੇ ਜਾਣ ਦੀ ਹਦਾਇਤ ਵੀ ਦਿੱਤੀ ਗਈ ਹੈ।

ਫੋਟੋ ਕੈਪਸ਼ਨ- ਸ੍ਰੀ ਗੌਰਵ ਯਾਦਵ ਡੀਜੀਪੀ ਪੰਜਾਬ।

error: Content is protected !!