Gee 98News

ਚੰਡੀਗੜ੍ਹ,27 ਨਵੰਬਰ-ਪੰਜਾਬ ‘ਚ ਨੀਲੇ ਕਾਰਡ ਧਾਰਕਾਂ ਨੂੰ ਘਰ ਘਰ ਆਟਾ ਵੰਡਣ ਦੀ ਸਕੀਮ ਦੀ ਸ਼ੁਰੂਆਤ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿਖੇ ਪਾਰਟੀ ਦੀ ਇੱਕ ਰੈਲੀ ਦੌਰਾਨ ਘਰ ਘਰ ਆਟਾ ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪਾਰਟੀ ਪ੍ਰਧਾਨ ਸ੍ਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ। ਹੁਣ ਪੰਜਾਬ ‘ਚ ਲਾਭਪਾਤਰੀਆਂ ਨੂੰ ਕਣਕ ਦੀ ਬਜਾਏ ਆਟਾ ਪਿਸਾ ਕੇ ਦਿੱਤਾ ਜਾਵੇਗਾ ਅਤੇ ਇਹ ਆਟਾ ਘਰ ਘਰ ਵੰਡਿਆ ਜਾਵੇਗਾ। ਸੂਤਰਾਂ ਅਨੁਸਾਰ ਆਟੇ ਦੀ ਵੰਡਾਈ ਮਾਰਕਫੈੱਡ ਦੇ ਅਧਿਕਾਰੀਆਂ ਦੁਆਰਾ ਕਰਨ ਦੀ ਯੋਜਨਾ ਹੈ, ਫਿਰ ਵੀ ਪੂਰੀ ਤਰ੍ਹਾਂ ਇਸ ਬਾਰੇ ਖੁੱਲ ਕੇ ਕੁਝ ਵੀ ਨਹੀਂ ਸਾਹਮਣੇ ਆ ਰਿਹਾ ਕਿ ਘਰ ਘਰ ਆਟਾ ਕਿੰਨਾ ਅਧਿਕਾਰੀਆਂ ਦੁਆਰਾ ਵੰਡਿਆ ਜਾਵੇਗਾ ਜਾਂ ਫਿਰ ਇਸ ਸਕੀਮ ਵਿੱਚ ਡੀਪੂ ਹੋਲਡਰਾਂ ਨੂੰ ਸ਼ਾਮਿਲ ਕਿਸ ਤਰੀਕੇ ਨਾਲ ਕੀਤਾ ਜਾਵੇਗਾ। ਦੂਜੇ ਪਾਸੇ ਡੀਪੂ ਹੋਲਡਰਾਂ ਦੀ ਜਥੇਬੰਦੀ ਨੇ ਸਰਕਾਰ ਦੀ ਇਸ ਸਕੀਮ ਖਿਲਾਫ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰ ਦਿੱਤੀ ਹੈ ਜਿਸ ਤੇ ਡਿਪੂ ਹੋਲਡਰਾਂ ਨੂੰ ਸਟੇਅ ਮਿਲਣ ਦੀ ਪੂਰੀ ਆਸ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਕੀਮ ਅੱਜ ਧੂਰੀ ਵਿੱਚ ਸ਼ੁਰੂ ਤਾਂ ਕਰ ਦਿੱਤੀ ਪ੍ਰੰਤੂ ਇਸ ਸਕੀਮ ਹਾਈਕੋਰਟ ਦੇ ਫੈਸਲੇ ‘ਤੇ ਨਿਰਤਰ ਕਰਦੀ ਹੈ ਕਿ ਕਾਮਯਾਬ ਹੋਵੇਗੀ ਜਾਂ ਨਹੀਂ, ਇਹ ਵੀ ਹੈਰਾਨੀਜਨਕ ਹੈ ਕਿ ਜਦ ਸੰਬੰਧਤ ਲਾਭਪਾਤਰੀਆਂ ਨੇ ਕਣਕ ਦੀ ਜਗ੍ਹਾ ਆਟਾ ਮੰਗਿਆ ਹੀ ਨਹੀਂ ਅਤੇ ਨਾ ਹੀ ਅਜਿਹੀ ਕੋਈ ਮੰਗ ਡੀਪੂ ਹੋਲਡਰਾਂ ਨੇ ਕੀਤੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਘਰ ਘਰ ਆਟਾ ਵੰਡਣ ਦੀ ਸਕੀਮ ਲਾਗੂ ਕਰਨ ਪ੍ਰਤੀ ਐਨੀ ਜਲਦਬਾਜ਼ੀ ਕਿਉਂ ਕਰ ਰਹੇ ਹਨ ਜਦ ਕਿ ਪਹਿਲਾਂ ਇਸੇ ਸਕੀਮ ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ‘ਚ ਝਟਕਾ ਲੱਗ ਚੁੱਕਿਆ ਹੈ।

Leave a Reply

Your email address will not be published. Required fields are marked *

error: Content is protected !!