Skip to main content

Gee 98News

ਹੁਣ ਭਗਵੰਤ ਮਾਨ ਸੋਚੇ ਕੀ ਕਰਨਾ ਹੈ..ਚੰਡੀਗੜ੍ਹ ‘ਚ ਲੱਗ ਸਕਦਾ ਦਿੱਲੀ ਵਰਗਾ ਪੱਕਾ ਮੋਰਚਾ- ਕਿਸਾਨ ਆਗੂ

ਚੰਡੀਗੜ੍ਹ, 27 ਨਵੰਬਰ-ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ-ਮੁਹਾਲੀ ਸਰਹੱਦ ‘ਤੇ ਲਗਾਇਆ ਤਿੰਨ ਦਿਨਾਂ ਧਰਨਾ ਹੋਰ ਅੱਗੇ ਵਧਾਇਆ ਜਾ ਸਕਦਾ ਹੈ। ਅਜਿਹੇ ਸੰਕੇਤ ਦਿੰਦੇ ਹੋਏ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਵਫ਼ਦ ਦੀ ਇੱਕ ਮੀਟਿੰਗ ਮੰਗਲਵਾਰ 11 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਹੋਵੇਗੀ। ਉਹਨਾਂ ਦੱਸਿਆ ਕਿ ਰਾਜਪਾਲ ਨੂੰ ਮਿਲਣ ਤੋਂ ਬਾਅਦ ਕਿਸਾਨ ਆਗੂ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਤੇ ਵੀ ਅੜੇ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਕੁਝ ਅਧਿਕਾਰੀਆਂ ਨਾਲ ਮੋਰਚੇ ਦੇ ਵਫਦ ਦੇ ਕੁਝ ਆਗੂਆਂ ਦੀ ਮੀਟਿੰਗ ਹੋਈ ਹੈ ਤੇ ਸਰਕਾਰ ਨਾਲ ਸੰਪਰਕ ਵੀ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨਾਲ ਸੰਬੰਧਿਤ ਕਿਸਾਨਾਂ ਦੀਆਂ 10 ਮੰਗਾਂ ਦਾ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜ ਦਿੱਤਾ ਗਿਆ ਹੈ ਪਰ ਕਿਸਾਨ ਆਗੂ ਮੁੱਖ ਮੰਤਰੀ ਨਾਲ ਬਕਾਇਦਾ ਇੱਕ ਮੀਟਿੰਗ ਕਰਨੀ ਚਾਹੁੰਦੇ ਹਨ, ਉਹਨਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਧਰਨਾ ਕੱਲ੍ਹ 28 ਨਵੰਬਰ ਨੂੰ ਸਮਾਪਤ ਕਰਨਾ ਹੈ ਜਾਂ ਫਿਰ ਇਸ ਨੂੰ ਅੱਗੇ ਵਧਾਇਆ ਜਾਵੇ।

error: Content is protected !!