Skip to main content

Gee 98News

ਪੰਜਾਬ ਪੁਲਿਸ ਦੇ 6 ਕਾਂਸਟੇਬਲ ਨੌਕਰੀ ਤੋਂ ਬਰਖ਼ਾਸਤ.. ਛੁੱਟੀ ਲੈ ਕੇ ਵਿਦੇਸ਼ ਗਏ ਸੀ…ਵਾਪਸ ਨਹੀਂ ਮੁੜੇ

ਚੰਡੀਗੜ੍ਹ,20 ਦਸੰਬਰ- ਪੰਜਾਬ ਪੁਲਿਸ ਦੇ 6 ਅਜਿਹੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਜੋ ਛੁੱਟੀ ਲੈ ਕੇ ਵਿਦੇਸ਼ ਗਏ ਸੀ ਪ੍ਰੰਤੂ ਵਾਪਸ ਮੁੜ ਕੇ ਹਾਜ਼ਰ ਨਹੀਂ ਹੋਏ। ਬਰਖਾਸਤ ਕੀਤੇ ਇਹਨਾਂ ਛੇ ਮੁਲਾਜ਼ਮਾਂ ਵਿੱਚੋਂ ਪੰਜ ਮੁਲਾਜ਼ਮ ਵਿਦੇਸ਼ ਗਏ ਸੀ ਅਤੇ ਇੱਕ ਮੁਲਾਜ਼ਮ ਲੰਮੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਿਹਾ ਸੀ। ਜਲੰਧਰ ਦੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਨੇ ਵੱਖ ਵੱਖ ਰੈਂਕ ਦੇ ਕਾਂਸਟੇਬਲਾਂ ਖ਼ਿਲਾਫ਼ ਇਹ ਸਖ਼ਤ ਕਾਰਵਾਈ ਕੀਤੀ ਹੈ। ਜਲੰਧਰ ਪੁਲਿਸ ਦੇ ਇਹ ਪੰਜ ਕਾਂਸਟੇਬਲ ਛੁੱਟੀ ਲੈ ਕੇ ਵਿਦੇਸ਼ ਗਏ ਸੀ ਜੋ ਵਾਪਸ ਨਹੀਂ ਮੁੜੇ ਅਤੇ ਇੱਕ ਲੰਮੇ ਸਮੇਂ ਡਿਊਟੀ ਤੋਂ ਗੈਰ ਹਾਜ਼ਰ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਅਤੇ ਅਧਿਕਾਰੀਆਂ ਨੂੰ ਵੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਮੁਲਾਜ਼ਮਾਂ ਨੂੰ ਇਹ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਹੋਈਆਂ ਹਨ ਕਿ ਜਿਸ ਕਿਸੇ ਮੁਲਾਜ਼ਮ ਦੀ ਲਾਪਰਵਾਹੀ ਸਾਹਮਣੇ ਆਵੇਗੀ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!