Skip to main content

Gee 98News

ਜੇਲ੍ਹ ‘ਚ ਬੰਦ ਦੋ ਹਵਾਲਾਤੀਆਂ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਚੰਡੀਗੜ੍ਹ, 22 ਦਸੰਬਰ- ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰਲੇ ਹਲਾਤਾਂ ਸਬੰਧੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਤੇ ਵਿਰੋਧੀ ਪਾਰਟੀਆਂ ਇਸ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੀਆਂ ਰਹਿੰਦੀਆਂ ਹਨ ਕਿਉਂਕਿ ਜੇਲ੍ਹ ਵਿਭਾਗ ਵੀ ਮੁੱਖ ਮੰਤਰੀ ਕੋਲ ਹੀ ਹੈ। ਪੰਜਾਬ ਦੀਆਂ ਜੇਲਾਂ ਦੇ ਅੰਦਰੂਨੀ ਹਾਲਾਤਾਂ ‘ਤੇ ਸਵਾਲ ਖੜੇ ਕਰਦੀ ਇੱਕ ਘਟਨਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਬੰਦ ਦੋ ਹਵਾਲਾਤੀਆਂ ਨੇ ਸ਼ੁੱਕਰਵਾਰ ਸਵੇਰੇ 3 ਵਜੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਨਾਂ ਹਵਾਲਾਤੀਆਂ ਨੇ ਜੇਲ੍ਹ ਦੇ ਬਾਥਰੂਮ ਵਿੱਚ ਫਾਹਾ ਲੈ ਕੇ ਆਤਮਹਤਿਆ ਕੀਤੀ । ਜਾਣਕਾਰੀ ਅਨੁਸਾਰ ਮ੍ਰਿਤਕ ਟੀਟੂ ਵਾਸੀ ਬਦਾਯੂੰ (ਯੂਪੀ) ਹਾਲ ਆਬਾਦ ਬਸਤੀ ਮਾਨਾਂ ਪਿੰਡੀ ਹੁਸ਼ਿਆਰਪੁਰ ਅਤੇ ਓਂਕਾਰ ਚੰਦ ਵਾਸੀ ਵਾਰਡ ਨੰਬਰ 16 ਹੁਸ਼ਿਆਰਪੁਰ ਨੇ ਜੇਲ੍ਹ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕੀਤੀ। ਇਹਨਾਂ ਵਿੱਚੋਂ ਟੀਟੂ ‘ਤੇ ਬਲਾਤਕਾਰ ਦਾ ਮੁਕੱਦਮਾ ਦਰਜ ਸੀ ਅਤੇ ਓਂਕਾਰ ਚੰਦ ‘ਤੇ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੋਇਆ ਸੀ।

error: Content is protected !!