Skip to main content

Gee 98News

ਕੁੜੀਓ…ਸਮਝੋ ਭਾਈ..! ਮਾਪਿਆਂ ਤੋਂ ਵੱਡਾ ਤੇ ਸੱਚਾ ਹਮਦਰਦ ਅਤੇ ਦੋਸਤ ਕੋਈ ਨਹੀਂ ਹੁੰਦਾ…11ਵੀਂ ‘ਚ ਪੜ੍ਹਦੀ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ ਤੇ ਫੇਰ

ਚੰਡੀਗੜ੍ਹ, 23 ਦਸੰਬਰ-ਗਿਆਰਵੀਂ ਜਮਾਤ ਵਿੱਚ ਪੜਦੀ ਇੱਕ ਨਾਬਾਲਿਗ ਲੜਕੀ ਨੂੰ ਇੱਕ ਨੌਜਵਾਨ ਵਰਗਲਾ ਕੇ ਭਜਾ ਕੇ ਲੈ ਗਿਆ ਤੇ ਅੰਮ੍ਰਿਤਸਰ ਲਿਜਾ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਕੁਝ ਦਿਨਾਂ ਬਾਅਦ ਜਦ ਪੈਸੇ ਖਤਮ ਹੋ ਗਏ ਤਾਂ ਉਸਨੂੰ ਘਰ ਛੱਡ ਗਿਆ। ਇਹ ਮਾਮਲਾ ਜਗਰਾਉਂ ਨਾਲ ਸੰਬੰਧਿਤ ਹੈ ਜਿਥੇ ‌ਪੀੜ੍ਹਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਦੀ ਲੜਕੀ, ਜੋ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਹੈ, ਬਿਨਾਂ ਦੱਸੇ ਘਰੋਂ ਚਲੀ ਗਈ ਜਿਸ ਦੀ ਕਾਫੀ ਤਲਾਸ਼ ਕੀਤੀ ਪ੍ਰੰਤੂ ਕੋਈ ਪਤਾ ਨਹੀਂ ਲੱਗਿਆ ਅਤੇ ਫਿਰ ਅਚਾਨਕ ਉਸ ਦੀ ਬੇਟੀ ਆਪਣੇ ਆਪ ਹੀ ਘਰ ਆ ਗਈ ਜਿਸ ਨੇ ਘਰ ਆ ਕੇ ਉਸ ਨਾਲ ਬੀਤੀ ਸਾਰੀ ਕਹਾਣੀ ਬਾਰੇ ਦੱਸਿਆ। ਪੁਲਿਸ ਨੇ ਪੀੜ੍ਹਤ ਲੜਕੀ ਦੀ ਮਾਂ ਦੇ ਬਿਆਨਾਂ ਦੇ ਅਧਾਰ ‘ਤੇ ਦੋਸ਼ੀ ਲਖਵਿੰਦਰ ਸਿੰਘ ਵਾਸੀ ਰਾਏਕੋਟ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁੱਛਗਿੱਛ ਦੌਰਾਨ ਪੀੜ੍ਹਤ ਲੜਕੀ ਨੇ ਵੀ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਨਾਲ ਉਸਦੀ ਫੋਨ ‘ਤੇ ਗੱਲਬਾਤ ਹੁੰਦੀ ਸੀ ਜਿਸ ਤੋਂ ਬਾਅਦ ਉਹ ਉਸ ‘ਤੇ ਵਿਸ਼ਵਾਸ ਕਰਨ ਲੱਗੀ ਅਤੇ ਇਸ ਦੌਰਾਨ ਦੋਸ਼ੀ ਉਸ ਨੂੰ ਆਪਣੀ ਐਕਟਿਵਾ ਸਕੂਟਰੀ ‘ਤੇ ਬਿਠਾ ਕੇ ਪਹਿਲਾਂ ਲੁਧਿਆਣਾ ਲੈ ਗਿਆ ਅਤੇ ਲੁਧਿਆਣਾ ਸਕੂਟਰੀ ਖੜੀ ਕਰਕੇ ਫਿਰ ਅੰਮ੍ਰਿਤਸਰ ਲੈ ਗਿਆ ਜਿੱਥੇ ਇੱਕ ਕਮਰੇ ਵਿੱਚ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਅਤੇ ਜਦ ਦੋਸ਼ੀ ਕੋਲ ਪੈਸੇ ਖਤਮ ਹੋ ਕੇ ਤਾਂ ਉਸ ਨੂੰ ਘਰ ਛੱਡ ਗਿਆ। ਮਾਮਲੇ ਦੀ ਪੜ੍ਹਤਾਲੀਆ ਅਫਸਰ ਸਬ ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਪੜ੍ਹਤਾਲ ਤੋਂ ਬਾਅਦ ਲਖਵਿੰਦਰ ਸਿੰਘ ਵਾਸੀ ਰਾਏਕੋਟ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

error: Content is protected !!