Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੂਟਾ ਸਿੰਘ ਚੌਹਾਨ ਦਾ ਆਹ ਉਪਰਾਲਾ ਨੌਜਵਾਨਾਂ ਲਈ ਰਾਹ ਦਸੇਰਾ ਸਾਬਿਤ ਹੋਵੇਗਾ- SDM ਗੋਪਾਲ ਸਿੰਘ

Nirmal Pandori by Nirmal Pandori
12/29/2023
in ਪੰਜਾਬ
Reading Time: 1 min read
A A
0
ਬੂਟਾ ਸਿੰਘ ਚੌਹਾਨ ਦਾ ਆਹ ਉਪਰਾਲਾ ਨੌਜਵਾਨਾਂ ਲਈ ਰਾਹ ਦਸੇਰਾ ਸਾਬਿਤ ਹੋਵੇਗਾ- SDM ਗੋਪਾਲ ਸਿੰਘ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link
  • ਚੌਹਾਨ ਦੀ ਅਨੁਵਾਦਿਤ ਪੁਸਤਕ “ਡਾ ਭੀਮਰਾਓ ਅੰਬੇਦਕਰ ਜੀਵਨ ਤੇ ਕਾਰਜ” ਰਿਲੀਜ਼
    ਬਰਨਾਲਾ, 29 ਦਸੰਬਰ ( ਨਿਰਮਲ ਸਿੰਘ ਪੰਡੋਰੀ)-ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਦੇ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਅਨੁਵਾਦਿਤ ਪੁਸਤਕ ‘ਡਾ ਭੀਮਰਾਓ ਅੰਬੇਦਕਰ ਜੀਵਨ ਤੇ ਕਾਰਜ ‘ਦਾ ਰਿਲੀਜ਼ ਸਮਾਗਮ ਜ਼ਿਲ੍ਹਾ ਰੈੱਡ ਕਰਾਸ ਦੇ ਮੀਟਿੰਗ ਹਾਲ ਵਿਚ ਕੀਤਾ ਗਿਆ । ਪੁਸਤਕ ਰਿਲੀਜ਼ ਕਰਨ ਦੀ ਰਸਮ ਐਸਡੀਐਮ ਅਤੇ ਪੰਜਾਬੀ ਕਵੀ ਗੋਪਾਲ ਸਿੰਘ ਕੋਟਫੱਤਾ ਨੇ ਅਦਾ ਕੀਤੀ । ਉਨ੍ਹਾਂ ਦਾ ਸਾਥ ਸਾਹਿਤ ਸਰਵਰ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ, ਜ਼ਿਲ੍ਹਾ ਰੈੱਡ ਕਰਾਸ ਅਫ਼ਸਰ ਸਰਵਣ ਸਿੰਘ ਕਾਲਾਬੂਲਾ ਅਤੇ ਹਰਵਿੰਦਰ ਕੌਰ ਧਿੰਗੜ ਨੇ ਵੀ ਦਿੱਤਾ। ਪੁਸਤਕ ਰਿਲੀਜ਼ ਕਰਨ ਉਪਰੰਤ SDM ਗੋਪਾਲ ਸਿੰਘ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਨੇ ਪੰਜਾਬੀ ਵਿਚ ਇਹ ਵੱਡਆਕਾਰੀ ਪੁਸਤਕ ਦਾ ਅਨੁਵਾਦ ਕਰਕੇ ਇਤਿਹਾਸਕ ਕਾਰਜ ਕੀਤਾ ਹੈ,ਜਿਸ ਨੂੰ ਹੇਠਲੇ ਪੱਧਰ ਤੱਕ ਸਤਿਕਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਰਜ ਹਰ ਉਮਰ ਦੇ ਪਾਠਕਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਲਈ ਰਾਹ ਦਸੇਰਾ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਡਾ ਭੀਮਰਾਓ ਅੰਬੇਦਕਰ ਮਹਾਰਾਸ਼ਟਰ ਦੇ ਜੰਮਪਲ ਸਨ ਅਤੇ ਪੁਸਤਕ ਦਾ ਲੇਖਕ ਪ੍ਰਸਿੱਧ ਨਾਵਲਕਾਰ ਲਕਸ਼ਮਣ ਗਾਇਕਵਾੜ ਵੀ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। ਇਸ ਲਈ ਇਸ ਪੁਸਤਕ ਵਿਚ ਡਾ. ਅੰਬੇਦਕਰ ਬਾਰੇ ਉਹ ਜਾਣਕਾਰੀਆਂ ਤੋਂ ਪੰਜਾਬੀ ਪਾਠਕ ਜਾਣੂ ਹੋਣਗੇ, ਜਿਨ੍ਹਾਂ ਤੋਂ ਪਹਿਲਾਂ ਜਾਣੂ ਨਹੀਂ ਸਨ। ਇਸ‌ ਮੌਕੇ ਪੁਸਤਕ ਦੇ ਅਨੁਵਾਦਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਇਹ ਪੁਸਤਕ ਉਨ੍ਹਾਂ ਨੇ ਇਸ ਲਈ ਅਨੁਵਾਦ ਕੀਤੀ ਹੈ ਤਾਂ ਕਿ ਨੌਜਵਾਨ ਵਰਗ ਨੂੰ ਘਰ ਦੀ ਘੋਰ ਗ਼ਰੀਬੀ ਨਾਲ ਟਾਕਰਾ ਕਰਕੇ ਆਪਣੀ ਜ਼ਿੰਦਗੀ ਦਾ ਮੂੰਹ ਮੱਥਾ ਸੰਵਾਰਨ ਦੀ ਪ੍ਰੇਰਨਾ ਮਿਲ ਸਕੇ ਕਿਉਂਕਿ ਡਾ. ਅੰਬੇਦਕਰ ਨੇ ਬਚਪਨ ਵਿਚ ਅਜਿਹੀਆਂ ਕਰੂਰ ਸਥਿਤੀਆਂ ਦਾ ਸਾਹਮਣਾ ਕਰਕੇ ਦੇਸ ਦੇ ਸ਼ੋਸ਼ਿਤ ਵਰਗ ਦੀ ਭਲਾਈ ਬਾਰੇ ਸੋਚਿਆ, ਜਿਨ੍ਹਾਂ ਸਥਿਤੀਆਂ ਵਿਚ ਜਿਉਣਾ ਵੀ ਮੁਸ਼ਕਿਲ ਸੀ। ਇਹ ਪੁਸਤਕ ਆਪਾ ਸੰਵਾਰਨ, ਨਿਮਾਣਿਆਂ ਦਾ ਦਰਦ ਮਹਿਸੂਸ ਕਰਨ ਅਤੇ ਨਰੋਆ ਸਮਾਜ ਸਿਰਜਣ, ਜਾਤੀ ਭੇਦ – ਭਾਵ ਨਸ਼ਟ ਕਰਨ ਅਤੇ ਬਰਾਬਰਤਾ ਦੀ ਜੋਤ ਜਗਾਉਣ ਦੀ ਪ੍ਰੇਰਨਾ ਦੇਣ ਵਾਲਾ ਸੋਮਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਾਤੀ ਵਿਤਕਰੇ ਵਿਰੁੱਧ ਆਵਾਜ਼ ਉਠਾਉਂਦੇ ਸ਼ਰਣ ਕੁਮਾਰ ਲਿੰਬਾਲੇ ਦਾ ਨਾਵਲ ‘ਭੀੜ’ ਅਤੇ ‘ ਫ਼ਖ਼ਰ ਨਾਲ ਕਹੋ’ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ । ਭੀੜ ਨਾਵਲ ਛਪ ਚੁਕਿਆ ਹੈ। ‘ਫ਼ਖ਼ਰ ਨਾਲ ਕਹੋ ‘ ਇਸੇ ਮਹੀਨੇ ਛਪ ਰਿਹਾ ਹੈ ਅਤੇ ਇਸ ਸਾਲ ਜਾਤੀ ਵਿਤਕਰਿਆਂ ‘ਤੇ ਸੱਟ ਮਾਰਦੇ ਹੋਰ ਮਰਾਠੀ ਨਾਵਲ ਵੀ ਅਨੁਵਾਦ ਕਰਨਗੇ । ਇਸ ਮੌਕੇ ਸਰਵਣ ਸਿੰਘ ਕਾਲਾਬੂਲਾ, ਪੰਜਾਬੀ ਕਵੀ ਤੇ ਚਿੰਤਕ ਸਾਗਰ ਸਿੰਘ ਸਾਗਰ,ਬਲਵਿੰਦਰ ਸਿੰਘ ਠੀਕਰੀਵਾਲਾ ਅਤੇ ਵਾਰਤਿਕ ਲੇਖਕ ਲਛਮਣ ਸਿੰਘ ਸਹੋਤਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਬੂਟਾ ਸਿੰਘ ਚੌਹਾਨ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ । ਇਸ ਮੌਕੇ ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਰਨਾਲਾ, ਸੰਪੂਰਨ ਸਿੰਘ ਟੱਲੇਵਾਲੀਆ ਪ੍ਰਧਾਨ ਮਾਲਵਾ ਸਾਹਿਤ ਸਭਾ ਬਰਨਾਲਾ,ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ, ਪੰਜਾਬੀ ਕਵੀ ਰਾਮ ਸਰੂਪ ਸ਼ਰਮਾ, ਸੁਖਵਿੰਦਰ ਸਿੰਘ ਦਰਾਕਾ, ਰਾਜਿੰਦਰ ਸ਼ੌਂਕੀ, ਬੋਲੀਕਾਰ ਰਘਬੀਰ ਸਿੰਘ ਗਿੱਲ ਕੱਟੂ, ਮਾਸਟਰ ਬਲਜੀਤ ਸਿੰਘ ਗਿੱਲ ਤੋਂ ਇਲਾਵਾ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ ।
    ਕੈਪਸ਼ਨ – ਬੂਟਾ ਸਿੰਘ ਚੌਹਾਨ ਦੀ ਡਾ ਭੀਮ ਰਾਓ ਅੰਬੇਦਕਰ ਜੀਵਨ ਤੇ ਕਾਰਜ’ ਅਨੁਵਾਦਿਤ ਪੁਸਤਕ ਰਿਲੀਜ਼ ਕਰਦੇ ਹੋਏ SDM ਗੋਪਾਲ ਸਿੰਘ, ਨਾਲ ਹਨ ਬਲਵਿੰਦਰ ਸਿੰਘ ਠੀਕਰੀਵਾਲਾ ਅਤੇ ਸਰਵਣ ਸਿੰਘ ਕਾਲਾਬੂਲਾ।
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

04/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

04/24/2026
ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

04/23/2026
Load More
Tags: #barnalanews#punjabnews
Previous Post

…ਜਾਂ ਤਾਂ ਪੈਸੇ ਦੇਵੋ…ਨਹੀਂ ਹਸਪਤਾਲ ਅੱਗੇ ਲਾਵਾਂਗੇ ਧਰਨਾ,ਡਾਕਟਰ ਨੇ ਕਿਸਾਨ ਜਥੇਬੰਦੀਆਂ ਦੇ ਵਰਕਰਾਂ ‘ਤੇ ਲਾਏ ਗੰਭੀਰ ਦੋਸ਼…SSP ਨੂੰ ਦਿੱਤੀ ਸ਼ਿਕਾਇਤ

Next Post

ਗੋਂਗਲੂਆਂ ਤੋਂ ਮਿੱਟੀ ਝਾੜ ਰਿਹੈ ਪ੍ਰਸ਼ਾਸਨ..ਬੇਸਹਾਰਾ ਗਾਵਾਂ ਦੇ ਪ੍ਰਬੰਧਾਂ ਦੇ ਦਾਅਵੇ ਠੁੱਸ…ਹਾਦਸਿਆਂ ਤੇ ਠੰਢ ਕਾਰਨ ਮਰ ਰਹੀਆਂ ਨੇ ਗਾਵਾਂ

Nirmal Pandori

Nirmal Pandori

Related Posts

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ
ਪੰਜਾਬ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

by Nirmal Pandori
04/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

by Nirmal Pandori
04/24/2026
ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ
ਪੰਜਾਬ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

by Nirmal Pandori
04/23/2026
ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ
ਪੰਜਾਬ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

by Nirmal Pandori
04/23/2026
ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ
ਪੰਜਾਬ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

by Nirmal Pandori
04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!
ਪੰਜਾਬ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

by Nirmal Pandori
04/22/2026
Load More
Next Post
ਗੋਂਗਲੂਆਂ ਤੋਂ ਮਿੱਟੀ ਝਾੜ ਰਿਹੈ ਪ੍ਰਸ਼ਾਸਨ..ਬੇਸਹਾਰਾ ਗਾਵਾਂ ਦੇ ਪ੍ਰਬੰਧਾਂ ਦੇ ਦਾਅਵੇ ਠੁੱਸ…ਹਾਦਸਿਆਂ ਤੇ ਠੰਢ ਕਾਰਨ ਮਰ ਰਹੀਆਂ ਨੇ ਗਾਵਾਂ

ਗੋਂਗਲੂਆਂ ਤੋਂ ਮਿੱਟੀ ਝਾੜ ਰਿਹੈ ਪ੍ਰਸ਼ਾਸਨ..ਬੇਸਹਾਰਾ ਗਾਵਾਂ ਦੇ ਪ੍ਰਬੰਧਾਂ ਦੇ ਦਾਅਵੇ ਠੁੱਸ…ਹਾਦਸਿਆਂ ਤੇ ਠੰਢ ਕਾਰਨ ਮਰ ਰਹੀਆਂ ਨੇ ਗਾਵਾਂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

ਹੰਡਿਆਇਆ ਵਾਲੇ ਫਲਾਈਓਵਰ ਦਾ ਮਾਮਲਾ ਕੇਂਦਰੀ ਮੰਤਰੀ ਦੇ ਦਰਬਾਰ ਪੁੱਜਿਆ…ਇੰਜੀ. ਸਿੱਧੂ ਨੇ ਦਿੱਤਾ ਮੰਗ ਪੱਤਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend