Skip to main content

Gee 98News

5ਵੀਂ, 8ਵੀਂ,10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ..ਡੇਟ ਸ਼ੀਟ ਜਾਰੀ

ਚੰਡੀਗੜ੍ਹ,2 ਜਨਵਰੀ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੀਆਂ ਸਾਰੀਆਂ ਜਮਾਤਾਂ ਲਈ ਡੇਟਸ਼ੀਟ ਜਾਰੀ ਕਰ ਦਿਤੀ ਹੈ। ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਇਮਤਿਹਾਨਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ। ਪੰਜਵੀਂ ਦੇ ਇਮਤਿਹਾਨ 7 ਮਾਰਚ ਤੋਂ 14 ਮਾਰਚ ਤਕ ਹੋਣਗੇ। ਅੱਠਵੀਂ ਦੇ ਇਮਤਿਹਾਨ 7 ਮਾਰਚ ਤੋਂ 27 ਮਾਰਚ ਤਕ ਹੋਣਗੇ। ਦਸਵੀਂ ਦੇ ਇਮਤਿਹਾਨ 12 ਫ਼ਰਵਰੀ ਤੋਂ 6 ਮਾਰਚ ਤਕ ਹੋਣਗੇ ਅਤੇ 12ਵੀਂ ਦੇ ਇਮਤਿਹਾਨ 13 ਫ਼ਰਵਰੀ ਤੋਂ 30 ਮਾਰਚ ਤਕ ਹੋਣਗੇ। ਪੰਜਵੀਂ ਦੇ ਇਮਤਿਹਾਨ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੇ ਜਦਕਿ 8ਵੀਂ, 10ਵੀਂ ਅਤੇ 12ਵੀਂ ਦੇ ਇਮਤਿਹਾਨ 11 ਵਜੇ ਤੋਂ ਸ਼ੁਰੂ ਹੋਣਗੇ। ਪ੍ਰੀਖਿਆਵਾਂ ਸੰਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਅਧਿਕਾਰਿਤ ਵੈਬਸਾਈਟ ਤੋਂ ਲਈ ਜਾ ਸਕਦੀ ਹੈ।

error: Content is protected !!