Gee 98News

ਬਠਿੰਡਾ ਦੇ ਚਿੜੀਆ ਘਰ ’ਚ ਹਿਰਨੀਆਂ ਦੀ ਮੌਤ ਦਾ ਜ਼ਿੰਮੇਵਾਰ ਕੌਣ

ਚੰਡੀਗੜ, 20 ਅਗਸਤ (ਜੀ98 ਨਿਊਜ਼) : ਬਠਿੰਡਾ ਦੇ ਬੀੜ ਤਲਾਬ ਚਿੜੀਆ ਘਰ ’ਚ ਤਿੰਨ ਹਿਰਨੀਆਂ ਦੀ ਮੌਤ ਹੋ ਜਾਣ ਕਾਰਨ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ’ਚ ਹੈ। ਇਨਾਂ ਹਿਰਨੀਆਂ ਦੀ ਮੌਤ ਦਾ ਅਸਲ ਕਾਰਨ ਪੋਸਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ, ਫਿਰ ਵੀ ਚਰਚਾ ਹੈ ਕਿ ਹਿਰਨੀਆਂ ਦੀ ਮੌਤ ਕਿਸੇ ਖ਼ਤਰਨਾਕ ਬਿਮਾਰੀ ਨਾਲ ਹੋਈ ਹੈ। ਕਰੀਬ 3 ਤੋਂ 6 ਮਹੀਨਿਆਂ ਦੀ ਉਮਰ ਦੀਆਂ ਇੰਨਾਂ ਦੁਰਲੱਭ ਕਿਸਮ ਦੀਆਂ ਹਿਰਨੀਆਂ ਦੀ ਮੌਤ ਲਈ ਸਰਕਾਰ ’ਤੇ ਉਂਗਲਾਂ ਇਸ ਕਰਕੇ ਉੱਠ ਰਹੀਆਂ ਹਨ ਕਿਉਂਕਿ ਚਿੜੀਆ ਘਰ ਵਿੱਚ ਬਣੇ ਵੈਟਰਨਰੀ ਹਸਪਤਾਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਡਾਕਟਰ ਦੀ ਅਸਾਮੀ ਖਾਲੀ ਹੈ ਜਿਸ ਕਾਰਨ ਚਿੜੀਆ ਘਰ ਵਿੱਚ ਪਸ਼ੂਆਂ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਹੋ ਰਹੀ। ਬਠਿੰਡਾ ਖੇਤਰ ਵਿੱਚ ਮੂੰਹ-ਖੁਰ ਦੀ ਬਿਮਾਰੀ ਜ਼ਿਆਦਾ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਚਿੜੀਆ ਘਰ ਦੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਡਾਕਟਰ ਦੀ ਆਸਾਮੀ ਭਰਨ ਦੀ ਖੇਚਲਾ ਨਹੀਂ ਕੀਤੀ।

error: Content is protected !!