Gee 98News

ਚੰਡੀਗੜ੍ਹ,3 ਜਨਵਰੀ-ਆਪਣੀ ਪਾਰਟੀ ਦੇ ਕੌਮੀ ਕਨਵੀਨਰ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਵੀ ਹੁਣ ਚਾਰ ਦਿਨਾਂ ਦੀ ਮੈਡੀਟੇਸ਼ਨ ‘ਤੇ ਰਹਿਣਗੇ। ‌ ਸੂਤਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਵਿੱਚ ਚਾਰ ਦਿਨਾਂ ਦੀ ਵਿਪਾਸਨਾ ਲਈ ਰਵਾਨਾ ਹੋ ਗਏ ਹਨ, ਜਿੱਥੇ ਉਹ ਚਾਰ ਦਿਨ ਸਿਆਸੀ, ਪਰਿਵਾਰਿਕ, ਸਮਾਜਿਕ ਝਮੇਲਿਆਂ ਤੋਂ ਦੂਰ ਸਾਧਨਾ ਵਿੱਚ ਲੀਨ ਰਹਿਣਗੇ। ਇਸ ਤੋਂ ਪਹਿਲਾਂ ਆਪ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਨੰਦਗੜ੍ਹ ਵਿੱਚ 10 ਦਿਨ ਸਾਧਨਾ ਕਰਕੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਧਨਾ ‘ਤੇ ਵਿਰੋਧੀ ਆਗੂਆਂ ਨੇ ਚੁਟਕੀ ਲਈ ਹੈ। ਵਿਰੋਧੀ ਆਗੂਆਂ ਨੇ ਸਵਾਲ ਵੀ ਖੜੇ ਕੀਤੇ ਹਨ ਕਿ ਜੇਕਰ ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ‘ਚ ਆ ਕੇ “ਸਾਧਨਾ” ਕਰ ਸਕਦੇ ਹਨ ਤਾਂ ਭਗਵੰਤ ਮਾਨ ਨੂੰ ਬਾਹਰ ਜਾਣ ਦੀ ਲੋੜ ਕਿਉਂ ਪਈ ? ਵਿਰੋਧੀ ਆਗੂਆਂ ਨੂੰ ਇਹ ਵੀ ਸਵਾਲ ਚੁੱਕੇ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਨੰਦਗੜ੍ਹ ਦਾ ਵਿਪਾਸਨਾ ਸੈਂਟਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਪਸੰਦ ਨਹੀਂ ਆਇਆ, ਹਾਲਾਂਕਿ ਉਹਨਾਂ ਦੇ ਕੌਮੀ ਕਨਵੀਨਰ ਇੱਥੇ 10 ਦਿਨ “ਸਾਧਨਾ” ਕਰਕੇ ਗਏ ਹਨ।

Leave a Reply

Your email address will not be published. Required fields are marked *

error: Content is protected !!