ਬਰਨਾਲਾ,4 ਜਨਵਰੀ (ਨਿਰਮਲ ਸਿੰਘ ਪੰਡੋਰੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਕਰਤਾ ਧਰਤਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਏਕਤਾ ਦੇ ਸੱਦੇ ਦੇ ਮੱਦੇਨਜ਼ਰ ਆਪਣੇ ਵਰਕਰਾਂ ਦੀ ਰਾਏ ਜਾਨਣ ਲਈ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਅਤੇ ਸੁਖਵੰਤ ਸਿੰਘ ਸਰਾਓ ਬਰਨਾਲਾ ਵਿਖੇ ਪੁੱਜੇ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਏਕਤਾ ਦੇ ਫਾਰਮੂਲੇ ਸਬੰਧੀ ਵਰਕਰਾਂ ਨਾਲ ਵਿਚਾਰਾਂ ਕੀਤੀਆਂ।ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਸੁਖਦੇਵ ਸਿੰਘ ਢੀਡਸਾ ਵੱਲੋਂ 23 ਦਸੰਬਰ ਨੂੰ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ। ਜਿਸ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਏਕਤਾ ਸਬੰਧੀ ਇੱਕ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਜਦੋਂ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਵਿੱਚ ਜਾ ਕੇ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਵਰਕਰਾਂ ਦੇ ਸੁਝਾਅ ਅਤੇ ਰਾਇ ਲੈਕੇ ਨਾਲ ਅਗਲੀ ਨੀਤੀ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਅਪੀਲ ਬਾਰੇ ਸਮੂਹ ਪਾਰਟੀ ਵਰਕਰਾਂ ਦੇ ਵਿਚਾਰ ਮੰਗੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਦੀ ਮੀਟਿੰਗ ਵਿੱਚ ਵੀ ਸਮੁੱਚੇ ਪਾਰਟੀ ਵਰਕਰਾਂ ਅਤੇ ਲੀਡਰਸ਼ਿਪ ਨੇ ਸੁਖਦੇਵ ਸਿੰਘ ਢੀਡਸਾ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਫੈਸਲੇ ਦੇ ਹੱਕ ਵਿੱਚ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਸਮੂਹ ਪਾਰਟੀ ਵਰਕਰਾਂ ਵੱਲੋਂ ਦਿੱਤੇ ਗਏ ਵੱਖੋ-ਵੱਖਰੇ ਸੁਝਾਅ,ਵਿਚਾਰ ਅਤੇ ਸਵਾਲਾਂ ਨੂੰ ਸੁਖਦੇਵ ਸਿੰਘ ਢੀਂਡਸਾ ਤੱਕ ਪਹੁੰਚਾਇਆ ਜਾਵੇਗਾ। ਜਿਸਦੀ ਇੱਕ ਰਿਪੋਰਟ ਪੰਜ-ਛੇ ਦਿਨਾਂ ਵਿੱਚ ਤਿਆਰ ਕੀਤੀ ਜਾਵੇਗੀ ਅਤੇ ਫੈਸਲਾ ਲਿਆ ਜਾਵੇਗਾ । ਇਸ ਮੌਕੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਇੰਚਾਰਜ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਨੇ ਕਿਹਾ ਕਿ ਸ. ਢੀਂਡਸਾ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਹਾਮੀ ਹਨ ਜਿਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਏਕਤਾ ਦੀ ਅਪੀਲ ਕਰਨ ਤੋਂ ਬਾਅਦ ਸਰਦਾਰ ਢੀਂਡਸਾ ਨੇ ਆਪਣੇ ਵਰਕਰਾਂ ਦੀ ਰਾਏ ਜਾਣਨ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਤਹਿਤ ਸਮੁੱਚੇ ਪੰਜਾਬ ‘ਚ ਵਰਕਰਾਂ ਦੀ ਰਾਏ ਲਈ ਜਾ ਰਹੀ ਹੈ। ਬਰਨਾਲਾ ਦੀ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਨੇ ਆਏ ਕਮੇਟੀ ਮੈਂਬਰਾਂ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਘੁੰਨਸ,ਸ਼ਹਿਰੀ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋ,ਸੀਨੀਅਰ ਆਗੂ ਇੰਦਰਪਾਲ ਸਿੰਘ ਦਿਓਲ, ਮਨੂ ਜਿੰਦਲ, ਅਮਰ ਸਿੰਘ ਬੀਏ,ਕੌਂਸਲਰ ਹੇਮਰਾਜ ਬਰਨਾਲਾ,ਐਨ.ਆਰ.ਆਈ ਗੋਲਡੀ ਕੈਨੇਡਾ, ਅਜੀਤ ਸਿੰਘ ਕੁਤਬਾ,ਜੱਗਾ ਸਿੰਘ ਮੋੜ, ਜੱਥੇਦਾਰ ਸਾਧੂ ਸਿੰਘ ਧਾਲੀਵਾਲ, ਨੰਬਰਦਾਰ ਬਲਵੰਤ ਸਿੰਘ,ਜੱਥੇਦਾਰ ਚਮਕੌਰ ਸਿੰਘ ਤਾਜੋਕੇ,ਪੰਚ ਕੌਰ ਸਿੰਘ ਮਹਿਤਾ, ਬਿੰਦਰ ਸਿੰਘ ਉਗੋਕੇ,ਮੋਹਣਾ ਸਿੰਘ ਮਹਿਤਾ, ਕਾਲਾ ਸਿੰਘ,ਸੁਰਜੀਤ ਸਿੰਘ ਸੰਧੂ,ਗਗਨਦੀਪ ਸਿੰਘ,ਸੰਦੀਪ ਸਿੰਘ ਢਿੱਲਵਾਂ,ਆਕਾਸ਼ਦੀਪ ਸਿੰਘ ਸਮੇਤ ਪਾਰਟੀ ਵਰਕਰ ਹਾਜ਼ਰ ਸਨ।









