Skip to main content

Gee 98News

PM ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਮੰਤਰੀਆਂ ‘ਤੇ ਹੋਈ ਸਖ਼ਤ ਕਾਰਵਾਈ,ਅਹੁਦਿਆਂ ਤੋਂ ਲਾਹੇ ਤਿੰਨ ਮੰਤਰੀ

ਚੰਡੀਗੜ੍ਹ,8 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਮਾਲਦੀਵ ਦੇ ਮੰਤਰੀਆਂ ਖਿਲਾਫ਼ ਸਰਕਾਰ ਨੇ ਸਖ਼ਤ ਕਰਵਾਈ ਕੀਤੀ ਹੈ, ਮਾਲਦੀਵ ਸਰਕਾਰ ਨੇ ਮੰਤਰੀ ਮਰੀਅਮ ਸਿਓਨਾ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਇਲਾਵਾ 2 ਹੋਰ ਮੰਤਰੀਆਂ ਹਸ਼ਨ ਜਹਾਨ ਅਤੇ ਮਾਲਸ਼ਾ ਨੂੰ ਵੀ ਸਸਪੈਂਡ ਕੀਤਾ ਗਿਆ ਹੈ। ਮਾਲਦੀਵ ਦੇ ਕੁਝ ਮੰਤਰੀਆਂ ਨੇ ਹਾਲ ਹੀ ਵਿੱਚ ਪੀਐਮ ਮੋਦੀ ਦੇ ਲਕਸ਼ਦੀਪ ਦੌਰੇ ਦਾ ਮਜ਼ਾਕ ਉਡਾਇਆ ਸੀ। ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ‘ਤੇ ਮੰਤਰੀਆਂ ਨੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਹੁਣ ਇਨ੍ਹਾਂ ਮੰਤਰੀਆਂ ਨੂੰ ਆਪਣੇ ਹੀ ਦੇਸ਼ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ‘ਚ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਮੰਤਰੀਆਂ ਦੇ ਇਸ ਵਤੀਰੇ ਦੀ ਨਿੰਦਾ ਕੀਤੀ ਹੈ। ਮੰਤਰੀਆਂ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਕਿਹਾ ਕਿ ਮੰਤਰੀ ਮਰੀਅਮ ਸ਼ਿਓਨਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਲਈ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਹੈ, ਉਹ ਬਹੁਤ ਗਲਤ ਹੈ । ਭਾਰਤ ਦੀ ਤਾਰੀਫ਼ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਹੀ ਮਾਲਦੀਵ ਦਾ ਸਮਰਥਨ ਕੀਤਾ ਹੈ, ਭਾਰਤ ਮਾਲਦੀਵ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਸਹਿਯੋਗੀ ਹੈ। ਦੱਸ ਦਈਏ ਕਿ ਮਾਲਦੀਵ ਦੀ ਯੁਵਾ ਸ਼ਕਤੀਕਰਨ, ਸੂਚਨਾ ਅਤੇ ਕਲਾ ਦੀ ਉਪ ਮੰਤਰੀ ਮਰੀਅਮ ਸ਼ਿਓਨਾ ਨੇ ਸੋਸ਼ਲ ਮੀਡੀਆ ‘ਤੇ ਪੀਐਮ ਮੋਦੀ ਨੂੰ ਜੋਕਰ ਅਤੇ ਇਜ਼ਰਾਈਲ ਦੀ ਕਠਪੁਤਲੀ ਕਿਹਾ ਸੀ। ਮਰੀਅਮ ਤੋਂ ਇਲਾਵਾ ਮਾਲਦੀਵ ਦੀ ਸੱਤਾਧਾਰੀ ਪ੍ਰੋਗਰੈਸਿਵ ਪਾਰਟੀ (ਪੀਪੀਐਮ) ਦੇ ਕੌਂਸਲ ਮੈਂਬਰ ਜ਼ਾਹਿਦ ਰਮੀਜ਼ ਨੇ ਵੀ ਸੋਸ਼ਲ ਮੀਡੀਆ ‘ਤੇ ਪੀਐਮ ਮੋਦੀ ਦਾ ਮਜ਼ਾਕ ਉਡਾਇਆ। ਇਸ ਤੋਂ ਇਲਾਵਾ ਮਾਲਦੀਵ ਦੇ ਮੰਤਰੀ ਅਬਦੁੱਲਾ ਮਹਿਜੂਮ ਮਜੀਦ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਭਾਰਤ ਨੂੰ ਸੈਰ-ਸਪਾਟੇ ‘ਚ ਮਾਲਦੀਵ ਨਾਲ ਮੁਕਾਬਲਾ ਕਰਨ ਲਈ ਕਈ ਅਹਿਮ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੀਐਮ ਮੋਦੀ ਲਕਸ਼ਦੀਪ ਗਏ ਸਨ। ਪੀਐਮ ਨੇ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ, ਜਿਸ ਦੇ ਕੈਪਸ਼ਨ ਵਿੱਚ ਪੀਐਮ ਨੇ ਲਿਖਿਆ ਸੀ ਕਿ ਲਕਸ਼ਦੀਪ ਨੂੰ ਯਕੀਨੀ ਤੌਰ ‘ਤੇ ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਹੋਣਾ ਚਾਹੀਦਾ ਹੈ ਜੋ ਰੋਮਾਂਚਕ ਅਨੁਭਵ ਕਰਨਾ ਚਾਹੁੰਦੇ ਹਨ। ਅਜਿਹੇ ‘ਚ ਪੀਐੱਮ ਮੋਦੀ ਦੇ ਲਕਸ਼ਦੀਪ ਦੌਰੇ ਤੋਂ ਬਾਅਦ ਲੋਕ ਹੁਣ ਲਕਸ਼ਦੀਪ ਨੂੰ ਮਾਲਦੀਵ ਦੇ ਬਦਲ ਵਜੋਂ ਦੇਖ ਰਹੇ ਹਨ। ਮਾਲਦੀਵ ਦੇ ਨੇਤਾ ਇਸ ਤੋਂ ਨਾਖੁਸ਼ ਹਨ ਅਤੇ ਇਸੇ ਲਈ ਉਹ ਪੀਐਮ ਮੋਦੀ ਖ਼ਿਲਾਫ਼ ਅਜਿਹੇ ਬਿਆਨ ਦੇ ਰਹੇ ਹਨ।

error: Content is protected !!