Skip to main content

Gee 98News

ਰਾਤਰੀ ਗਸ਼ਤ ਕਰਨ ਵਾਲੇ ਅਤੇ ਪੀਸੀਆਰ ਮੁਲਾਜ਼ਮਾਂ ਨੂੰ ਹੁਣ ਮਿਲੇਗੀ ਗਰਮ ਚਾਹ, ਦੁੱਧ ਅਤੇ ਸੂਪ

ਚੰਡੀਗੜ੍ਹ,8 ਜਨਵਰੀ- ਹੱਡ ਚੀਰਵੀਂ ਠੰਢ ਦਾ ਅਸਰ ਪੰਜਾਬ ‘ਚ ਹਰ ਵਰਗ ‘ਤੇ ਹੋ ਰਿਹਾ ਹੈ। ਰਾਤ ਵੇਲੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੂੰ ਇਸ ਠੰਢ ਤੋਂ ਬਚਾਉਣ ਲਈ ਪੰਜਾਬ ਪੁਲਿਸ ਨੇ ਵੀ ਇੱਕ ਜ਼ਿਕਰਯੋਗ ਉਪਰਾਲਾ ਕੀਤਾ ਹੈ। ਕੜਾਕੇ ਦੀ ਠੰਢ ਦੌਰਾਨ ਬਠਿੰਡਾ ਵਿੱਚ ਰਾਤ ਸਮੇਂ ਗਸ਼ਤ ਅਤੇ ਡਿਊਟੀ ‘ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਹੁਣ ਚਾਹ, ਸੂਪ, ਦੁੱਧ ਦੀ ਸਹੂਲਤ ਮਿਲੇਗੀ। ਬਠਿੰਡਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਹੱਡ ਚੀਰਵੀਂ ਠੰਢ ਵਿੱਚ ਰਾਤ ਭਰ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਸੜਕਾਂ ‘ਤੇ ਤਾਇਨਾਤ ਜਵਾਨਾਂ ਨੂੰ ਰਾਹਤ ਦੇਣ ਲਈ ਪੁਲੀਸ ਭਲਾਈ ਤਹਿਤ ਇਹ ਉਪਰਾਲਾ ਸ਼ੁਰੂ ਕੀਤਾ ਹੈ। ਇਸ ਸਕੀਮ ਤਹਿਤ ਹਰ ਰੋਜ਼ ਰਾਤ ਨੂੰ 200 ਦੇ ਕਰੀਬ ਸਿਪਾਹੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਚਾਹ, ਦੁੱਧ ਅਤੇ ਸੂਪ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਮੁਲਾਜ਼ਮ ਠੰਢ ਵਿੱਚ ਵੀ ਊਰਜਾਵਾਨ ਮਹਿਸੂਸ ਕਰ ਸਕਣ। ਇਸ ਸਹੂਲਤ ਤਹਿਤ ਹਰ ਰੋਜ਼ ਰਾਤ 11 ਵਜੇ ਤੋਂ 2 ਵਜੇ ਤੱਕ ਪੁਲਿਸ ਮੁਲਾਜ਼ਮਾਂ ਦੀ ਟੀਮ ਵੱਖ-ਵੱਖ ਥਾਵਾਂ ‘ਤੇ ਡਿਊਟੀ ਕਰ ਰਹੇ ਜਵਾਨਾਂ ਨੂੰ ਕਦੇ ਦੁੱਧ, ਕਦੇ ਸੂਪ ਅਤੇ ਕਦੇ ਦੁੱਧ ਪਹੁੰਚਾਏਗੀ। ਇਸ ਤੋਂ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਪੀਸੀਆਰ ਵਿੱਚ ਬਦਲਾਅ ਕਰਕੇ ਥਾਣਿਆਂ ਵਿੱਚ ਤਾਇਨਾਤ ਨੌਜਵਾਨ ਪੁਲੀਸ ਮੁਲਾਜ਼ਮਾਂ ਨੂੰ ਪੀ.ਸੀ.ਆਰ. ਵਿੱਚ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਦਫ਼ਤਰਾਂ ‘ਚ ਮੌਜੂਦ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਪੀਸੀਆਰ ‘ਚ ਤਾਇਨਾਤ ਕੀਤਾ ਗਿਆ ਹੈ ਜਿਹਨਾਂ ਦਾ ਜ਼ਿਆਦਾ ਕੰਮ ਦਫ਼ਤਰਾਂ ‘ਚ ਨਹੀਂ ਹੈ। ਇਹ ਸਿਸਟਮ ਸ਼ਹਿਰ ਵਿੱਚ ਵੱਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਬਣਾਇਆ ਗਿਆ ਸੀ। ਬਠਿੰਡਾ ਵਿੱਚ ਕਾਂਸਟੇਬਲ ਤੋਂ ਲੈ ਕੇ ਡੀਐਸਪੀ ਰੈਂਕ ਤੱਕ ਦੇ 200 ਦੇ ਕਰੀਬ ਪੁਲੀਸ ਮੁਲਾਜ਼ਮ ਰਾਤ ਸਮੇਂ ਸ਼ਹਿਰ ਵਿੱਚ ਤਾਇਨਾਤ ਰਹਿੰਦੇ ਹਨ। ਬਠਿੰਡਾ ਦੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਉਪਰਾਲੇ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਬਠਿੰਡਾ ਦੇ ਐਸਐਸਪੀ ਦੇ ਇਸ ਉਪਰਾਲੇ ਦਾ ਅਸਰ ਹੋਰ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ‘ਤੇ ਵੀ ਪੈਣ ਦੀ ਸੰਭਾਵਨਾ ਹੈ।

error: Content is protected !!