Skip to main content

Gee 98News

ਕਾਂਗਰਸ/ਆਪ ਗੱਠਜੋੜ : ਉੱਪਰ ਖਿਚੜੀ ਪੱਕ ਰਹੀ ਆਂ…ਤੇ ਹੇਠਾਂ ਵਾਲੇ ਭਾਂਡੇ ਮੂਧੇ ਮਾਰੀ ਬੈਠੇ ਨੇ…!

ਚੰਡੀਗੜ੍ਹ,8 ਜਨਵਰੀ-ਅਗਾਮੀ ਲੋਕ ਸਭਾ ਚੋਣਾਂ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਦਿੱਲੀ ਅਤੇ ਪੰਜਾਬ ‘ਚ ਸੀਟਾਂ ਦੀ ਵੰਡ ਦੇ ਆਧਾਰ ‘ਤੇ ਸਹਿਮਤੀ ਬਣਨ ਦੇ ਆਸਾਰ ਪੈਦਾ ਹੁੰਦੇ ਜਾ ਰਹੇ ਹਨ। ਸੂਤਰਾਂ ਅਨੁਸਾਰ ਕਾਂਗਰਸ ਗੱਠਜੋੜ ਕਮੇਟੀ ਦੇ ਕਨਵੀਨਰ ਮੁਕੁਲ ਵਾਸਨਿਕ ਦੇ ਘਰ ਦਿੱਲੀ ਵਿਖੇ ਆਪ ਆਗੂਆਂ ਸੰਦੀਪ ਪਾਠਕ, ਸੌਰਭ ਭਾਰਦਵਾਜ ਅਤੇ ਆਤਿਸ਼ੀ ਦੀ ਪੰਜਾਬ ਤੇ ਦਿੱਲੀ ‘ਚ ਸੀਟਾਂ ਦੀ ਵੰਡ ਸਬੰਧੀ ਇੱਕ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਵੀ ਸ਼ਾਮਿਲ ਹੋਏ ਹਨ। ਉੰਝ ਭਾਵੇਂ ਪੰਜਾਬ ਕਾਂਗਰਸ ਦੇ ਬਹੁਤੇ ਸੂਬਾ ਆਗੂ ‘ਆਪ’ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦੇ ਖ਼ਿਲਾਫ਼ ਬਿਆਨ ਦੇ ਰਹੇ ਹਨ ਪ੍ਰੰਤੂ ਕਾਂਗਰਸ ਦੀ ਹਾਈਕਮਾਂਡ ਉੱਪਰ ਸੀਟਾਂ ਦੀ ਵੰਡ ਦੀ ਖਿੱਚੜੀ ਪਕਾ ਰਹੀ ਹੈ, ਪੰਜਾਬ ਦੇ ਕਾਂਗਰਸੀਆਂ ਲਈ ਇਸ ਖਿੱਚੜੀ ਦਾ ਸਵਾਦ ਆਉਣ ਵਾਲੇ ਦਿਨਾਂ ‘ਚ ਸਾਹਮਣੇ ਆਉਣ ਦੀ ਸੰਭਾਵਨਾ ਹੈ ਫਿਰ ਵੀ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਹਨ ਉਹਨਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਪੰਜਾਬ ਕਾਂਗਰਸ ਦੇ ਆਗੂਆਂ ਲਈ ਦੋਵਾਂ ਪਾਰਟੀਆਂ ਵਿੱਚ “ਸੀਟ ਸ਼ੇਅਰਿੰਗ ਰੂਪੀ” ਖਿੱਚੜੀ ਦਾ ਸਵਾਦ ਨਮਕੀਨ ਵਾਲਾ ਹੀ ਹੋਵੇਗਾ।

error: Content is protected !!