Skip to main content

Gee 98News

ਮਾਮਲਾ ਗੜਬੜ ਹੈ…ਪਾਵਰਕਾਮ ਦੇ ਦਫ਼ਤਰ ‘ਚੋਂ ਬਿਜਲੀ ਖਰੀਦ ਸਮਝੌਤਿਆਂ ਦੀ ਫਾਈਲ ਗੁੰਮ

ਚੰਡੀਗੜ੍ਹ,17 ਜਨਵਰੀ-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 1980 ਮੈਗਾਵਾਟ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਅਤੇ 1400 ਮੈਗਾਵਾਟ ਦੇ ਰਾਜਪੁਰਾ ਥਰਮਲ ਨਾਲ ਹੋਏ ਬਿਜਲੀ ਖ਼ਰੀਦ ਸਮਝੌਤਿਆਂ ਦੀ ਜਾਂਚ ਕਰਨ ਦੇ ਐਲਾਨ ਤੋਂ ਬਾਅਦ ਪਾਵਰ ਕਾਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੋਵੇਂ ਥਰਮਲ ਪਲਾਂਟਾਂ ਦੀ ਜਾਂਚ ਸ਼ੁਰੂ ਕਰਨ ਤੇ ਜਦ ਵਿਜੀਲੈਂਸ ਨੇ ਪਾਵਰਕਾਮ ਦੇ ਮੁੱਖ ਦਫਤਰ ਤੋਂ ਸਬੰਧਿਤ ਰਿਕਾਰਡ ਮੰਗਿਆ ਤਾਂ ਪਤਾ ਲੱਗਿਆ ਕਿ ਦਫ਼ਤਰ ਵਿਚੋਂ ਰਾਜਪੁਰਾ ਥਰਮਲ ਪਲਾਂਟ ਦੀ ਪਹਿਲੀ ਬੋਲੀ ਵਾਲੀ ਮੁੱਖ ਫਾਈਲ ਹੀ ਗੁੰਮ ਹੋ ਗਈ ਹੈ। ਇਸ ਫਾਈਲ ਵਿੱਚ ਬਿਜਲੀ ਖਰੀਦ ਸਮਝੌਤਿਆਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਦਸਤਾਵੇਜ਼ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫਾਈਲ ਨਾ ਮਿਲਣ ਕਾਰਨ ਬਿਜਲੀ ਵਿਭਾਗ (PSPCL) ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਹੁਣ ਵਿਭਾਗ ਵੱਲੋਂ ਸਾਰੇ ਦਫ਼ਤਰਾਂ ਨੂੰ ਪੱਤਰ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ DPT 57 ਦਾ ਤੀਜਾ ਭਾਗ ਕਿਸੇ ਨੂੰ ਵੀ ਜੇਕਰ ਮਿਲਦਾ ਹੈ ਤਾਂ ਫਾਈਲ ਵਾਪਸ ਕਰ ਦਿੱਤੀ ਜਾਵੇ, ਕਿਉਂਕਿ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਾਜਪੁਰਾ ਥਰਮਲ ਪਲਾਂਟ ਨਾਲ ਹੋਏ ਬਿਜਲੀ ਸਮਝੌਤਿਆਂ ਵਾਲੀ ਫਾਈਲ ‘ਤੇ ਜਾਂਚ ਕੀਤੀ ਜਾਣੀ ਹੈ, ਪਰੰਤੂ ਇਸਤੋਂ ਪਹਿਲਾਂ ਹੀ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਇਹ ਫਾਈਲ ਗੁੰਮ ਹੋਣ ਦੀ ਗੱਲ ਆ ਰਹੀ ਹੈ।‌

error: Content is protected !!