Gee 98News

ਚੰਡੀਗੜ੍ਹ,20 ਜਨਵਰੀ (ਨਿਰਮਲ ਸਿੰਘ ਪੰਡੋਰੀ)-ਪੰਜਾਬ ‘ਚ ਅੱਜ ਵੱਖ-ਵੱਖ ਥਾਵਾਂ ‘ਤੇ 13 ਟੋਲ ਪਲਾਜ਼ਾ ਵਾਹਨਾਂ ਲਈ ਬਿਲਕੁਲ ਫ਼ਰੀ ਕੀਤੇ ਜਾਣਗੇ, ਇਹਨਾਂ ਟੋਲ ਪਲਾਜ਼ਿਆਂ ਦੇ ਪ੍ਰਬੰਧਕਾਂ ਨੂੰ ਕਿਸੇ ਵੀ ਵਾਹਨ ਤੋਂ ਕੋਈ ਟੈਕਸ ਨਹੀਂ ਵਸੂਲਣ ਦਿੱਤਾ ਜਾਵੇਗਾ। ਇਹ ਐਲਾਨ ਕੌਮੀ ਇਨਸਾਫ਼ ਮੋਰਚਾ ਨੇ ਕੀਤਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਪੰਜਾਬ ਦੇ 13 ਟੋਲ ਪਲਾਜਿਆਂ ‘ਤੇ ਧਰਨਾ ਦਿੱਤਾ ਜਾਵੇਗਾ ਅਤੇ ਇਹ ਟੋਲ ਪਲਾਜ਼ਾ ਸਾਰੇ ਵਾਹਨਾਂ ਲਈ ਟੈਕਸ ਮੁਕਤ ਕੀਤੇ ਜਾਣਗੇ। ਮੋਰਚੇ ਦੇ ਆਗੂਆਂ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਦਾ ਫਿਰੋਜਸ਼ਾਹ ਟੋਲ ਪਲਾਜ਼ਾ,ਤਾਰਾਪੁਰ ਟੋਲ ਪਲਾਜ਼ਾ,ਮੋਹਾਲੀ ਦਾ ਅਜੀਜਪੁਰ ਟੋਲ ਪਲਾਜ਼ਾ,ਭਾਗੋਮਾਜਰਾ ਟੋਲ ਪਲਾਜ਼ਾ,ਸੋਲਖੀਆਂ ਟੋਲ ਪਲਾਜ਼ਾ,ਬਰੋਦੀ ਟੋਲ ਪਲਾਜ਼ਾ,ਪਟਿਆਲਾ ਦਾ ਪਰੇਡੀ ਜੱਟਾਂ ਟੋਲ ਪਲਾਜ਼ਾ,ਜਲੰਧਰ ਦਾ ਬਾਹਮਣੀਵਾਲ ਟੋਲ ਪਲਾਜ਼ਾ,ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ, ਘੁਲਾਲ ਟੋਲ ਪਲਾਜ਼ਾ,ਫਰੀਦਕੋਟ ਦਾ ਤਾਰਾਪੁਰ ਟੋਲ ਪਲਾਜ਼ਾ,ਤਲਵੰਡੀ ਭਾਈ ਦਾ ਟੋਲ ਪਲਾਜਾ, ਅਤੇ ਨਵਾਂ ਸ਼ਹਿਰ ਦਾ ਟੋਲ ਪਲਾਜ਼ਾ ਤਿੰਨ ਘੰਟਿਆਂ ਲਈ ਸਾਰੇ ਵਾਹਨਾਂ ਲਈ ਮੁਫ਼ਤ ਕੀਤੇ ਜਾਣਗੇ। ਮੋਰਚੇ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੈ ਇਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕੀਤਾ ਗਿਆ ਅਤੇ ਨਵੀਂ ਨੀਤੀ ਬਣਾਈ ਗਈ ਹੈ। ‌ ਜ਼ਿਕਰਯੋਗ ਹੈ ਕਿ ਪਿਛਲੇ ਸਾਲ 6 ਜਨਵਰੀ 2023 ਨੂੰ ਮੋਹਾਲੀ ਵਿੱਚ ਕੌਮੀ ਇਨਸਾਫ਼ ਮੋਰਚਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨਾ ਸ਼ੁਰੂ ਕੀਤਾ ਸੀ।

Leave a Reply

Your email address will not be published. Required fields are marked *

error: Content is protected !!