Skip to main content

Gee 98News

10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ,ਸਾਲ ਵਿੱਚ ਦੋ ਵਾਰ ਹੋਣਗੀਆਂ CBSE ਦੀਆਂ ਪ੍ਰੀਖਿਆਵਾਂ…ਸੈਸ਼ਨ 2024-25 ਤੋਂ ਸ਼ੁਰੂ ਹੋਵੇਗਾ ਨਵਾਂ ਪੈਟਰਨ

ਚੰਡੀਗੜ੍ਹ, 21 ਜਨਵਰੀ- CBSE ਸੈਸ਼ਨ 2024-25 ਤੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਨਵਾਂ ਪੈਟਰਨ ਸ਼ੁਰੂ ਕਰਨ ਜਾ ਰਿਹਾ ਹੈ । ਕੇਂਦਰੀ ਸਿੱਖਿਆ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ CBSE 2024-25 ਦੇ ਸੈਸ਼ਨ ਤੋਂ ਸਾਲ ਵਿਚ ਦੋ ਵਾਰ ਕਲਾਸ 10ਵੀਂ-12ਵੀਂ ਲਈ ਬੋਰਡ ਪ੍ਰੀਖਿਆਵਾਂ ਆਯੋਜਿਤ ਕਰੇਗਾ। ਜ਼ਿਕਰਯੋਗ ਹੈ ਕਿ ਅਕਤੂਬਰ 2023 ਵਿਚ ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਸਾਲ ਵਿਚ ਦੋ ਵਾਰ ਬੋਰਡ ਫਾਰਮੈਟ 2024-25 ਦੇ ਸਿੱਖਿਅਕ ਸਾਲ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਪੈਟਰਨ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਾਲ ਵਿਚ 2 ਵਾਰ ਬੋਰਡ ਪ੍ਰੀਖਿਆਵਾਂ ਦੇਣਾ ਜ਼ਰੂਰੀ ਨਹੀਂ ਹੋਵੇਗਾ।ਜੇਕਰ ਕੋਈ ਉਮੀਦਵਾਰ ਤਿਆਰ ਹੈ ਤੇ ਪ੍ਰੀਖਿਆ ਦੇ ਇਕ ਸੈੱਟ ਤੋਂ ਪ੍ਰਾਪਤ ਅੰਕਾਂ ਤੋਂ ਸੰਤੁਸ਼ਟ ਹੈ ਤਾਂ ਉਹ ਅਗਲੀ ਪ੍ਰੀਖਿਆ ਵਿਚ ਸ਼ਾਮਲ ਨਾ ਹੋਣ ਦਾ ਬਦਲ ਚੁਣ ਸਕਦਾ ਹੈ।ਇਸ ਸਿਸਟਮ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ‘ਤੇ ਤਣਾਅ ਘੱਟ ਕਰਨਾ ਹੈ ਜੋ ਸਾਲ ਵਿਚ ਇਕ ਵਾਰ ਮਿਲਣ ਵਾਲੇ ਮੌਕੇ ‘ਚ ਕਾਮਯਾਬੀ ਨਾ ਮਿਲਣ ਤੋਂ ਬਾਅਦ ਨਿਰਾਸ਼ ਹੋ ਜਾਂਦੇ ਹਨ। ਸਿੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਸਾਲ 2024-25 ਦੀ ਬੋਰਡ ਪ੍ਰੀਖਿਆ ਵਿਚੋਂ ਪਹਿਲੀ ਬੋਰਡ ਪ੍ਰੀਖਿਆ ਨਵੰਬਰ-ਦਸੰਬਰ 2024 ਦੇ ਮਹੀਨੇ ਵਿਚ ਆਯੋਜਿਤ ਕੀਤੀ ਜਾ ਸਕਦੀ ਹੈ। ਜਦੋਂਕਿ ਦੂਜੀ ਵਾਰ ਆਯੋਜਿਤ ਕੀਤੀ ਜਾਣ ਵਾਲੀ ਬੋਰਡ ਪ੍ਰੀਖਿਆ ਦਾ ਆਯੋਜਨ ਫਰਵਰੀ-ਮਾਰਚ 2025 ਵਿਚ ਕੀਤਾ ਜਾਵੇਗਾ। ਅਜਿਹੇ ਵਿਚ ਦੋਵੇਂ ਪ੍ਰੀਖਿਆਵਾਂ ਵਿਚੋਂ ਜਿਸ ਵਿਚ ਵਿਦਿਆਰਥੀ ਜ਼ਿਆਦ ਅੰਕ ਹਾਸਲ ਕਰੇਗਾ, ਉਸ ਨੂੰ ਫਾਈਨਲ ਰਿਜ਼ਲਟ ਤੇ ਮੈਰਿਟ ਲਿਸਟ ਲਈ ਲਿਆ ਜਾਵੇਗਾ।

error: Content is protected !!