Skip to main content

Gee 98News

ਅਯੁੱਧਿਆ ਵਿਖੇ ਹੋ ਰਹੇ ਸਮਾਗਮ ਮੌਕੇ 22 ਜਨਵਰੀ ਨੂੰ ਟਰਾਈਡੈਂਟ ਗਰੁੱਪ ਵੱਲੋਂ ਛੁੱਟੀ ਦਾ ਐਲਾਨ

ਬਰਨਾਲਾ,21 ਜਨਵਰੀ-ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਟਰਾਈਡੈਂਟ ਗਰੁੱਪ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ‌ ਟਰਾਈਡੈਂਟ ਦੇ ਸੰਥਾਪਕ ਪਦਮਸ੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ 22 ਜਨਵਰੀ ਨੂੰ ਬਰਨਾਲਾ ਦੇ ਸੰਘੇੜਾ ਅਤੇ ਧੌਲਾ ਦੋਵੇਂ ਯੂਨਿਟ ਬੰਦ ਰਹਿਣਗੇ ਅਤੇ ਸਮੁੱਚੇ ਟਰਾਈਡੈਂਟ ਕੈਂਪਸ ਨੂੰ ਰੰਗੀਨ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਟਰਾਈਡੈਂਟ ਦੀਆਂ ਦੋਵੇਂ ਇਕਾਈਆਂ ‘ਚ ਬਣੇ ਮੰਦਰਾਂ ‘ਚ ਵੀ ਜਸ਼ਨ ਮਨਾਇਆ ਜਾਵੇਗਾ ਅਤੇ ਭਗਵਾਨ ਸ਼੍ਰੀ ਰਾਮ ਜੀ ਦੀ ਪੂਜਾ ਕੀਤੀ ਜਾਵੇਗੀ। ਪਦਮਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਭਗਵਾਨ ਸ੍ਰੀ ਰਾਮ 22 ਜਨਵਰੀ ਨੂੰ ਅਯੁੱਧਿਆ ਆ ਰਹੇ ਹਨ ਅਤੇ ਇਹ ਸਾਡੇ ਸਾਰਿਆਂ ਲਈ ਖੁਸ਼ੀ ਅਤੇ ਖੁਸ਼ਕਿਸਮਤੀ ਦੀ ਗੱਲ ਹੈ ਕਿਉਂਕਿ ਭਗਵਾਨ ਸ੍ਰੀ ਰਾਮ ਸਾਡੀ ਆਸਥਾ ਦਾ ਕੇਂਦਰ ਹਨ।

error: Content is protected !!