Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਲਾਈ ਬੇਕਦਰਾਂ ਨਾ ਯਾਰੀ…ਟੁੱਟਗੀ ਤੜੱਕ ਕਰਕੇ…Gee98 news exclusive..ਬੋਲ ਪੰਡੋਰੀ ਦੇ…!

Nirmal Pandori by Nirmal Pandori
02/14/2024
in ਪੰਜਾਬ
Reading Time: 1 min read
A A
0
ਲਾਈ ਬੇਕਦਰਾਂ ਨਾ ਯਾਰੀ…ਟੁੱਟਗੀ ਤੜੱਕ ਕਰਕੇ…Gee98 news exclusive..ਬੋਲ ਪੰਡੋਰੀ ਦੇ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link
  • ਨਿਰਮਲ ਸਿੰਘ ਪੰਡੋਰੀ,14 ਫਰਵਰੀ
    -ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਲੋਕ ਮੇਲਾ (ਚੋਣ ਮੇਲਾ) ਨੇੜੇ ਆ ਰਿਹੈ ਪਰ ਮੇਲੇ ਤੋਂ ਪਹਿਲਾਂ ਹੀ “ਭੈਣ ਜੀ ਨੇ ਬੀਰ” ਦੀ ਉਂਗਲ ਛੱਡ ਦਿੱਤੀ…ਹੁਣ ਕੀ ਬੀਰ ਜੀ ਇਸ ਚੋਣ ਮੇਲੇ ਵਿੱਚ ਰੁਲ ਜਾਣਗੇ..ਇਹ ਤਾਂ ਬੀਰ ਜੀ ਨਾਲ ਮੇਲਾ ਦੇਖਣ ਵਾਲਿਆਂ ਦੀ ਭੀੜ ਦੱਸੇਗੀ ਕਿ ਬੀਰ ਜੀ ਮੇਲੇ ਵਿੱਚ ਕਿੱਥੇ ਕੁ ਖੜਦੇ ਨੇ ਪਰ ਉਧਰੋਂ ਬਾਪੂ ਜੀ ਦੇ ਪੁਰਾਣੇ ਮਿੱਤਰਾਂ ਨੇ ਹਾਕ ਮਾਰੀ… ਰੁੱਤ ਮਿਲਾਪ ਦੀ ਆਈ, ਛੱਡ ਸੱਜਣਾਂ ਰਸਵਾਈਆਂ… ਤੇ ਇਹ ਹਾਕ ਜਦੋਂ ਭੈਣ ਜੀ ਨੇ ਸੁਣੀ ਤਾਂ ਹਾਥੀ ਨੇ ਸੁੰਡ ‘ਚ ਫਸਾ ਕੇ ਰੱਖੀ ਤੱਕੜੀ ਸੁੱਟ ਦਿੱਤੀ….ਲਾਈ ਬੇਕਦਰਾਂ ਨਾਲ ਯਾਰੀ ਟੁੱਟ ਗਈ ਤੜੱਕ ਕਰਕੇ…. ਇਹ ਚੋਣ ਮੇਲਾ ਹੈ ਤੇ ਮੇਲੇ ਵਿੱਚ ਕੌਣ ਪੁੱਛਦੈ ਕਿ ਧੰਨੇ ਦਾ ਬਾਪੂ ਕੌਣ… ਅਗਲੇ ਨੂੰ ਆਪਣੇ ਨਜ਼ਾਰਿਆਂ ਨਾਲ ਮਤਲਬ… ਹਾਕ ਮਾਰਨ ਵਾਲੇ ਬਾਪੂ ਦੇ ਮਿੱਤਰਾਂ ਨੇ ਉਂਗਲ ਅਜੇ ਫੜੀ ਨਹੀਂ ਕਿ ਭੈਣ ਜੀ ਨੇ ਛੱਡ ਦਿੱਤੀ… ਇਹ ਵੋਟ ਅਲਜਬਰਾ ਸਮਝਣ ਵਾਲੇ ਸਮਝ ਜਾਣਗੇ…ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਨੇ ਕਿ ਬਾਦਲ ਪਿੰਡ ਤੋਂ ਫੁਲਕਾਰੀ ਹਿੱਲ ਗਈ ਪਰ ਦਿੱਲੀ ਤੋਂ ਰੁਮਾਲ ਨਹੀਂ ਹਿੱਲਿਆ… ਪਹਿਲਾਂ ਬਾਪੂ ਨੇ ਤਾਂ ਕਿਹਾ ਸੀ ਕਿ ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲਿਓ ਟੁੱਟਦੀ…ਤੇ ਫਿਰ ਬਾਪੂ ਦੇ ਹੁੰਦੇ ਹੀ ਟੁੱਟ ਗਈ ਸੀ…ਸਾਗਰਾਂ ਦੇ ਪਾਣੀ ਜਿੰਨਾ ਪਿਆਰ ਸੀ… ਬੱਸ ਫਿਰ ! ਤੇਰੀ ਮੇਰੀ ਇਉਂ ਟੁੱਟਗੀ ਜਿਵੇਂ ਟੁੱਟਦੇ ਅੰਬਰ ਤੋਂ ਤਾਰੇ..ਓਧਰ ਹੁਣ ਸ਼ੰਭੂ ਬਾਰਡਰ ਵਾਲੇ ਰੌਲੇ ਰੱਪੇ ਤੋਂ ਬਾਅਦ ਲੋਕ ਇਹ ਵੀ ਸੋਚੀ ਜਾਂਦੇ ਨੇ ਕਿ ਫੁਲਕਾਰੀ ਦੇ ਹੁਲਾਰੇ ਢਿੱਲੇ ਪੈ ਜਾਣਗੇ… ਫੇਰ ਤਾਂ ਕਾਕਾ ਜੀ ਮੇਲੇ ਵਿੱਚ ਰੁਲ ਵੀ ਸਕਦੇ ਨੇ, ਅਜੇ ਬਾਪੂ ਦੇ ਪੁਰਾਣੇ ਮਿੱਤਰਾਂ ਦੇ ਆਸਰੇ ਚੰਡੋਲ ‘ਤੇ ਇੱਕ ਦੋ ਝੂਟੇ ਮਿਲ ਵੀ ਸਕਦੇ ਨੇ… ਸਮੇਂ ਦੀ ਬੁੱਕਲ ਬੜੀ ਘੁੱਟੀ ਹੁੰਦੀ ਹੈ…ਕਿਸੇ ਦੀ ਕੀ ਮਜਾਲ.. ਕੋਈ ਸਮੇਂ ਦੀ ਬੁੱਕਲ ਖੋਲ੍ਹ ਦੇਵੇ, ਪਰ ਦੱਸਣ ਵਾਲੇ ਦੱਸਦੇ ਨੇ ਕਿ ਸ਼ੰਭੂ ਬਾਰਡਰ ਦੇ ਰੌਲੇ ਰੱਪੇ ਨੇ ਕਾਕਾ ਜੀ ਦੇ ਮੱਥੇ ਦੀਆਂ ਤਿਊੜੀਆਂ ਦੇ ਵਲ ਡੂੰਘੇ ਕਰ ਦਿੱਤੇ ਨੇ… ਬਾਪੂ ਦੇ ਪੁਰਾਣੇ ਮਿੱਤਰਾਂ ਦੇ ਹੇਜ਼ ਨੇ ਭੈਣ ਜੀ ਤੋਂ ਵੀ ਉਂਗਲ ਛੁਡਵਾ ਦਿੱਤੀ…ਆਜੋ ਵੇਖਦੇ ਆ ਚੋਣ ਮੇਲਾ…ਭੈਣ ਜੀ ਦੇ ਉਂਗਲ ਛੱਡਣ ਤੋਂ ਬਾਅਦ ਬਾਪੂ ਦੇ ਪੁਰਾਣੇ ਮਿੱਤਰਾਂ ਨਾਲ ਕਿੰਨੇ ਕੁ ਨਜ਼ਾਰੇ ਆਉਂਦੇ ਨੇ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

04/23/2026
ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

04/23/2026
ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

04/22/2026
Load More
Tags: #barnalanews#punjabnews
Previous Post

ਗੌਰਮਿੰਟ ਜੀ… ਗ਼ੌਰ ਕਰਨ ਵਾਲੀ ਗੱਲ ਆਂ..ਖੜੀਆਂ ਸਰਕਾਰੀ ਬੱਸਾਂ ਦਾ ਭਰਿਆ ਜਾ ਰਿਹੈ ਕਰੋੜਾਂ ਰੁਪਏ ਟੈਕਸ

Next Post

ਰੇਲ ਯਾਤਰੀ ਦੇਣ ਧਿਆਨ…ਕਿਸਾਨਾਂ ਵੱਲੋਂ ਰੇਲਾਂ ਰੋਕਣ ਦਾ ਵੀ ਐਲਾਨ

Nirmal Pandori

Nirmal Pandori

Related Posts

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ
ਪੰਜਾਬ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

by Nirmal Pandori
04/23/2026
ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ
ਪੰਜਾਬ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

by Nirmal Pandori
04/23/2026
ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ
ਪੰਜਾਬ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

by Nirmal Pandori
04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!
ਪੰਜਾਬ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

by Nirmal Pandori
04/22/2026
SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਪੰਜਾਬ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

by Nirmal Pandori
04/22/2026
ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

by Nirmal Pandori
04/21/2026
Load More
Next Post
ਰੇਲ ਯਾਤਰੀ ਦੇਣ ਧਿਆਨ…ਕਿਸਾਨਾਂ ਵੱਲੋਂ ਰੇਲਾਂ ਰੋਕਣ ਦਾ ਵੀ ਐਲਾਨ

ਰੇਲ ਯਾਤਰੀ ਦੇਣ ਧਿਆਨ…ਕਿਸਾਨਾਂ ਵੱਲੋਂ ਰੇਲਾਂ ਰੋਕਣ ਦਾ ਵੀ ਐਲਾਨ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

ਹੰਡਿਆਇਆ ਵਾਲੇ ਫਲਾਈਓਵਰ ਦਾ ਮਾਮਲਾ ਕੇਂਦਰੀ ਮੰਤਰੀ ਦੇ ਦਰਬਾਰ ਪੁੱਜਿਆ…ਇੰਜੀ. ਸਿੱਧੂ ਨੇ ਦਿੱਤਾ ਮੰਗ ਪੱਤਰ

ਸਾਡਾ ਹੱਕ ਐਥੇ ਰੱਖ…ਆਂਗਣਵਾੜੀ ਵਰਕਰਾਂ ਨੇ ਆਪਣੇ ਲਈ ਖਰੀਦੇ ਮੋਬਾਇਲ ਹੋਰ ਮੁਲਾਜ਼ਮਾਂ ਨੂੰ ਦੇਣ ਦਾ ਕੀਤਾ ਵਿਰੋਧ

ਦੇਸ਼ ਦੀ ਨਾਰੀ ਸ਼ਕਤੀ ਮਹਿਲਾ ਰਿਜਰਵੇਸ਼ਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਬਕ ਸਿਖਾਵੇਗੀ-ਕੇਵਲ ਸਿੰਘ ਢਿੱਲੋਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend