Gee 98News

ਚੰਡੀਗੜ੍ਹ,16 ਫਰਵਰੀ, Gee98 news service
ਹੁਣ ਮੋਹਾਲੀ ਵਿੱਚ ਵੀ ਆਨਲਾਈਨ ਚਲਾਨ ਕੱਟੇ ਜਾਣਗੇ ਅਤੇ ਇਹ ਚਲਾਨ ਵਹੀਕਲ ਮਾਲਕ ਦੇ ਐਡਰੈਸ ਦੇ ਘਰ ਪਹੁੰਚ ਜਾਇਆ ਕਰਨਗੇ।
ਚੰਡੀਗੜ੍ਹ ਦੀ ਤਰਜ਼ ‘ਤੇ ਛੇਤੀ ਹੀ ਮੋਹਾਲੀ ‘ਚ ਆਨਲਾਈਨ ਟ੍ਰੈਫਿਕ ਚਲਾਨ ਕੱਟੇ ਜਾਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਜਾਵੇਗੀ। ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਮੋਹਾਲੀ (ਪੀ.ਪੀ.ਐੱਚ.ਸੀ.) ਨੇ ਇਸ ਪ੍ਰੋਜੈਕਟ ਲਈ ਕੰਪਨੀ ਦੀ ਚੋਣ ਕਰ ਲਈ ਹੈ। ਦਿੱਲੀ ਦੀ ਕੰਪਨੀ ਮੋਹਾਲੀ ਸ਼ਹਿਰ ਦੀਆਂ ਸੜਕਾਂ ‘ਤੇ ਚੌਰਾਹਿਆਂ ‘ਤੇ ਕੈਮਰੇ ਲਗਾਵੇਗੀ। ਟੈਕਨੋਸਿਸ ਇੰਟੀਗ੍ਰੇਟਿਡ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਨੂੰ ਮੋਹਾਲੀ ‘ਚ ਸਾਰੀਆਂ ਰੁਝੇਵੇਂ ਵਾਲੀਆਂ ਸੜਕਾ ਤੇ ਚੌਰਾਹਿਆਂ ‘ਤੇ ਹਾਈ ਡੈਫੀਨੇਸ਼ਨ ਕੈਮਰੇ ਲਾਏ ਜਾਣ ਦਾ ਪ੍ਰੋਜੈਕਟ ਅਲਾਟ ਕਰ ਦਿੱਤਾ ਗਿਆ ਹੈ। ਟੈਕਨੀਕਲ ਤੇ ਫਾਈਨੈਂਸ਼ੀਅਲ ਦੋਵੇਂ ਬਿਡ ‘ਚ ਕੰਪਨੀ ਪੀ.ਪੀ.ਐੱਚ.ਸੀ. ਵੱਲੋਂ ਤਿਆਰ ਤਜਵੀਜ਼ ‘ਤੇ ਖਰੀ ਉਤਰੀ ਹੈ ਤੇ ਪੀ.ਪੀ.ਐੱਚ.ਸੀ. ਵੱਲੋਂ ਡੈਮੋ ਲੈਣ ਤੋਂ ਬਾਅਦ ਇਸ ਕੰਪਨੀ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਟੈਕਨੋਸਿਸ ਇੰਟੀਗ੍ਰੇਟਿਡ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ 17.70 ਕਰੋੜ ‘ਚ ਇਹ ਪ੍ਰੋਜੈਕਟ ਕਰਨ ਲਈ ਤਿਆਰ ਹੋਈ ਹੈ। ਪੀ.ਪੀ.ਐੱਚ.ਸੀ. ਦੇ ਅਧਿਕਾਰੀਆਂ ਅਨੁਸਾਰ ਇਸ ਸਾਲ ਅਗਸਤ ਤੇ ਸਤੰਬਰ ਮਹੀਨੇ ‘ਚ ਮੋਹਾਲੀ ‘ਚ ਵੀ ਸਾਰੇ ਚੌਰਾਹਿਆਂ ‘ਤੇ ਹਾਈ ਡੈਫੀਨੇਸ਼ਨ ਕੈਮਰੇ ਲਾ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਕੈਮਰੇ ਲਾਉਣ ਦਾ ਟੈਂਡਰ ਚਾਰ ਵਾਰ ਪਹਿਲਾਂ ਲੱਗ ਚੁੱਕਿਆ ਹੈ ਪਰ ਕਦੇ ਟੈਕਨੀਕਲ ਬਿਡ ਤਾਂ ਕਦੇ ਫਾਈਨੈਂਸ਼ੀਅਲ ਬਿਡ ਮੈਚ ਨਾ ਹੋਣ ਕਾਰਨ ਟੈਂਡਰ ਸਿਰੇ ਨਹੀਂ ਸੀ ਚੜ੍ਹ ਰਿਹਾ।ਪੀ.ਪੀ.ਐੱਚ.ਸੀ. ਮੋਹਾਲੀ ‘ਚ ਹਾਈ ਰੈਜਿਊਲੇਸ਼ਨ ਵਾਲੇ ਕਰੀਬ 400 ਕੈਮਰੇ ਲਗਵਾਏਗਾ। ਇਹ ਕੈਮਰੇ ਰੈੱਡ ਲਾਈਟ, ਜ਼ੈਬਰਾ ਕਰਾਸਿੰਗ ਉਲੰਘਣਾ ਦੇ ਨਾਲ ਹੀ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ‘ਤੇ ਖ਼ੁਦ ਹੀ ਚਲਾਨ ਕੱਟ ਕੇ ਲੋਕਾਂ ਦੇ ਮੋਬਾਈਲ ‘ਚ ਮੈਸੇਜ ਜ਼ਰੀਏ ਭੇਜ ਦੇਣਗੇ। ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਮੋਹਾਲੀ ਦੇ ਐਗਜ਼ੀਕਿਊਟਿਵ ਇੰਜੀਨੀਅਰ ਜਸਵਿੰਦਰ ਸਿੰਘ ਅਨੁਸਾਰ ਪਹਿਲਾਂ ਟੈਕਨੀਕਲ ਸਮੱਸਿਆ ਕਾਰਨ ਇਹ ਪ੍ਰੋਜੈਕਟ ਲੇਟ ਹੋਇਆ ਪਰ ਹੁਣ ਦਿੱਲੀ ਦੀ ਕੰਪਨੀ ਦੀ ਚੋਣ ਕਰ ਕੇ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਹਨ।‌ ਮੋਹਾਲੀ ‘ਚ ਕੈਮਰੇ ਲਾਉਣ ਲਈ ਇਹ 20 ਪੁਆਇੰਟ ਚੁਣੇ ਗਏ ਹਨ, ਜਿਨਾਂ ਵਿੱਚ ਚਾਵਲਾ ਲਾਈਟ ਪੁਆਇੰਟ,ਫੇਜ਼-7, ਫੇਜ਼-3-5 ਲਾਈਟ ਪੁਆਇੰਟ,ਮਦਨਪੁਰ ਚੌਕ
ਮਾਈਕ੍ਰੋ ਟਾਵਰ ਲਾਈਟ ਪੁਆਇੰਟ,ਮੈਕਸ ਹਸਪਤਾਲ ਲਾਈਟ ਪੁਆਇੰਟ,
ਸੰਨੀ ਇਨਕਲੇਵ ਲਾਈਟ ਪੁਆਇੰਟ, ਆਈਸਰ ਲਾਈਟ ਪੁਆਇੰਟ, ਏਅਰਪੋਰਟ ਚੌਕ, ਚੀਮਾ ਬੁਆਇਲਰ ਲਾਈਟ ਪੁਆਇੰਟ, ਰਾਧਾ ਸੁਆਮੀ ਸਤਿਸੰਗ ਭਵਨ ਲਾਈਟ ਪੁਆਇੰਟ, ਗੁਰਦੁਆਰਾ ਸਿੰਘ ਸ਼ਹੀਦਾਂ ਲਾਈਟ ਪੁਆਇੰਟ, ਲਾਂਡਰਾਂ ਚੌਂਕ, ਪੀ.ਸੀ.ਏ. ਸਟੇਡੀਅਮ ਲਾਈਟ ਪੁਆਇੰਟ, ਦੈਡੀ ਟੀ-ਪੁਆਇੰਟ,ਸੈਕਟਰ 105-106 ਟੀ ਪੁਆਇੰਟ, ਪੂਰਬ ਅਪਾਰਟਮੈਂਟ ਸੈਕਟਰ 89, ਲਖਨੌਰ ਟੀ ਪੁਆਇੰਟ ਹਨ ।

Leave a Reply

Your email address will not be published. Required fields are marked *

error: Content is protected !!