Skip to main content

Gee 98News

ਕੇਂਦਰੀ ਟਰੇਡ ਜੱਥੇਬੰਦੀਆਂ ਅਤੇ ਖੇਤਰੀ ਫੈਡਰੇਸਨਾਂ ਦੇ ਸੱਦੇ ‘ਤੇ ਹੜ੍ਹਤਾਲ ਕਰ ਕੇ ਕੀਤਾ ਬਰਨਾਲਾ ਸਹਿਰ ਬੰਦ

ਮਹਿਲ ਕਲਾਂ 16 ਫਰਵਰੀ ( ਜਸਵੰਤ ਸਿੰਘ ਲਾਲੀ ) ਅੱਜ ਕੇਂਦਰੀ ਟ੍ਰੇਡ ਜਥੇਬੰਦੀਆਂ ਅਤੇ ਫੈਡਰੇਸ਼ਨਾਂ ਦੇ ਸੱਦੇ ਤੇ ਭਾਰਤ ਬੰਦ ਨੂੰ ਲੈ ਕੇ ਸੈਕੜਿਆਂ ਦੀ ਗਿਣਤੀ ਵਿਚ ਮੁਲਾਜਮ ਤੇ ਕਿਰਤੀ ਲੋਕਾਂ ਨੇ ਹੜਤਾਲ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਪੁਰਾਣੇ ਬੱਸ ਅੱਡੇ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਾਥੀ ਮਨੋਹਰ ਲਾਲ, ਕਰਮਜੀਤ ਸਿੰਘ ਬੀਹਲਾ, ਰਾਜੀਵ ਕੁਮਾਰ, ਅਨਿਲ ਕੁਮਾਰ ਹਰਿੰਦਰ ਮੱਲ੍ਹੀਆਂ,ਦਰਸ਼ਨ ਚੀਮਾ ਰਮਨ ਸਿੰਗਲਾ, ਗੁਲਾਬ ਸਿੰਘ, ਗੁਲਸਨ ਕੁਮਾਰ , ਜਗਤਾਰ ਸਿੰਘ ਪੱਤੀ , ਗੁਰਦੀਪ ਚੀਮਾ , ਕਰਮਜੀਤ ਸਿੰਘ ਭੋਤਨਾ , ਗੁਰਪ੍ਰੀਤ ਸਿੰਘ ਭੋਤਨਾ, ਮਲਕੀਤ ਸਿੰਘ ਪੱਤੀ,ਏਕਮ ਭੋਤਨਾ, ਅਮਰੀਕ ਸਿੰਘ ਭੱਦਲਵੱਡ, ਮਾਲਵਿੰਦਰ ਸਿੰਘ , ਮਨਮੋਹਨ ਭੱਠਲਾਂ , ਰਾਜਿੰਦਰ ਗੁਰੂ ,ਅੰਮ੍ਰਤ ਪਾਲ ਕੋਟਦੁੱਨਾ , ਦੀ ਅਗਵਾਈ ਵਿੱਚ ਸਹਿਰ ਵਿੱਚ ਦੀ ਰੋਸ ਮਾਰਚ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਮਾਰੂ ਨੀਤੀਆਂ ਅਧੀਨ ਕਿਰਤੀ ਲੋਕਾਂ ਨੂੰ ਦੱਬ ਰਹੀ ਹੈ ਤੇ ਇਥੇ ਕਾਰਪੋਰੇਟ ਵੱਡੇ ਘਰਾਣਿਆ ਨੂੰ ਕਾਬਜ ਕਰ ਰਹੀ ਹੈ ਜਿਸ ਨਾਲ ਕਿਸਾਨ, ਮਜ਼ਦੂਰ, ਵਪਾਰੀ , ਮੁਲਾਜਮ, ਟਰਾਂਸਪੋਰਟਰ, ਦੁਕਾਨਦਾਰ, ਵਿਦਿਆਰਥੀ ,ਆਦਿ ਅਨੇਕਾ ਦੇ ਹੱਕ ਖੋਹੇ ਜਾ ਰਹੇ ਹਨ ਇਸ ਮੌਕੇ ਉਹਨਾ ਕੇਂਦਰ ਤੋ ਮੰਗ ਕੀਤੀ ਪੁਰਾਣੀ ਪੈਨਸ਼ਨ ਦੀ ਬਹਾਲੀ, ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਐਮ ਐਸ ਪੀ ਦੀ ਕਾਨੂੰਨੀ ਗਾਰੰਟੀ , ਕਿਰਤੀ ਲੋਕਾ ਨੂੰ ਰੁਜ਼ਗਾਰ ਮਿਲੇ , ਨੌਕਰੀ ਮਿਲਣ , ਅਤੇ ਹਰ ਵਰਗ ਨੂੰ ਸਿਹਤ ਸਹੂਲਤਾ ਤੇ ਪੜਾਈ ਬਿਲਕੁਲ ਮੁਫਤ ਮਿਲਣੀ ਚਾਹੀਦੀ ਹੈ।

error: Content is protected !!