Gee 98News

ਚੰਡੀਗੜ੍ਹ,27 ਫਰਵਰੀ, Gee98 news service
-ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਨਾਮ ਗੀਤਕਾਰ ਅਤੇ ਪ੍ਰੋਡਿਊਸਰ ਬੰਟੀ ਬੈਂਸ ਇੱਕ ਜਾਨਲੇਵਾ ਹਮਲੇ ‘ਚ ਵਾਲ ਵਾਲ ਬਚੇ। ‌ ਸੋਮਵਾਰ ਸ਼ਾਮ ਜਿਸ ਵੇਲੇ ਦੀ ਇਹ ਘਟਨਾ ਹੈ ਉਸ ਵੇਲੇ ਬੰਟੀ ਬੈਂਸ ਮੋਹਾਲੀ ਦੇ ਸੈਕਟਰ 79 ‘ਚ ਇੱਕ ਰੈਸਟੋਰੈਂਟ ਵਿੱਚ ਬੈਠਾ ਸੀ। ਫਾਇਰਿੰਗ ਤੋਂ ਕੁਝ ਸਮਾਂ ਪਹਿਲਾਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਵੀ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੰਟੀ ਬੈਂਸ ‘ਤੇ ਹਮਲੇ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਲੱਕੀ ਪਤਿਆਲ ਦੇ ਨਾਮ ‘ਤੇ ਉਸਨੂੰ ਫੋਨ ਕੀਤਾ ਗਿਆ ਅਤੇ ਇੱਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ, ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਬੰਟੀ ਬੈਂਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਸ ਮਾਮਲੇ ‘ਚ ਬੰਟੀ ਬੈਂਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਨੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ-ਸ਼੍ਰੇਣੀ ਦਾ ਗੈਂਗਸਟਰ ਲੱਕੀ ਪਤਿਆਲ ਇਸ ਵੇਲੇ ਕੈਨੇਡਾ ਵਿੱਚ ਹੈ ਅਤੇ ਕੈਨੇਡਾ ਤੋਂ ਇੱਕ ਗੈਂਗ ਚਲਾ ਰਿਹਾ ਹੈ ਜੋ ਲਾਰੈਂਸ ਬਿਸ਼ਨੋਈ ਦਾ ਵਿਰੋਧੀ ਗੈਂਗ ਹੈ ਅਤੇ ਬੰਬੀਹਾ ਗੈਂਗ ਨੂੰ ਲੀਡ ਕਰ ਰਿਹਾ ਹੈ। ਬੰਟੀ ਬੈਂਸ ਪੰਜਾਬੀ ਮਿਊਜਿਕ ਇੰਡਸਟਰੀ ਦਾ ਜਾਣਿਆ-ਪਹਿਚਾਣਿਆ ਨਾਮ ਹੈ ਤੇ ਉਸ ਦੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਚੰਗੀ ਨੇੜ੍ਹਤਾ ਸੀ ਉਸਨੇ ਮੂਸੇਵਾਲਾ ਦੇ ਮੈਨੇਜਰ ਦੇ ਤੌਰ ‘ਤੇ ਵੀ ਕੰਮ ਕੀਤਾ।

Leave a Reply

Your email address will not be published. Required fields are marked *

error: Content is protected !!