Gee 98News

ਬਰਨਾਲਾ, 1 ਮਾਰਚ (ਨਿਰਮਲ ਸਿੰਘ ਪੰਡੋਰੀ)- ਬਰਨਾਲਾ ਤੋਂ ਪੱਤਰਕਾਰ ਮਹਿਮੂਦ ਮਨਸੂਰੀ ਦੇ ਮਾਤਾ ਜਰੀਨਾ ਬੇਗਮ (85) ਦੇ ਇੰਤਕਾਲ ‘ਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਸਮ-ਏ-ਕੁਲ ਦੁਆ ਗੋਬਿੰਦ ਬਨਾਰਸੀ ਟਰੱਸਟ ਧਰਮਸ਼ਾਲਾ ਬਰਨਾਲਾ ਵਿਖੇ ਕਰਵਾਈ ਗਈ | ਜਿੱਥੇ ਮਾਤਾ ਜਰੀਨਾ ਬੇਗਮ ਜੀ ਦੀ ਆਤਮਿਕ ਸ਼ਾਂਤੀ ਲਈ ਮੌਲਵੀ ਸਾਹਿਬ ਵੱਲੋਂ ਦੁਆ ਕਰਵਾਈ ਗਈ | ਇਸ ਮੌਕੇ ਵੱਡੀ ਗਿਣਤੀ ਵਿੱਚ ਪਰਿਵਾਰ ਦੇ ਰਿਸ਼ਤੇਦਾਰਾਂ ਸਨੇਹੀਆਂ ਅਤੇ ਪੱਤਰਕਾਰ ਭਾਈਚਾਰੇ ਨੇ ਮਾਤਾ ਜਰੀਨਾ ਬੇਗਮ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਾਤਾ ਜਰੀਨਾ ਬੇਗਮ ਦੇ ਇੰਤਕਾਲ ਤੋਂ ਬਾਅਦ ਪੱਤਰਕਾਰ ਮਹਿਮੂਦ ਮਨਸੂਰੀ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਭਾਜਪਾ ਦੇ ਕੇਵਲ ਸਿੰਘ ਢਿੱਲੋ, ਟਰਾਈਡੈਂਟ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ , ਆਈਓਐਲ ਦੇ ਐਮਡੀ ਵਰਿੰਦਰ ਗੁਪਤਾ, ਅਕਾਲੀ ਦਲ ਦੇ ਕੁਲਵੰਤ ਸਿੰਘ ਕੰਤਾ, ਆਸਥਾ ਇੰਨਕਲੇਵ ਦੇ ਐਮਡੀ ਦੀਪਕ ਸੋਨੀ, ਏਜੀਟੀਐਫ਼ ਦੇ ਏਆਈਜੀ ਸੰਦੀਪ ਗੋਇਲ, ਐਸ.ਐਸ.ਪੀ.ਸੰਦੀਪ ਕੁਮਾਰ ਮਲਿਕ, ਸੀਆਈਏ ਸਟਾਫ਼ ਦੇ ਇੰਸਪੈਕਟਰ ਬਲਜੀਤ ਸਿੰਘ, ਡੀਐਸਪੀ ਜਸਵਿੰਦਰ ਕੌਰ, ਸਬ ਇੰਸਪੈਕਟਰ ਗੁਰਮੇਲ ਸਿੰਘ, ਟਰੈਫ਼ਿਕ ਇੰਚਾਰਜ ਜਸਵਿੰਦਰ ਸਿੰਘ ਢੀਡਸਾ, ਇੰਸਪੈਕਟਰ ਹਰਵਿੰਦਰ ਸਿੰਘ ਬਾਬਾ, ਏਐਸਆਈ ਗੁਰਚਰਨ ਸਿੰਘ, ਧਾਰਮਿਕ, ਸਮਾਜਿਕ, ਵਪਾਰਿਕ ਅਤੇ ਹੋਰ ਸੰਗਠਨਾਂ ਦੇ ਨੁਮਾਇੰਦਿਆਂ ਵੱਲੋਂ ਮਾਤਾ ਜੀ ਦੇ ਇੰਤਕਾਲ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Leave a Reply

Your email address will not be published. Required fields are marked *

error: Content is protected !!