Skip to main content

Gee 98News

ਐੱਸ ਐੱਸ ਡੀ ਕਾਲਜ ਵਿੱਚ 13ਵਾਂ ਖੂਨਦਾਨ ਕੈਂਪ ਲਗਾਇਆ

ਬਰਨਾਲਾ, 26 ਅਗਸਤ (ਨਿਰਮਲ ਸਿੰਘ ਪੰਡੋਰੀ) : ਐੱਸ ਐੱਸ ਡੀ ਕਾਲਜ ਬਰਨਾਲਾ ਵਿਖੇ 13ਵਾਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰੀਬ 50 ਖੂਨਦਾਨੀਆਂ (ਵਿਦਿਆਰਥੀਆਂ) ਨੇ ਖੂਨਦਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ, ਐਸਡੀਐੱਮ ਵਰਜੀਤ ਸਿੰਘ ਵਾਲੀਆ ਵੀ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਪੁੱਜੇ। ਸ੍ਰੀ ਫੂਲਕਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਭਾ ਦੇ ਉੱਦਮ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਐੱਸਡੀ ਸਭਾ ਵੱਲੋਂ ਹਰ ਸਾਲ ਇਹ ਕੈਂਪ ਲਗਾਇਆ ਗਿਆ ਜਾਂਦਾ ਹੈ, ਜਿਸ ਵਿੱਚ ਇਕੱਤਰ ਕੀਤਾ ਜਾਂਦਾ ਖੂਨ ਲੋੜ ਪੈਣ ’ਤੇ ਜ਼ਖਮੀਆਂ ਦੀ ਜਾਨ ਬਚਾਉਣ ਦੇ ਕੰਮ ਆਉਂਦਾ ਹੈ। ਉਨਾਂ ਸਭਾ ਵੱਲੋਂ ਖੂਨਦਾਨੀਆਂ ਨੂੰ ਪੌਦੇ ਵੰਡਣ ਦੇ ਕੰਮ ਦੀ ਵੀ ਸੁਰਾਨਾ ਕੀਤੀ। ਇਸ ਮੌਕੇ ਐਸ ਡੀ ਐੱਮ ਵਰਜੀਤ ਸਿੰਘ ਗੱਲਬਾਤ ਕਰਦਿਆਂ ਕਿਹਾ ਕਿ ਖੂਨਦਾਨ ਕੈਂਪਾਂ ਦਾ ਆਯੋਜਨ ਕਰਨਾ ਇਨਸਾਨੀਅਤ ਦੀ ਵੱਡੀ ਮਿਸ਼ਾਲ ਹੈ। ਉਨਾਂ ਐੱਸ ਡੀ ਸਭਾ ਦੇ ਅਜਿਹੇ ਉਪਰਾਲਿਆਂ ਦੀ ਸਲਾਘਾ ਕੀਤੀ। ਇਸ ਮੌਕੇ ਐੱਸਡੀ ਸਭਾ ਦੇ ਸੈਕਟਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਇਸ ਤੋਂ ਵੱਡੀ ਤਰਾਸਦੀ ਹੋਰ ਕੋਈ ਨਹੀਂ ਸਕਦੀ, ਜਦੋਂ ਖੂਨ ਦੀ ਕਮੀ ਦੇ ਕਾਰਨ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਉਨਾਂ ਕਿਹਾ ਕਿ ਖੂਨਦਾਨ ਕਰਨ ਦੀ ਅਹਿਮੀਅਤ ਨੂੰ ਉਹ ਲੋਕ ਜ਼ਿਆਦਾ ਚੰਗੀ ਤਰਾਂ ਸਮਝਦੇ ਹਨ, ਜਿਨਾਂ ਦੀ ਜਾਨ ਦਾਨ ਕੀਤੇ ਖੂਨ ਨਾਲ ਬਚੀ ਹੋਵੇ। ਉਨਾਂ ਦੱਸਿਆ ਕਿ ਐੱਸਡੀ ਸਭਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਦੇ ਜਨਮ ਦਿਨ ਮੌਕੇ ਇਸ ਖੂਨਦਾਨ ਕੈਂਪ ਦਾ ਆਯੋਜੁਨ ਕੀਤਾ ਗਿਆ ਹੈ। ਉਨਾਂ ਵਾਅਦਾ ਕੀਤਾ ਕਿ ਅੱਗੇ ਤੋਂ ਇਹ ਕੈਂਪ ਸਾਲ ਵਿੱਚ ਦੋ ਵਾਰ ਲਗਾਇਆ ਜਾਵੇਗਾ ਅਤੇ ਰੁਟੀਨ ਵਿੱਚ ਲੋੜ ਪੈਣ ’ਤੇ ਐਸਡੀ ਸਿੱਖਿਆ ਸੰਸਥਾਵਾਂ ਦਾ ਸਟਾਫ਼ ਤੇ ਵਿਦਿਆਰਥੀ ਬਲੱਡ ਬੈਂਕ ਲਈ ਹਾਜ਼ਰ ਹੋਣਗੇ। ਉਨਾਂ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਬੱਚਿਆਂ ਨੂੰ ਪੌਦੇ ਲਾਉਣ ਅਤੇ ਉਨਾਂ ਦੀ ਸਾਂਭ-ਸੰਭਾਲ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ਐਸਡੀ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ, ਪ੍ਰਵੀਨ ਬਾਂਸਲ ਮੈਂਬਰ ਆਦਿ ਹਾਜ਼ਰ ਸਨ।

error: Content is protected !!