Skip to main content

Gee 98News

ਸ਼ੈਲਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 2 ਲੱਖ ਤੋਂ ਵਧੇਰੇ ਦਾ ਵਿੱਤੀ ਨੁਕਸਾਨ

ਬਰਨਾਲਾ,5 ਮਾਰਚ, Gee98 news service
-ਪੰਜਾਬ ‘ਚ ਪਿਛਲੇ ਦਿਨੀ ਮੌਸਮ ਖਰਾਬ ਹੋਣ ਕਾਰਨ ਜਿੱਥੇ ਵੱਡੀ ਪੱਧਰ ‘ਤੇ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਹੋਰ ਕਾਰੋਬਾਰ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਜ਼ੋਰਦਾਰ ਮੀਂਹ, ਗੜੇਮਾਰੀ ਅਤੇ ਅਸਮਾਨੀ ਬਿਜਲੀ ਨੇ ਪੰਜਾਬ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਬਰਨਾਲਾ ਖੇਤਰ ਵਿੱਚ 1 ਅਤੇ 2 ਮਾਰਚ ਨੂੰ ਜ਼ੋਰਦਾਰ ਮੀਂਹ, ਗੜੇਮਾਰੀ ਅਤੇ ਅਸਮਾਨੀ ਬਿਜਲੀ ਨਾਲ ਹੋਏ ਨੁਕਸਾਨ ਦੇ ਮਾਮਲੇ ‘ਚ ਗੱਲਬਾਤ ਕਰਦੇ ਹੋਏ ਮਨੀਸ਼ ਕੁਮਾਰ ਵਾਸੀ ਬਰਨਾਲਾ ਨੇ ਦੱਸਿਆ ਕਿ ਪਿੰਡ ਅਮਲਾਸਿੰਘਵਾਲਾ ਦੇ ਹਮੀਦੀ ਰੋਡ ‘ਤੇ ਉਸਦੇ ਸ਼ੈਲਰ “ਵਰਿੰਦਾਵਨ ਰਾਈਸ ਮਿੱਲ” ‘ਚ 2 ਮਾਰਚ ਦੀ ਸ਼ਾਮ ਸਮੇਂ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ 2 ਮਾਰਚ ਨੂੰ ਸ਼ਾਮ ਕਰੀਬ ਸੱਤ ਕੁ ਵਜੇ ਸੈਲਰ ਵਿੱਚ ਅਸਮਾਨੀ ਬਿਜਲੀ ਡਿੱਗੀ ਜਿਸ ਨਾਲ ਇਲੈਕਟਰੀਕਲ ਨਾਲ ਸੰਬੰਧਿਤ ਵਸਤਾਂ ਸ਼ਾਰਟ ਹੋਣ ਕਾਰਨ ਕਰੀਬ ਦੋ ਲੱਖ ਤੋਂ ਵਧੇਰੇ ਦਾ ਨੁਕਸਾਨ ਹੋਇਆ ਹੈ।

error: Content is protected !!