ਬਰਨਾਲਾ, 28 ਅਗਸਤ (ਨਿਰਮਲ ਸਿੰਘ ਪੰਡੋਰੀ) : ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਪੁੱਤਰ ਅਰੁਣਪ੍ਰਤਾਪ ਸਿੰਘ ਢਿੱਲੋਂ ਨੂੰ ਪੰਜਾਬ ਯੂਥ ਕਾਂਗਰਸ ਦਾ ਜੁਆਇੰਟ ਸੈਕਟਰੀ ਬਣਾਇਆ ਗਿਆ ਹੈ। ਅਰੁਣਪ੍ਰਤਾਪ ਸਿੰਘ ਦੀ ਨਿਯੁਕਤੀ ’ਤੇ ਬਰਨਾਲਾ ਦੇ ਕਾਂਗਰਸੀ ਹਲਕਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪੰਜਾਬ ਜਾਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੂਰਤ ਸਿੰਘ ਬਾਜਵਾ ਅਤੇ ਪੰਚਾਇਤ ਯੂਨੀਅਨ ਬਲਾਕ ਸ਼ਹਿਣਾ ਦੇ ਪ੍ਰਧਾਨ ਬਲਬੀਰ ਸਿੰਘ ਸਰਪੰਚ ਜੋਧਪੁਰ ਨੇ ਕਿਹਾ ਕਿ ਅਰੁਣਪ੍ਰਤਾਪ ਸਿੰਘ ਦੀ ਪੰਜਾਬ ਯੂਥ ਕਾਂਗਰਸ ਵਿੱਚ ਨਿਯੁਕਤੀ ਦਾ ਉਸਾਰੂ ਅਸਰ ਸੂਬੇ ਦੇ ਨਾਲ-ਨਾਲ ਬਰਨਾਲਾ ਜ਼ਿਲੇ ਵਿੱਚ ਵੀ ਪਵੇਗਾ, ਕਿਉਂਕਿ ਢਿੱਲੋਂ ਪਰਿਵਾਰ ਦੀ ਸਮੁੱਚੇ ਬਰਨਾਲਾ ਜ਼ਿਲੇ ਵਿੱਚ ਚੰਗੀ ਪਕੜ ਹੈ। ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਬਿੱਟੂ ਸ਼ਰਮਾ, ਰਾਜੂ ਚੌਧਰੀ, ਬਲਦੇਵ ਸਿੰਘ ਭੁੱਚਰ ਮੈਂਬਰ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ, ਡਾ. ਬਲਬੀਰ ਸਿੰਘ ਸੰਘੇੜਾ, ਅਜੈ ਕੁਮਾਰ ਐਮਸੀ ਧਨੌਲਾ, ਅਮਰਜੀਤ ਸਿੰਘ ਜੀਤਾ ਭਦੌੜ, ਅਮਰਜੀਤ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਕਲਕੱਤਾ ਸ਼ਹਿਣਾ ਅਤੇ ਗੁਰਮੀਤ ਸਿੰਘ ਜੰਗੀਆਣਾ ਆਦਿ ਨੇ ਵੀ ਅਰੁਣਪ੍ਰਤਾਪ ਸਿੰਘ ਢਿੱਲੋਂ ਦੀ ਨਿਯੁਕਤੀ ’ਤੇ ਹਾਈਕਮਾਨ ਦਾ ਧੰਨਵਾਦ ਕੀਤਾ।