Gee 98News

ਚੋਰ ਨੇ ਤਾਂ ਹੱਦ ਈਂ ਕਰਤੀ…ਚੋਰੀ ਕਰਨ ਗਏ ਨੇ ਪਤੀ-ਪਤਨੀ ਦੇ ਨਿੱਜੀ ਪਲਾਂ ਦੀ ਬਣਾ ਲਈ ਵੀਡੀਓ…ਤੇ ਫੇਰ ਕੀਤਾ ਬਲੈਕਮੇਲ

ਚੰਡੀਗੜ੍ਹ,28 ਜੂਨ, Gee98 news service
-ਕਿਸੇ ਵਿਆਹੁਤਾ ਜੋੜੇ ਲਈ ਉਹਨਾਂ ਦੇ ਬੈਡਰੂਮ ਦੇ ਨਿੱਜੀ ਪਲ ਬੇਹੱਦ ਗੁਪਤ ਹੁੰਦੇ ਹਨ ਪਰੰਤੂ ਜੇਕਰ ਅਜਿਹੇ ਪਲ ਵੀ ਲੀਕ ਹੋ ਜਾਣ ਤਾਂ ਇਹ ਕਈ ਵਾਰ ਵਿਆਹੁਤਾ ਜੋੜੇ ਦੀ ਜ਼ਿੰਦਗੀ ਦੀ ਬਰਬਾਦੀ ਦਾ ਕਾਰਨ ਵੀ ਬਣ ਜਾਂਦੇ ਹਨ ਪ੍ਰੰਤੂ ਜੇਕਰ ਨਿੱਜੀ ਪਲਾਂ ਦੇ ਲੀਕ ਹੋਣ ਵਰਗੀ ਘਟਨਾ ਸਬੰਧੀ ਸੰਜਮ ਅਤੇ ਕਾਨੂੰਨ ਦਾ ਆਸਰਾ ਲਿਆ ਜਾਵੇ ਤਾਂ ਅਜਿਹੀ ਸਮੱਸਿਆ ਦਾ ਹੱਲ ਵੀ ਸੌਖਾ ਹੀ ਨਿਕਲ ਜਾਂਦਾ ਹੈ। ‌ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਇੱਕ ਜੋੜੇ ਦੇ ਬੈਡਰੂਮ ਵਿੱਚ ਉਹਨਾਂ ਦੇ ਨਿੱਜੀ ਪਲਾਂ ਦੀ ਕਿਸੇ ਨੇ ਵੀਡੀਓ ਬਣਾ ਲਈ ਤਾਂ ਇਸ ਸਮੱਸਿਆ ਨਾਲ ਵਿਆਹੁਤਾ ਜੋੜੇ ਨੇ ਕਿਵੇਂ ਨਜਿੱਠਿਆ। ਛੱਤੀਸਗੜ੍ਹ ਦੇ ਦੁਰਗ ਵਿੱਚ ਅਜਿਹਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਚੋਰ ਚੋਰੀ ਕਰਨ ਲਈ ਘਰ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਪਤੀ-ਪਤਨੀ ਆਪਣੇ ਕਮਰੇ ‘ਚ ਨਿੱਜੀ ਪਲਾਂ ਦੌਰਾਨ ਸੈਕਸ ਕਰ ਰਹੇ ਸਨ, ਜਿਨਾਂ ਨੂੰ ਚੋਰ ਨੇ ਦੇਖ ਲਿਆ ਅਤੇ ਫੇਰ ਚੋਰ ਨੇ ਘਰੋਂ ਚੋਰੀ ਨਹੀਂ ਕੀਤੀ ਅਤੇ ਚੋਰੀ-ਛਿਪੇ ਉਨ੍ਹਾਂ ਦੀ ਨਿੱਜੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਸ ਨੇ ਇਹ ਵੀਡੀਓ ਘਰ ਦੇ ਮਾਲਕ ਦੇ ਵਟਸਐਪ ‘ਤੇ ਭੇਜੀ ਅਤੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਵਿਆਹੁਤਾ ਜੋੜਾ ਆਪਣੇ ਹੀ ਮੋਬਾਈਲ ਫੋਨ ‘ਤੇ ਆਪਣੇ ਨਿੱਜੀ ਪਲਾਂ ਦੀ ਵੀਡੀਓ ਵੇਖ ਕੇ ਹੈਰਾਨ ਰਹਿ ਗਿਆ ਅਤੇ ਉਹਨਾਂ ਨੇ ਇਸ ਸਬੰਧੀ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਪੜ੍ਹਤਾਲ ਦੌਰਾਨ, ਜਿਸ ਨੰਬਰ ਤੋਂ ਚੋਰ ਨੇ ਵੀਡੀਓ ਭੇਜੀ ਸੀ ਅਤੇ ਫੋਨ ਕੀਤਾ ਸੀ, ਉਸ ਨੰਬਰ ਨੂੰ ਟਰੈਕ ਕੀਤਾ ਅਤੇ ਵਿਨੈ ਸਾਹੂ ਨਾਮ ਦੇ ਚੋਰ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਚੋਰ ਨੇ ਦੱਸਿਆ ਕਿ ਉਹ ਵਿਆਹੁਤਾ ਜੋੜੇ ਦੇ ਘਰ ਚੋਰੀ ਕਰਨ ਗਿਆ ਸੀ ਪ੍ਰੰਤੂ ਜਦ ਉਸਨੇ ਵੇਖਿਆ ਕਿ ਜੋੜਾ ਆਪਣੇ ਕਮਰੇ ਵਿੱਚ ਨਿੱਜੀ ਪਲ ਬਿਤਾ ਰਿਹਾ ਹੈ ਤਾਂ ਉਸਨੇ ਉਹਨਾਂ ਦੀ ਵੀਡੀਓ ਬਣਾ ਲਈ ਅਤੇ ਬਲੈਕਮੇਲ ਕਰਨ ਦੀ ਸਕੀਮ ਬਣਾਈ। ‌ ਚੋਰ ਨੇ ਇਹ ਵੀਡੀਓ ਵੀ ਪਹਿਲਾਂ ਚੋਰੀ ਕੀਤੇ ਮੋਬਾਇਲ ਫੋਨ ਨਾਲ ਹੀ ਬਣਾਈ ਸੀ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹੀ ਚੋਰ ਪਹਿਲਾਂ ਇਸੇ ਘਰ ਵਿੱਚੋਂ ਦੋ ਵਾਰ ਚੋਰੀ ਕਰ ਚੁੱਕਿਆ ਹੈ ਅਤੇ ਤੀਜੀ ਵਾਰ ਚੋਰੀ ਕਰਨ ਆਇਆ ਸੀ। ‌ ਪੁਲਿਸ ਨੇ ਚੋਰ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਅਤੇ ਉਸਦੇ ਫੋਨ ਵਿੱਚੋਂ ਵੀਡੀਓ ਵੀ ਡਿਲੀਟ ਕਰ ਦਿੱਤੀ ਜਿਸ ਤੋਂ ਬਾਅਦ ਜੋੜੇ ਨੇ ਸੁਖ ਦਾ ਸਾਹ ਲਿਆ।

ਫੋਟੋ ਕੈਪਸ਼ਨ-ਸੰਬੰਧਿਤ ਤਸਵੀਰ

error: Content is protected !!