Gee 98News

ਹੋਟਲ ‘ਚ ਰੇਡ ਕਰਨ ਵਾਲੇ SHO ਸਮੇਤ ਚਾਰ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

ਚੰਡੀਗੜ੍ਹ,29 ਜੂਨ, Gee98 news service
-ਇੱਕ ਹੋਟਲ ਦੇ ਕਮਰੇ ‘ਚ ਬਿਨਾਂ ਇਜਾਜ਼ਤ ਲਏ ਛਾਪਾ ਮਾਰਨ ਵਾਲੇ ਐਸਐਚਓ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਲਕਸ਼ਮੀ ਨਗਰ ਦੇ ਐਸਐਚਓ ਪ੍ਰਕਾਸ਼ ਰਾਏ ਅਤੇ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੇ 29 ਮਈ ਨੂੰ ਸ਼ਕਰਪੁਰ ਇਲਾਕੇ ‘ਚ ਇੱਕ ਹੋਟਲ ਦੇ ਕਮਰੇ ‘ਚ ਛਾਪਾ ਮਾਰਿਆ ਸੀ, ਜਿੱਥੋਂ ਉਕਤ ਪੁਲਿਸ ਮੁਲਾਜ਼ਮਾਂ ਨੇ ਜੀਂਦ ਹਰਿਆਣਾ ਦੇ ਇੱਕ ਵਿਅਕਤੀ ਨੂੰ 24 ਲੱਖ ਰੁਪਏ ਸਮੇਤ ਕਾਬੂ ਕੀਤਾ ਸੀ। ਦੂਜੇ ਪਾਸੇ ਇਸ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਆਪਣੇ ਪੱਧਰ ‘ਤੇ ਪੜ੍ਹਤਾਲ ਕੀਤੀ ਤਾਂ ਗ੍ਰਿਫਤਾਰ ਕੀਤੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਦੀ ਪੜ੍ਹਾਈ ਲਈ ਵਿਦੇਸ਼ ਭੇਜਣ ਲਈ ਪੈਸਿਆਂ ਦਾ ਇੰਤਜ਼ਾਮ ਕੀਤਾ ਸੀ। ਸੀਨੀਅਰ ਪੁਲਿਸ ਅਧਿਕਾਰੀਆਂ ਦੀ ਪੜ੍ਹਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਛਾਪੇਮਾਰੀ ਲਈ ਕੋਈ ਅਗਾਊ ਇਜਾਜ਼ਤ ਨਹੀਂ ਲਈ ਗਈ ਸੀ। ਪੁਲਿਸ ਅਧਿਕਾਰੀਆਂ ਨੂੰ ਇਹ ਮਾਮਲਾ ਸ਼ੱਕੀ ਜਾਪਿਆ ਜਿਸ ਤੋਂ ਬਾਅਦ ਆਪਣੇ ਪੱਧਰ ‘ਤੇ ਉੱਚ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ‘ਚ ਕਾਰਵਾਈ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਹੋਟਲ ‘ਚ ਬਿਨਾਂ ਇਜਾਜ਼ਤ ਤੋਂ ਛਾਪਾ ਮਾਰਨ ਵਾਲੇ ਐਸਐਚਓ ਸਮੇਤ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ‌

error: Content is protected !!