Gee 98News

ਕਾਨੂੰਨ ਦੇ ਲੰਮੇ ਹੱਥ ਪਾਬੰਦੀਸ਼ੁਦਾ ਦਵਾਈਆਂ ਦੀ ਫੈਕਟਰੀ ਤੱਕ ਤਾਂ ਪੁੱਜ ਗਏ ਪਰ ਹੁਣ ਵੇਖਣਯੋਗ ਹੋਵੇਗਾ ਕਿ…..!

ਬਰਨਾਲਾ,1 ਜੁਲਾਈ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਪੁਲਿਸ ਨੇ ਨਾਈਵਾਲਾ ਰੋਡ ‘ਤੇ ਗੁਪਤ ਸੂਚਨਾ ਦੇ ਅਧਾਰ ‘ਤੇ ਰੇਡ ਕਰਕੇ ਇਕ ਅਜਿਹੀ ਫੈਕਟਰੀ ਦਾ ਪਰਦਾਫਾਸ਼ ਕੀਤਾ ਜਿੱਥੇ ਸਰਕਾਰ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਤਿਆਰ ਕਰਤੀਆਂ ਜਾਂਦੀਆਂ ਸਨ। ‌ ਥਾਣਾ ਸਿਟੀ-1 ਦੀ ਪੁਲਿਸ ਨੇ ਜਦ ਗੁਪਤ ਸੂਚਨਾ ਦੇ ਅਧਾਰ ‘ਤੇ ਉਕਤ ਫੈਕਟਰੀ ਵਿੱਚ ਰੇਡ ਕੀਤੀ ਤਾਂ ਮੌਕੇ ‘ਤੇ ਲੋਡ ਕੀਤੀ ਜਾ ਰਹੀ ਦਵਾਈਆਂ ਦੀ ਇੱਕ ਗੱਡੀ ਵੀ ਬਰਾਮਦ ਕੀਤੀ। ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕੀਤਾ ਜਿਨਾਂ ਵਿੱਚ ਮੁੱਖ ਮੁਲਜ਼ਮ ਦੀ ਪਤਨੀ ਵੀ ਸ਼ਾਮਿਲ ਹੈ। ਇਨਾ ਅੱਠ ਦੋਸੀਆਂ ਵਿੱਚੋਂ ਸ਼ਿਸ਼ੂਪਾਲ, ਦਿਨੇਸ਼ ਕੁਮਾਰ, ਲਵ ਕੁਸ਼ ਯਾਦਵ ਅਤੇ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਬਾਕੀ ਨਾਮਜ਼ਦ ਦੋਸੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ‌ ਇਸ ਫੈਕਟਰੀ ਵਿੱਚ ਜਿੱਥੇ ਸਰਕਾਰ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ ਉੱਥੇ ਦੋ ਨੰਬਰ ‘ਚ ਦਵਾਈਆਂ ਦਾ ਕਾਰੋਬਾਰ ਕਰਕੇ ਸਰਕਾਰ ਨੂੰ ਚੂਨਾ ਵੀ ਲਗਾਇਆ ਜਾ ਰਿਹਾ ਸੀ। ‌ ਚਰਚਾ ਅਨੁਸਾਰ ਇਹ ਗੋਰਖਧੰਦਾ ਕਾਫੀ ਸਮੇਂ ਤੋਂ ਕੀਤਾ ਜਾ ਰਿਹਾ ਸੀ। ‌ ਚਰਚਾ ਇਹ ਵੀ ਹੈ ਕਿ ਐਨੀ ਵੱਡੀ ਪੱਧਰ ‘ਤੇ ਕੀਤੇ ਜਾ ਰਹੇ ਗੋਰਖ ਧੰਦੇ ਵਿੱਚ ਕਿਤੇ ਨਾ ਕਿਤੇ ਸੰਬੰਧਿਤ ਵਿਭਾਗ ਦੇ ਕਿਸੇ ਅਧਿਕਾਰੀ ਦੀ ਭੂਮਿਕਾ ਵੀ ਹੋ ਸਕਦੀ ਹੈ। ‌ ਭਾਵੇਂ ਕਿ ਪੁਲਿਸ ਨੇ ਆਪਣੇ ਪੱਧਰ ‘ਤੇ ਆਪਣੀ ਹਿੰਮਤ ਨਾਲ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਪ੍ਰੰਤੂ ਜੇਕਰ ਇਸ ਮਾਮਲੇ ਦੀ ਇਮਾਨਦਾਰੀ ਨਾਲ ਅਗਲੇਰੀ ਪੜ੍ਹਤਾਲ ਕੀਤੀ ਜਾਵੇ ਤਾਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੁਣ ਵੇਖਣਯੋਗ ਹੋਵੇਗਾ ਕਿ ਪੁਲਿਸ ਪੜ੍ਹਤਾਲ ਦੀ ਸੂਈ ਪਾਬੰਦੀਸ਼ੁਦਾ ਤੇ ਦੋ ਨੰਬਰ ‘ਚ ਦਵਾਈਆਂ ਤਿਆਰ ਕਰਨ ਵਾਲੀ ਫੈਕਟਰੀ ਤੱਕ ਹੀ ਸੀਮਤ ਰਹਿੰਦੀ ਹੈ ਜਾਂ ਇਹ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਤੱਕ ਵੀ ਪੁੱਜੇਗੀ। ‌ ਕਾਨੂੰਨ ਦੇ ਲੰਮੇ ਹੱਥ ਭਾਵੇਂ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਵਿਅਕਤੀਆਂ ਤੱਕ ਤਾਂ ਪੁੱਜ ਗਏ ਹਨ ਪ੍ਰੰਤੂ ਲੋਕਾਂ ਨੂੰ ਉਮੀਦ ਹੈ ਕਿ ਕਾਨੂੰਨ ਦੇ ਇਹ ਲੰਮੇ ਹੱਥ ਇਹਨਾਂ ਵਿਅਕਤੀਆਂ ਦੇ ਅਜਿਹੇ ਪਲੇਟਫਾਰਮ ਤੱਕ ਵੀ ਪਹੁੰਚਣਗੇ ਜਿੱਥੇ ਜਿੱਥੇ ਇਹ ਦਵਾਈਆਂ ਵੇਚੀਆਂ ਜਾਂਦੀਆਂ ਸਨ

error: Content is protected !!