Gee 98News

ਕੈਪਟਨ ਨੂੰ ਰੋਕੋ ਜਾਂ ਸਾਨੂੰ ਵੀ ਖੁੱਲ੍ਹ ਦੇਵੋ : ਅਮਨ ਅਰੋੜਾ

ਚੰਡੀਗੜ- ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਆਸੀ ਪਾਰਟੀਆਂ ਨੂੰ ਚੋਣ ਸਰਗਰਮੀਆਂ ਨਾ ਕਰਨ ਦੇ ਹੁਕਮਾਂ ਦੇ ਬਾਵਜੂਦ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਉੱਪਰ ਇਤਰਾਜ਼ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਗਤੀਵਿਧੀਆਂ ਕਰਨ ਦੀ ਖੁੱਲ ਦਿੱਤੀ ਜਾਵੇ। ਪਾਰਟੀ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਾਗਮਾਂ ਨੂੰ ਚੋਣ ਸਰਗਰਮੀਆਂ ਦੱਸਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰੋਕਿਆ ਜਾਵੇ ਜਾਂ ਫ਼ਿਰ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਸਮਾਗਮ ਕਰਨ ਦੀ ਇਜਾਜਤ ਦਿੱਤੀ ਜਾਵੇ। ਸ੍ਰੀ ਅਮਨ ਅਰੋੜਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸ਼ਿਕਵਾ ਕੀਤਾ ਕਿ ਮੋਰਚੇ ਵੱਲੋਂ ਕਾਂਗਰਸ ਨੂੰ ਖੁੱਲ੍ਹ ਦੇ ਕੇ ਬਾਕੀ ਪਾਰਟੀਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ।

error: Content is protected !!