Gee 98News

ਫਿਲਮੀ ਅੰਦਾਜ਼ ’ਚ ਆਪਣੀ ਮੰਗੇਤਰ ਨੂੰ ਕੀਤਾ ਅਗਵਾ

ਬਰਨਾਲਾ- ਵਿਆਹ ਤੋਂ ਕਰੀਬ 2 ਮਹੀਨੇ ਪਹਿਲਾਂ ਹੀ ਇੱਕ ਨੌਜਵਾਨ ਆਪਣੀ ਮੰਗੇਤਰ ਕੁੜੀ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰਕੇ ਲੈ ਗਿਆ । ਇਹ ਘਟਨਾ ਫਿਰੋਜ਼ਪੁਰ ਸ਼ਹਿਰ ਦੇ ਸਾਂਤੀਨਗਰ ਇਲਾਕੇ ਦੀ ਹੈ। ਮੁੰਡੇ ਅਤੇ ਕੁੜੀ ਦੀ ਮੰਗਣੀ 2 ਸਾਲ ਪਹਿਲਾਂ ਹੋਈ ਸੀ ਅਤੇ ਅਪ੍ਰੈਲ 2021 ਵਿੱਚ ਵਿਆਹ ਰੱਖਿਆ ਗਿਆ ਸੀ ਪ੍ਰੰਤੂ ਮੰਗੇਤਰ ਕੁੜੀ ਦੀ ਭੈਣ ਦੀ ਮੌਤ ਹੋ ਜਾਣ ਕਰਕੇ ਵਿਆਹ ਦੀ ਤਰੀਕ 24 ਨਵੰਬਰ 2021 ਕਰ ਦਿੱਤੀ ਗਈ । ਵਿਆਹ ਦੀ ਨਵੀਂ ਤਰੀਕ ਕਰਕੇ ਦੋਵੇ ਪਰਿਵਾਰਾਂ ਵਿੱਚ ਕਸ਼ਮਕਸ ਚੱਲ ਰਹੀ ਸੀ। ਇਸੇ ਦੌਰਾਨ ਬੀਤੇ ਦਿਨੀ ਮੰਗੇਤਰ ਮੁੰਡਾ ਆਪਣੇ ਕੁਝ ਸਾਥੀਆਂ ਨਾਲ ਕੁੜੀ ਦੇ ਘਰ ਗਿਆ ਅਤੇ ਪਿਸਤੌਲ ਦੀ ਨੋਕ ’ਤੇ ਕੁੜੀ ਨੂੰ ਅਗਵਾ ਕਰਕੇ ਲੈ ਗਿਆ। ਸੋਸ਼ਲ ਮੀਡੀਆ ’ਤੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਪੁਲਿਸ ਨੇ ਮੁੰਡੇ ਦੇ ਖ਼ਿਲਾਫ਼ ਕੇਸ ਤਾਂ ਭਾਵੇਂ ਦਰਜ ਕਰ ਲਿਆ ਪਰ ਚਾਰ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਕੁੜੀ ਨੂੰ ਆਪਣੇ ਘਰ ਵਾਪਸ ਨਹੀਂ ਲਿਆ ਸਕੀ।

error: Content is protected !!