Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਗੈਂਗਸਟਰ ਦੇ ਐਨਕਾਉਂਟਰ ਮਾਮਲੇ ‘ਚ 7 ਸਾਲ ਬਾਅਦ 7 ਪੁਲਿਸ ਮੁਲਾਜ਼ਮਾਂ ‘ਤੇ CBI ਅਦਾਲਤ ਨੇ ਕਤਲ ਦਾ ਮੁਕੱਦਮਾ ਦਰਜ ਕਰਨ ਦੇ ਦਿੱਤੇ ਹੁਕਮ

Nirmal Pandori by Nirmal Pandori
07/26/2024
in ਪੰਜਾਬ
Reading Time: 1 min read
A A
0
ਖਤਮ ਹੋਗੀ ਕਤਲ ਦੀ ਧਾਰਾ 302..ਧੋਖਾਧੜੀ ਦੀ ਧਾਰਾ 420 ਅਤੇ ਬਲਾਤਕਾਰ ਦੀ ਧਾਰਾ 376 ਵੀ ਖਤਮ ਹੋਗੀ…ਪੜ੍ਹੋ ਹੁਣ ਕੀ ਹੋਵੇਗਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,26 ਜੁਲਾਈ, Gee98 news service
-CBI ਜੀ ਇੱਕ ਅਦਾਲਤ ਨੇ ਨਾਮੀ ਗੈਂਗਸਟਰ ਰਹੇ ਆਨੰਦਪਾਲ ਦੇ ਐਨਕਾਊਂਟਰ ਮਾਮਲੇ ਵਿੱਚ ਕਰੀਬ ਸੱਤ ਸਾਲਾਂ ਬਾਅਦ ਇੱਕ ਵੱਡਾ ਫੈਸਲਾ ਦਿੰਦੇ ਹੋਏ ਸੱਤ ਪੁਲਿਸ ਮੁਲਾਜ਼ਮਾਂ ‘ਤੇ ਕਤਲ ਦਾ ਮੁਕਦਮਾ ਚਲਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪ੍ਰਸ਼ਾਸਨਿਕ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਆਨੰਦਪਾਲ ਰਾਜਸਥਾਨ ਨਾਲ ਸੰਬੰਧਿਤ ਤੇ ਗੈਂਗਸਟਰ ਸੀ ਅਤੇ ਉਸਦਾ ਐਨਕਾਊਂਟਰ ‌ 24 ਜੂਨ 2017 ਵਿੱਚ ਹੋਇਆ ਸੀ। ‌ ਸੀਬੀਆਈ ਅਦਾਲਤ ਨੇ ਆਨੰਦਪਾਲ ਦੇ ਐਨਕਾਊਂਟਰ ਨੂੰ ਝੂਠਾ ਮੰਨਦੇ ਹੋਏ ਇਸ ਕੇਸ ਵਿੱਚ ਇੱਕ ਐਸਪੀ, ਏਐਸਪੀ ਅਤੇ ਇੱਕ ਡੀਐਸਪੀ ਅਤੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ। ਦੋਸ਼ੀ ਠਹਿਰਾਏ ਗਏ ਪੁਲਿਸ ਅਧਿਕਾਰੀਆਂ ਵਿੱਚੋਂ ਮੁਲਜ਼ਮ ਰਾਹੁਲ ਬਰਹਤ ਸਾਲ 2017 ਬੈਚ ਦੇ ਆਈਪੀਐਸ ਅਧਿਕਾਰੀ ਹਨ। ਜਿਸ ਸਮੇਂ ਆਨੰਦਪਾਲ ਦਾ ਐਨਕਾਊਂਟਰ ਹੋਇਆ, ਉਸ ਸਮੇਂ ਰਾਹੁਲ ਬਰਹਤ ਚੁਰੂ ਦੇ ਐਸਪੀ ਵਜੋਂ ਤਾਇਨਾਤ ਸਨ।ਰਾਹੁਲ ਬਰਹਤ ਚੁਰੂ ਤੋਂ ਇਲਾਵਾ ਰਾਜਸਥਾਨ ਦੇ ਹੋਰ ਜ਼ਿਲ੍ਹਿਆਂ ਜਲੌਰ, ਬਾੜਮੇਰ ਅਤੇ ਝਾਲਾਵਾੜ ਵਿੱਚ ਵੀ ਐਸਪੀ ਰਹਿ ਚੁੱਕੇ ਹਨ। ਉਹ ਜੈਪੁਰ ਅਤੇ ਜੋਧਪੁਰ ਪੁਲਿਸ ਕਮਿਸ਼ਨਰੇਟ ਵਿੱਚ ਵੀ ਤਾਇਨਾਤ ਰਹੇ ਹਨ। ਇਸ ਐਨਕਾਊਂਟਰ ਵਿੱਚ ਆ ਰਿਹਾ ਦੂਜਾ ਨਾਮ ਵਿਦਿਆ ਪ੍ਰਕਾਸ਼ ਦਾ ਹੈ। ਵਿਦਿਆ ਪ੍ਰਕਾਸ਼ ਆਨੰਦਪਾਲ ਮੁਕਾਬਲੇ ਦੇ ਸਮੇਂ ਨਾਗੌਰ ਜ਼ਿਲੇ ‘ਚ ਤਾਇਨਾਤ ਸੀ ਅਤੇ ਉਹ ਕੁਚਮਨ ਸਰਕਲ ਦੇ ਪੁਲਿਸ ਡਿਪਟੀ ਸੁਪਰਡੈਂਟ ਵਜੋਂ ਕੰਮ ਕਰਦਾ ਸੀ। ਦਆਨੰਦਪਾਲ ਐਨਕਾਊਂਟਰ ਮਾਮਲੇ ਵਿੱਚ ਤੀਸਰਾ ਨਾਮ ਆ ਰਿਹਾ ਹੈ ਸੂਰਿਆਪਾਲ ਸਿੰਘ ਰਾਠੌਰ ਦਾ,ਜੋ ਇਸ ਸਮੇਂ ਰਾਜਸਥਾਨ ਦੇ ਬਾਂਸਵਾੜਾ ਵਿੱਚ ਡਿਪਟੀ ਐਸਪੀ ਵਜੋਂ ਤਾਇਨਾਤ ਹਨ। ਮਾਮਲੇ ਦੇ ਵੇਰਵੇ ਅਨੁਸਾਰ
24 ਜੂਨ 2017 ਨੂੰ ਰਾਜਸਥਾਨ ਦੇ ਗੈਂਗਸਟਰ ਆਨੰਦਪਾਲ ਦਾ ਪੁਲਿਸ ਨੇ ਰਾਤ 10.25 ਵਜੇ ਚੁਰੂ ਦੇ ਪਿੰਡ ਮਾਲਸਰ ਦੇ ਇੱਕ ਘਰ ਵਿੱਚ ਐਨਕਾਊਂਟਰ ਕੀਤਾ ਸੀ। ਪੁਲਿਸ ਦੇ ਦਾਅਵੇ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਨੰਦਪਾਲ ਪਿੰਡ ਮਲਸਰ ਦੇ ਇੱਕ ਘਰ ਵਿੱਚ ਲੁਕਿਆ ਹੋਇਆ ਹੈ। ਪੁਲਿਸ ਆਨੰਦਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਮੌਕੇ ‘ਤੇ ਪੁੱਜੀ ਪਰ ਉਸ ਕੋਲ ਏ.ਕੇ.47 ਸੀ ਅਤੇ ਨਾਲ 400 ਕਾਰਤੂਸ ਵੀ ਸਨ। ਪੁਲਿਸ ਦਾ ਦਾਅਵਾ ਹੈ ਕਿ ਆਨੰਦਪਾਲ ਨੇ ਉਸ ਏਕੇ 47 ਤੋਂ ਗੋਲੀ ਚਲਾਈ ਸੀ। ਆਨੰਦਪਾਲ ਛੱਤ ‘ਤੇ ਚੜ੍ਹ ਗਿਆ ਅਤੇ ਏਕੇ-47 ਨਾਲ ਪੁਲਿਸ ‘ਤੇ ਗੋਲੀਬਾਰੀ ਕੀਤੀ। ਪੁਲਿਸ ਨੇ ਦਾਅਵਾ ਕੀਤਾ ਕਿ ਜਿਸ ਘਰ ਵਿੱਚ ਆਨੰਦਪਾਲ ਲੁਕਿਆ ਹੋਇਆ ਸੀ, ਉਸ ਨੂੰ ਘੇਰਾ ਪਾ ਕੇ ਗੈਂਗਸਟਰ ਨੂੰ ਕਈ ਵਾਰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਸ ਨੇ ਪੁਲਿਸ ਦੀ ਗੱਲ ਨਹੀਂ ਸੁਣੀ। ਉਸ ਨੇ ਪੁਲਿਸ ‘ਤੇ ਕਰੀਬ 100 ਰਾਉਂਡ ਫਾਇਰ ਕੀਤੇ। ਇਸ ‘ਚ ਕੁਝ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪੁਲਿਸ ਘਰ ‘ਚ ਦਾਖਲ ਹੋਈ। ਆਨੰਦਪਾਲ ਪਿਛਲੇ ਦਰਵਾਜ਼ੇ ਤੋਂ ਗੋਲੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਉਹ ਮਾਰਿਆ ਗਿਆ। ਪੁਲਿਸ ਨੇ ਉਸ ‘ਤੇ 6 ਰਾਊਂਡ ਗੋਲੀਆਂ ਚਲਾਈਆਂ। ਦੂਜੇ ਪਾਸੇ ਆਨੰਦਪਾਲ ਦੀ ਪਤਨੀ ਰਾਜ ਕੰਵਰ ਅਤੇ ਭਰਾ ਮਨਜੀਤਪਾਲ ਨੇ ਅਦਾਲਤ ਵਿੱਚ ਪੇਸ਼ ਸਬੂਤਾਂ ਦੇ ਆਧਾਰ ‘ਤੇ ਦਾਅਵਾ ਕੀਤਾ ਕਿ ਪੁਲਿਸ ਦੀ ਸਾਰੀ ਕਹਾਣੀ ਮਨਘੜਤ ਹੈ। ਆਨੰਦਪਾਲ ਨੂੰ ਤਿੰਨ ਤੋਂ ਪੰਜ ਫੁੱਟ ਦੀ ਦੂਰੀ ਤੋਂ ਪਿੱਠ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ।‌ ਉਹਨਾਂ ਦਾ ਦਾਅਵਾ ਹੈ ਕਿ ਜਦੋਂ ਪੁਲਿਸ ਮਾਲਸਰ ਪੁੱਜੀ ਤਾਂ ਆਨੰਦਪਾਲ ਦੇ ਭਰਾ ਰੁਪਿੰਦਰਪਾਲ ਉਰਫ ਵਿੱਕੀ ਨੇ ਉਸ ਨਾਲ ਗੱਲ ਕੀਤੀ ਸੀ। ਉਸ ਨੂੰ ਸਮਝਾਇਆ ਕਿ ਉਹ ਆਤਮ ਸਮਰਪਣ ਕਰ ਦੇਵੇ। ਇਸ ‘ਤੇ ਪੁਲਿਸ ਨੇ ਰੁਪਿੰਦਰਪਾਲ ਦਾ ਪਿੱਛਾ ਕੀਤਾ ਅਤੇ ਉਸ ਘਰ ਵਿੱਚ ਦਾਖ਼ਲ ਹੋ ਗਈ ਜਿੱਥੇ ਆਨੰਦਪਾਲ ਲੁਕਿਆ ਹੋਇਆ ਸੀ। ਰੁਪਿੰਦਰਪਾਲ ਦੀ ਮੌਜੂਦਗੀ ‘ਚ ਆਨੰਦਪਾਲ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਆਨੰਦਪਾਲ ਦੇ ਭਰਾ ਮਨਜੀਤਪਾਲ ਦਾ ਦਾਅਵਾ ਹੈ ਕਿ ਐਨਕਾਊਂਟਰ ਟੀਮ ਦਾ ਹਿੱਸਾ ਰਹੇ ਵਿਦਿਆ ਪ੍ਰਕਾਸ਼ ਨੂੰ ਉਸੇ ਸਮੇਂ ਕਿਸੇ ਦਾ ਫੋਨ ਆਇਆ। ਉਨ੍ਹਾਂ ਦਾਅਵਾ ਕੀਤਾ ਕਿ ਆਤਮ ਸਮਰਪਣ ਕਰਨ ਦੇ ਬਾਵਜੂਦ ਆਨੰਦਪਾਲ ਨੂੰ ਹੇਠਾਂ ਸੁੱਟ ਕੇ ਕਰੀਬ ਤਿੰਨ ਤੋਂ ਪੰਜ ਫੁੱਟ ਦੀ ਦੂਰੀ ਤੋਂ ਪਿੱਠ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਸੀਬੀਆਈ ਅਦਾਲਤ ਨੇ ਸੱਤ ਸਾਲ ਬਾਅਦ ਇਸ ਕੇਸ ਵਿੱਚ ਆਪਣਾ ਫੈਸਲਾ ਦਿੱਤਾ ਹੈ। ਜਿਸ ਵਿੱਚ ਸੱਤ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਮੰਨਦੇ ਹੋਏ ਕਤਲ ਦਾ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਹਨ। ‌

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

05/04/2026
Load More
Tags: #barnalanews#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

AAP ਵੱਲੋਂ ਬਰਨਾਲਾ ਜ਼ਿਮਨੀ ਚੋਣ ਲਈ ਇੰਚਾਰਜ ਅਤੇ ਸਹਿ ਇੰਚਾਰਜ ਦੀ ਨਿਯੁਕਤੀ

Next Post

ਬਾਪੂ ਫੇਰ ਬਹੁੜਿਆ ਪੁੱਤਰ ਦੇ ਮਾੜੇ ਸਮੇਂ ‘ਚ… ਸੁਖਬੀਰ ਬਾਦਲ ਦੇ ਪੱਤਰ ਦੀ ਚਰਚਾ ਦੌਰਾਨ “ਵੱਡੇ ਬਾਦਲ” ਦਾ ਪੱਤਰ ਹੋਇਆ ਵਾਇਰਲ

Nirmal Pandori

Nirmal Pandori

Related Posts

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
Load More
Next Post
ਬਾਪੂ ਫੇਰ ਬਹੁੜਿਆ ਪੁੱਤਰ ਦੇ ਮਾੜੇ ਸਮੇਂ ‘ਚ… ਸੁਖਬੀਰ ਬਾਦਲ ਦੇ ਪੱਤਰ ਦੀ ਚਰਚਾ ਦੌਰਾਨ “ਵੱਡੇ ਬਾਦਲ” ਦਾ ਪੱਤਰ ਹੋਇਆ ਵਾਇਰਲ

ਬਾਪੂ ਫੇਰ ਬਹੁੜਿਆ ਪੁੱਤਰ ਦੇ ਮਾੜੇ ਸਮੇਂ 'ਚ… ਸੁਖਬੀਰ ਬਾਦਲ ਦੇ ਪੱਤਰ ਦੀ ਚਰਚਾ ਦੌਰਾਨ "ਵੱਡੇ ਬਾਦਲ" ਦਾ ਪੱਤਰ ਹੋਇਆ ਵਾਇਰਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend