Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮਹਿਲ ਕਲਾਂ ਦੇ ਕਾਂਗਰਸੀਆਂ ਦੀ ਲਲਕਾਰ, ਘਨੌਰੀ ਨੂੰ ਕਰੋ ਹਲਕੇ ‘ਚੋਂ ਬਾਹਰ

Nirmal Pandori by Nirmal Pandori
09/18/2021
in ਪੰਜਾਬ
Reading Time: 1 min read
A A
0
ਮਹਿਲ ਕਲਾਂ ਦੇ ਕਾਂਗਰਸੀਆਂ ਦੀ ਲਲਕਾਰ, ਘਨੌਰੀ ਨੂੰ ਕਰੋ ਹਲਕੇ ‘ਚੋਂ ਬਾਹਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,18 ਸਤੰਬਰ (ਨਿਰਮਲ ਸਿੰਘ ਪੰਡੋਰੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਡੀ ਗਿਣਤੀ ’ਚ ਟਕਸਾਲੀ ਕਾਂਗਰਸੀਆਂ ਨੇ ਬੀਬੀ ਹਰਚੰਦ ਕੌਰ ਘਨੌਰੀ ਖ਼ਿਲਾਫ਼ ਬਗਾਵਤ ਦਾ ਬਿਗਲ ਵਜਾ ਕੇ ਬੀਬੀ ਘਨੌਰੀ ਨੂੰ ਆਗਾਮੀ ਚੋਣਾਂ ਲਈ ਟਿਕਟ ਦੀ ਦੌੜ ’ਚੋਂ ਬਾਹਰ ਕੱਢਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ 18 ਸਤੰਬਰ ਇੱਕ ਮੈਰਿਜ ਪੈਲੇਸ ਵਿੱਚ ਬੀਬੀ ਘਨੌਰੀ ਵਿਰੋਧੀ ਕਾਂਗਰਸੀ ਆਗੂਆਂ/ਵਰਕਰਾਂ ਨੇ ਇਕੱਠੇ ਹੋ ਕੇ ਕਾਂਗਰਸ ਹਾਈਕਮਾਂਡ ਨੂੰ ਸਿੱਧੇ ਤੌਰ ’ਤੇ ਚਿਤਾਵਨੀ ਭਰੇ ਲਹਿਜ਼ੇ ’ਚ ਆਖ ਦਿੱਤਾ ਕਿ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ਲਈ ਬੀਬੀ ਘਨੌਰੀ ਨੂੰ ਟਿਕਟ ਦਿੱਤੀ ਗਈ ਤਾਂ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਨਹੀਂ ਕੀਤਾ ਜਾਵੇਗਾ। ਬੀਬੀ ਘਨੌਰੀ ਖ਼ਿਲਾਫ਼ ਇਸ ਇਕੱਠ ਦੀ ਵਿਸ਼ੇਸਤਾ ਇਹ ਵੀ ਰਹੀ ਕਿ ਸਾਢੇ ਚਾਰ ਸਾਲ ਬੀਬੀ ਘਨੌਰੀ ਨਾਲ ਰਹਿ ਕੇ ਚੰਮ ਦੀਆਂ ਚਲਾਉਣ ਵਾਲੇ, ਆਪਣੇ ਹਰ ਜਾਇਜ਼/ਨਾਜਾਇਜ਼ ਕੰਮ ਕਰਵਾਉਣ ਵਾਲੇ ਅਤੇ ਚੇਅਰਮੈਨੀਆਂ ਸਮੇਤ ਵੱਡੇ ਅਹੁਦਿਆਂ ਦਾ ਸਵਾਦ ਚੱਖਣ ਵਾਲੇ ਆਗੂਆਂ ਨੇ ਵੀ ਬੀਬੀ ਘਨੌਰੀ ਖ਼ਿਲਾਫ਼ ਇਸ ਇਕੱਠ ਵਿੱਚ ਸ਼ਾਮਲ ਹੋ ਕੇ ਬਗਾਵਤ ਦਾ ਝੰਡਾ ਚੁੱਕ ਲਿਆ। ਸੂਤਰਾਂ ਅਨੁਸਾਰ ਇਹ ਇਕੱਠ ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਦਾਅਵੇਦਾਰ ਕਾਂਗਰਸੀ ਆਗੂਆਂ ਨੇ ਆਪਸੀ ਤਾਲਮੇਲ ਰਾਹੀ ਕੀਤਾ ਅਤੇ ਇਸ ਮੌਕੇ ਪੈਲੇਸ ਦੀ ਬੁਕਿੰਗ ਤੇ ਚਾਹ ਪਕੌੜਿਆਂ ਦਾ ਖਰਚਾ ਵੀ ਉਕਤ ਦਾਅਵੇਦਾਰਾਂ ਨੇ ਰਲ-ਮਿਲ ਕੇ ਕੀਤਾ। ਬੀਬੀ ਘਨੌਰੀ ਵਿਰੁੱਧ ਇਸ ਇਕੱਠ ’ਚ ਇੱਕ ਝਲਕ ਇਹ ਵੀ ਦੇਖਣ ਨੂੰ ਮਿਲੀ ਕਿ ਟਿਕਟ ਦੀ ਦੌੜ ’ਚਂੋ ਬੀਬੀ ਘਨੌਰੀ ਨੂੰ ਬਾਹਰ ਕੱਢਣ ਲਈ ਕਿਸੇ ਇੱਕ ਆਗੂ ਉੱਪਰ ਸਹਿਮਤੀ ਕਰਨ ਦੀ ਬਜਾਏ ਸਾਰਿਆਂ ਨੂੰ ਹੀ ਟਿਕਟ ਦਾ ਲੌਲੀਪੌਪ ਦੇ ਦਿੱਤਾ ਗਿਆ। ਟਿਕਟ ਦੇ ਮਜ਼ਬੂਤ ਦਾਅਵੇਦਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ‘‘ਸਭ ਦੇ ਨਾਮ ਦੀਆਂ ਪਰਚੀਆਂ ਪਾਈਆਂ ਜਾਣਗੀਆਂ, ਜਿਸ ਦੀ ਪਰਚੀ ਨਿਕਲ ਆਈ ਉਸ ਨੂੰ ਹਾਈਕਮਾਂਡ ਅੱਗੇ ਹਲਕਾ ਮਹਿਲ ਕਲਾਂ ਤੋਂ ਟਿਕਟ ਲਈ ਪੇਸ਼ ਕੀਤਾ ਜਾਵੇਗਾ’’। ਭਾਵ ਕਿ ਬੀਬੀ ਘਨੌਰੀ ਵਿਰੋਧੀ ਮੁਹਿੰਮ ਚਲਾਉਣ ਵਾਲਿਆਂ ਦਾ ਅਜੇ ਆਪਣਾ ਕੋਈ ਆਗੂ ਨਹੀਂ ਹੈ। ਹਲਕਾ ਰਿਜਰਵ ਹੋਣ ਕਾਰਨ ਜਨਰਲ ਕੈਟਾਗਰੀ ਦੇ ਕਾਂਗਰਸੀ ਆਗੂ ਟਿਕਟ ਦੇ ਦਾਅਵੇਦਾਰਾਂ ਨੂੰ ਪਰਦੇ ਓਹਲੇ ਥਾਪੀਆਂ ਦੇ ਰਹੇ ਹਨ, ਜਿਵੇ ਸਵੇਰੇ ਕਿਸੇ ਹੋਰ ਨੂੰ , ਦੁਪਹਿਰੇ ਕਿਸੇ ਹੋਰ ਨੂੰ ਅਤੇ ਸ਼ਾਮ ਵੇਲੇ ਕਿਸੇ ਹੋਰ ਨੂੰ ਮਿਹਨਤ ਕਰਨ ਦਾ ਥਾਪੜਾ ਦੇ ਦਿੱਤਾ ਜਾਂਦਾ ਹੈ। ਹਲਕਾ ਮਹਿਲ ਕਲਾਂ ’ਚ ਭਾਵੇਂ ਕਿ ਬੀਬੀ ਘਨੌਰੀ ਵਿਰੋਧੀ ਗੁੱਟ ਮਜ਼ਬੂਤ ਸਥਿਤੀ ਵਿੱਚ ਹੋਣ ਕਰਕੇ ਬੀਬੀ ਘਨੌਰੀ ਦਾ ਤਖ਼ਤ ਹਿਲਾਉਣ ਦੇ ਸਮਰੱਥ ਹੈ ਪ੍ਰੰਤੂ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ‘ਇੱਕ ਅਨਾਰ, ਸੌ ਬਿਮਾਰ’ ਵਾਲੀ ਹੋਣ ਕਰਕੇ ਬੀਬੀ ਘਨੌਰੀ ਵਿਰੋਧੀ ਗੁੱਟ ਦੀ ਸਥਿਤੀ ਵੀ ਭੰਬਲਭੂਸੇ ਵਾਲੀ ਬਣੀ ਹੋਈ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਚੋਣ ਕਮਿਸ਼ਨ ਦੀ ਤਰਨਤਾਰਨ ਦੀ SSP ਖ਼ਿਲਾਫ਼ ਵੱਡੀ ਕਾਰਵਾਈ

ਚੋਣ ਕਮਿਸ਼ਨ ਦੀ ਤਰਨਤਾਰਨ ਦੀ SSP ਖ਼ਿਲਾਫ਼ ਵੱਡੀ ਕਾਰਵਾਈ

11/08/2025
SSF ਲਈ ਖਰੀਦ ਕੀਤੀਆਂ ਗੱਡੀਆਂ ਦੀ ਖਰੀਦ ਪ੍ਰਕਿਰਿਆ ਦੀ ਹੋਵੇਗੀ ਜਾਂਚ…ਰਾਜਪਾਲ ਨੇ ਦਿੱਤੇ ਹੁਕਮ

SSF ਲਈ ਖਰੀਦ ਕੀਤੀਆਂ ਗੱਡੀਆਂ ਦੀ ਖਰੀਦ ਪ੍ਰਕਿਰਿਆ ਦੀ ਹੋਵੇਗੀ ਜਾਂਚ…ਰਾਜਪਾਲ ਨੇ ਦਿੱਤੇ ਹੁਕਮ

11/08/2025
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਸਕੂਲਾਂ ਅਤੇ ਹਸਪਤਾਲਾਂ ਤੋਂ ਅਵਾਰਾ ਕੁੱਤਿਆਂ ਨੂੰ ਤੁਰੰਤ ਬਾਹਰ ਕੱਢਿਆ ਜਾਵੇ-ਸੁਪਰੀਮ ਕੋਰਟ

11/07/2025
Load More
Previous Post

ਬੀਕੇਯੂ ਉਗਰਾਹਾਂ ਗ਼ੈਰ ਸਿਆਸੀ ਨਹੀਂ ਸਗੋਂ ਅਸੀਂ ਪੂਰੇ ਸਿਆਸੀ ਹਾਂ : ਝੰਡਾ ਸਿੰਘ

Next Post

ਬਹੁਤ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ..!

Nirmal Pandori

Nirmal Pandori

Related Posts

ਚੋਣ ਕਮਿਸ਼ਨ ਦੀ ਤਰਨਤਾਰਨ ਦੀ SSP ਖ਼ਿਲਾਫ਼ ਵੱਡੀ ਕਾਰਵਾਈ
ਪੰਜਾਬ

ਚੋਣ ਕਮਿਸ਼ਨ ਦੀ ਤਰਨਤਾਰਨ ਦੀ SSP ਖ਼ਿਲਾਫ਼ ਵੱਡੀ ਕਾਰਵਾਈ

by Nirmal Pandori
11/08/2025
SSF ਲਈ ਖਰੀਦ ਕੀਤੀਆਂ ਗੱਡੀਆਂ ਦੀ ਖਰੀਦ ਪ੍ਰਕਿਰਿਆ ਦੀ ਹੋਵੇਗੀ ਜਾਂਚ…ਰਾਜਪਾਲ ਨੇ ਦਿੱਤੇ ਹੁਕਮ
ਪੰਜਾਬ

SSF ਲਈ ਖਰੀਦ ਕੀਤੀਆਂ ਗੱਡੀਆਂ ਦੀ ਖਰੀਦ ਪ੍ਰਕਿਰਿਆ ਦੀ ਹੋਵੇਗੀ ਜਾਂਚ…ਰਾਜਪਾਲ ਨੇ ਦਿੱਤੇ ਹੁਕਮ

by Nirmal Pandori
11/08/2025
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਪੰਜਾਬ

ਸਕੂਲਾਂ ਅਤੇ ਹਸਪਤਾਲਾਂ ਤੋਂ ਅਵਾਰਾ ਕੁੱਤਿਆਂ ਨੂੰ ਤੁਰੰਤ ਬਾਹਰ ਕੱਢਿਆ ਜਾਵੇ-ਸੁਪਰੀਮ ਕੋਰਟ

by Nirmal Pandori
11/07/2025
ਸਹਾਇਕ ਰਿਟਰਨਿੰਗ ਅਫਸਰ ਕਮ ਐਸਡੀਐਮ ਬੀਤੇ ਕੱਲ ਖੁਦ ਹਾਜ਼ਰ ਨਹੀਂ ਹੋਏ ਪਰ ਉਹਨਾਂ ਦਾ ਸਟਾਫ ਹਾਜ਼ਰ ਹੋਇਆ ਸੀ ਜਿਸ ਨੂੰ ਲੈ ਕੇ ਕਮਿਸ਼ਨ ਨੇ ਕਾਫੀ ਨਰਾਜ਼ਗੀ ਪ੍ਰਗਟ ਕੀਤੀ ਸੀ। ਕਮਿਸ਼ਨ ਨੇ ਇਸ ਮਾਮਲੇ ਵਿੱਚ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨੂੰ ਤਲਬ ਕੀਤਾ ਹੋਇਆ ਹੈ।  ਹੁਣ ਮੁੱਖ ਚੋਣ ਅਫਸਰ ਸਿਬਨ ਸੀ ਨੇ ਕਮਿਸ਼ਨ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਭਾਰਤੀ ਸੰਵਿਧਾਨ ਅਤੇ ਪੀਪਲਜ ਐਕਟ ਦੀਆਂ ਧਰਾਵਾਂ ਦਾ ਹਵਾਲਾ ਦਿੰਦਿਆਂ ਦੱਸਿਆ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਸਿੱਧਾ ਅਧਿਕਾਰ ਚੋਣ ਕਮਿਸ਼ਨ ਕੋਲ ਹੈ। ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਮਾਮਲੇ ਨੂੰ ਲੈ ਕੇ ਕੋਈ ਵੀ ਕਾਰਵਾਈ ਚੋਣ ਕਮਿਸ਼ਨ ਵੱਲੋਂ ਕੀਤੀ ਜਾਂਦੀ ਹੈ ਉਹਨਾਂ ਕਮਿਸ਼ਨ ਦੇ ਦੇ ਫੈਸਲੇ ਨੂੰ ਚੋਣ ਕਮਿਸ਼ਨ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਦੱਸਿਆ ਹੈ। ਮੁੱਖ ਚੋਣ ਅਫਸਰ ਨੇ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਤਰਨ ਤਾਰਨ ਵਿਧਾਨ ਸਭਾ ਜਿਮਨੀ ਚੋਣ ਨੂੰ ਲੈ ਕੇ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ ਇਸ ਕਰਕੇ ਉਨਾਂ ਨੂੰ ਤਲਬ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ।
ਪੰਜਾਬ

ਪੰਜਾਬ ਦਾ ਮੁੱਖ ਚੋਣ ਅਧਿਕਾਰੀ ਅਤੇ SC ਕਮਿਸ਼ਨ ਆਹਮੋ ਸਾਹਮਣੇ

by Nirmal Pandori
11/06/2025
CBI ਦੀ ਰਿਪੋਰਟ ਤੋਂ ਬਾਅਦ ਹਾਈਕੋਰਟ ਨੇ ਡੀਆਈਜੀ ਭੁੱਲਰ ਦੇ ਰਿਸ਼ਤੇਦਾਰ ਇੱਕ ਵੱਡੇ ਅਧਿਕਾਰੀ ਦਾ ਕੀਤਾ ਤਬਾਦਲਾ
ਪੰਜਾਬ

CBI ਵੱਲੋਂ ਮੁਅੱਤਲ DIG ਭੁੱਲਰ ਦੀ ਡਾਇਰੀ ਵਿੱਚ ਦਰਜ ਪ੍ਰਾਪਰਟੀ ਕਾਰੋਬਾਰੀਆਂ ‘ਤੇ ਛਾਪਾਮਾਰੀ ਸ਼ੁਰੂ

by Nirmal Pandori
11/05/2025
ਕੈਨੇਡਾ ਦਾ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ…GIC ਅਕਾਊਂਟ ਦੇ ਨਿਯਮ ਬਦਲੇ
ਪੰਜਾਬ

ਕੈਨੇਡਾ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਜ਼ਬਰਦਸਤ ਝਟਕਾ…74% ਵੀਜ਼ਾ ਅਰਜ਼ੀਆਂ ਰੱਦ

by Nirmal Pandori
11/05/2025
Load More
Next Post
ਬਹੁਤ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ..!

ਬਹੁਤ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ..!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਚੋਣ ਕਮਿਸ਼ਨ ਦੀ ਤਰਨਤਾਰਨ ਦੀ SSP ਖ਼ਿਲਾਫ਼ ਵੱਡੀ ਕਾਰਵਾਈ

SSF ਲਈ ਖਰੀਦ ਕੀਤੀਆਂ ਗੱਡੀਆਂ ਦੀ ਖਰੀਦ ਪ੍ਰਕਿਰਿਆ ਦੀ ਹੋਵੇਗੀ ਜਾਂਚ…ਰਾਜਪਾਲ ਨੇ ਦਿੱਤੇ ਹੁਕਮ

ਸਕੂਲਾਂ ਅਤੇ ਹਸਪਤਾਲਾਂ ਤੋਂ ਅਵਾਰਾ ਕੁੱਤਿਆਂ ਨੂੰ ਤੁਰੰਤ ਬਾਹਰ ਕੱਢਿਆ ਜਾਵੇ-ਸੁਪਰੀਮ ਕੋਰਟ

ਬਾਹਰੋਂ ਝੋਨਾ ਲਿਆ ਕੇ ਵੇਚਦਾ ਸੀ ਸ਼ੈਲਰ ਮਾਲਕ…ਝੋਨੇ ਦਾ ਭਰਿਆ ਟਰੱਕ ਕਾਬੂ

ਗੁਆਂਢੀਆਂ ਦਾ ਨਾ ਮੁੰਡਾ ਕਰਦਾ ਸੀ ਪਤਨੀ ਨੂੰ ਬਲੈਕਮੇਲ…ਪਤੀ ਨੇ ਪਤਨੀ ਸਮੇਤ ਕੀਤੀ ਆਤਮ ਹੱਤਿਆ

ਪੰਜਾਬ ਦਾ ਮੁੱਖ ਚੋਣ ਅਧਿਕਾਰੀ ਅਤੇ SC ਕਮਿਸ਼ਨ ਆਹਮੋ ਸਾਹਮਣੇ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend