Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

AAP ਵਿਧਾਇਕ ਕੁਲਵੰਤ ਸਿੰਘ ‘ਤੇ ਮੁਕੱਦਮਾ ਦਰਜ…150 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼

Nirmal Pandori by Nirmal Pandori
07/30/2024
in ਪੰਜਾਬ
Reading Time: 1 min read
A A
0
…ਹੁਣ ਭੜਕਾਊ ਪੋਸਟਾਂ ਪਾਉਣ ਵਾਲਿਆਂ ਦੀ ਖ਼ੈਰ ਨਹੀਂ…ਜਾਣਾ ਪਵੇਗਾ ਜੇਲ੍ਹ, ਲੁਧਿਆਣਾ ਚ ਤਿੰਨ ਜਣਿਆਂ ‘ਤੇ FIR…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,30 ਜੁਲਾਈ, Gee98 news service
-ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੀ ਕਮਾਈ ਦੇ ਗੋਰਖਧੰਦੇ ਨਾਲ ਸਬੰਧਿਤ ਕਾਰਨਾਮੇ ਉਜਾਗਰ ਹੋਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਇਹਨਾਂ ਆਮ ਆਦਮੀਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਸਿੱਕੇ ਦਾ ਦੂਜਾ ਪਾਸਾ ਹੈਰਾਨ ਕਰਨ ਵਾਲਾ ਸਾਹਮਣੇ ਆ ਰਿਹਾ ਹੈ। ਪਾਰਟੀ ਦੇ ਕੁਝ ਵਿਧਾਇਕਾਂ ਦੀ ਲਗਜ਼ਰੀ ਲਾਈਫ ਆਮ ਆਦਮੀ ਪਾਰਟੀ ਦੀ ਸਥਾਪਨਾ ਦੇ ਸਿਧਾਂਤਾਂ ਦੇ ਉਲਟ ਹੀ ਨਹੀਂ ਸਗੋਂ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਵੀ ਝੁਠਲਾ ਰਹੀ ਹੈ। ਕੁਝ ਸਮਾਂ ਪਹਿਲਾਂ ਤੋਂ ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਬੈਂਕਾਂ ਨਾਲ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਹੁਣ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਕੁਲਵੰਤ ਸਿੰਘ ਉੱਪਰ ਰੀਅਲ ਸਟੇਟ ਦੇ ਕਾਰੋਬਾਰ ਸਬੰਧੀ 150 ਕਰੋੜ ਰੁਪਏ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ‌ ਕੁਲਵੰਤ ਸਿੰਘ ਮੋਹਾਲੀ ਹਲਕੇ ਤੋਂ ਆਪ ਦੇ ਵਿਧਾਇਕ ਹਨ ਜਿਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ (ਜੇਐੱਲਪੀਪੀਐੱਲ) ਖ਼ਿਲਾਫ਼ ਡੀਐੱਲਐੱਫ ਫੇਜ਼ 2 ਥਾਣੇ ਵਿੱਚ ਅਦਾਲਤ ਦੇ ਹੁਕਮਾਂ ‘ਤੇ 150 ਕਰੋੜ ਰੁਪਏ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਸ਼ਿਕਾਇਤ ਉਨ੍ਹਾਂ ਖ਼ਿਲਾਫ਼ ਐੱਮਜੀਐੱਫ ਬਿਲਡਰਜ਼ ਕੰਪਨੀ ਦੀ ਤਰਫੋਂ ਕੀਤੀ ਗਈ ਸੀ। ਦੋਸ਼ ਲਾਇਆ ਗਿਆ ਸੀ ਕਿ ਜਨਤਾ ਲੈਂਡ ਪ੍ਰਮੋਟਰਜ਼ ਨੇ ਐੱਮਜੀਐੱਫ ਦੀ ਜ਼ਮੀਨ ‘ਤੇ ਪ੍ਰਾਜੈਕਟ ਤਿਆਰ ਕੀਤਾ ਸੀ ਪਰ ਸਮਝੌਤੇ ਅਨੁਸਾਰ ਭੁਗਤਾਨ ਨਹੀਂ ਕੀਤਾ ਗਿਆ। ਐੱਮਜੀਐੱਫ ਵੱਲੋਂ ਅਦਾਲਤ ਵਿੱਚ ਦਾਇਰ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ 2018 ਵਿੱਚ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਨਾਲ ਸਮਝੌਤਾ ਹੋਇਆ ਸੀ। ਇਸ ਤਹਿਤ ਮੁਹਾਲੀ ਦੇ ਸੈਕਟਰ 94 ਵਿੱਚ 117 ਏਕੜ ਜ਼ਮੀਨ ਵਿੱਚੋਂ ਐੱਮਜੀਐੱਫ ਦੀ 58 ਏਕੜ ਜ਼ਮੀਨ ਅਤੇ ਜਨਤਾ ਲੈਂਡ ਪ੍ਰਮੋਟਰਜ਼ ਕੰਪਨੀ ਦੀ 59 ਏਕੜ ਜ਼ਮੀਨ ’ਤੇ ਪ੍ਰਾਜੈਕਟ ਵਿਕਸਤ ਕਰਨ ਦੀ ਜ਼ਿੰਮੇਵਾਰੀ ਕੰਪਨੀ ਨੂੰ ਦਿੱਤੀ ਗਈ ਸੀ। ਜੇਐੱਲਪੀਪੀਐੱਲ ਕੰਪਨੀ ਨੂੰ ਵਿਕਸਤ ਖੇਤਰ ਵੇਚਣ ਲਈ ਵੀ ਅਧਿਕਾਰਤ ਕੀਤਾ ਗਿਆ ਸੀ। ਸਮਝੌਤੇ ਦੇ ਆਧਾਰ ‘ਤੇ ਐੱਮਜੀਐੱਫ ਨੂੰ ਕੁੱਲ 180 ਕਰੋੜ, 41 ਲੱਖ, 98 ਹਜ਼ਾਰ ਰੁਪਏ ਦਿੱਤੇ ਜਾਣੇ ਸਨ। ਕੰਪਨੀ ਨੇ ਦੋਸ਼ ਲਾਇਆ ਕਿ ਜੇਐੱਲਪੀਪੀਐੱਲ ਨੇ ਜ਼ਮੀਨ ਦੇ ਸਮਝੌਤੇ ਦੇ ਕਾਗਜ਼ਾਤ ਜਾਅਲੀ ਬਣਾਏ ਹਨ। ਉਸ ਨੂੰ ਜੇਐੱਲਪੀਪੀਐੱਲ ਵੱਲੋਂ ਸਿਰਫ਼ 24 ਕਰੋੜ 10 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਕੋਈ ਪੈਸਾ ਨਹੀਂ ਦਿੱਤਾ ਗਿਆ। ਐੱਮਜੀਐੱਫ ਦੀ ਤਰਫ਼ੋਂ ਦਿੱਤੀ ਸ਼ਿਕਾਇਤ ਵਿੱਚ ਸਮਝੌਤੇ ਅਨੁਸਾਰ ਪੈਸੇ ਨਾ ਦੇਣ ਅਤੇ ਧੋਖੇ ਨਾਲ ਜ਼ਮੀਨ ਹੜੱਪਣ ਦਾ ਦੋਸ਼ ਲਾਇਆ ਗਿਆ ਸੀ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰਨ ਕੰਪਨੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਕੰਪਨੀ ਦੀ ਸ਼ਿਕਾਇਤ ‘ਤੇ ਸੋਮਵਾਰ ਨੂੰ ਡੀਐੱਲਐੱਫ ਫੇਜ਼ 2 ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਆਰਥਿਕ ਅਪਰਾਧ ਸ਼ਾਖਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

05/01/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਵਲਟੋਹਾ ਦੀ ਤਿਲਕ ਗਈ ਲੁਤਰੋ…ਪ੍ਰੈੱਸ ਕਾਨਫਰੰਸ ਦੌਰਾਨ ਇੱਕ ਔਰਤ ਨੂੰ ਕਹਿ ਦਿੱਤਾ “ਖੱਚ ਜ਼ਨਾਨੀ”….!

Next Post

ਮੌਤ ਤੋਂ ਪਹਿਲਾਂ ਔਰਤ ਨੇ ਆਪਣੇ ਪੱਟ ‘ਤੇ ਲਿਖਿਆ ਖੁਦਕੁਸ਼ੀ ਨੋਟ… ਅੰਤਿਮ ਇਸ਼ਨਾਨ ਵੇਲੇ ਲੱਗਿਆ ਪਤਾ ਤਾਂ ਪੁੱਜ ਗਈ ਪੁਲਿਸ…!

Nirmal Pandori

Nirmal Pandori

Related Posts

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
Load More
Next Post
ਮੌਤ ਤੋਂ ਪਹਿਲਾਂ ਔਰਤ ਨੇ ਆਪਣੇ ਪੱਟ ‘ਤੇ ਲਿਖਿਆ ਖੁਦਕੁਸ਼ੀ ਨੋਟ… ਅੰਤਿਮ ਇਸ਼ਨਾਨ ਵੇਲੇ ਲੱਗਿਆ ਪਤਾ ਤਾਂ ਪੁੱਜ ਗਈ ਪੁਲਿਸ…!

ਮੌਤ ਤੋਂ ਪਹਿਲਾਂ ਔਰਤ ਨੇ ਆਪਣੇ ਪੱਟ 'ਤੇ ਲਿਖਿਆ ਖੁਦਕੁਸ਼ੀ ਨੋਟ… ਅੰਤਿਮ ਇਸ਼ਨਾਨ ਵੇਲੇ ਲੱਗਿਆ ਪਤਾ ਤਾਂ ਪੁੱਜ ਗਈ ਪੁਲਿਸ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend