ਚੰਡੀਗੜ- ਕਰਤਾਰਪੁਰ ਦੇ ਗੁਰੂ ਤੇਗ ਬਹਾਦਰ ਹਸਪਤਾਲ ਦੇ ਐਮਡੀ ਡਾ. ਗੁਰਵਿੰਦਰ ਸਿੰਘ ਸਮਰਾ ਦੇ ਪਰਿਵਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਢਾਈ ਕਿਲੋ ਸ਼ੁੱਧ ਸੋਨੇ ਦੀ ਅਤੇ ਹੀਰਿਆਂ ਨਾਲ ਜੜੀ ਕਲਗੀ ਭੇਟ ਕੀਤੀ ਗਈ, ਜਿਸ ਦੀ ਕੀਮਤ ਲੱਗਭੱਗ ਪੌਣੇ ਦੋ ਕਰੋੜ ਦੱਸੀ ਜਾ ਰਹੀ ਹੈ । ਡਾ. ਸਮਰਾ ਨੇ ਇਹ ਕਲਗੀ ਦਿੱਲੀ ਦੇ ਸ਼ਿਵਮ ਜਿਊਲਰ ਤੋਂ ਤਿਆਰ ਕਰਵਾਈ ਹੈ ਜਿੱਥੇ ਇਸ ਕਲਗੀ ਨੂੰ ਰਾਜਸਥਾਨ, ਦਿੱਲੀ, ਗੁਜਰਾਤ ਦੇ ਕਾਰੀਗਰਾਂ ਨੇ ਇੱਕ ਸਾਲ ਦੇ ਸਮੇਂ ’ਚ ਬਣਾਇਆ ਹੈ। ਇਸ ਕਲਗੀ ਦੇ ਨਾਲ ਕਰੀਬ ਸੱਤ ਲੱਖ ਰੁਪਏ ਨਾਲ ਤਿਆਰ ਕੀਤਾ ਇੱਕ ਵਿਸ਼ੇਸ਼ ਚੰਦੋਆ ਵੀ ਭੇਟ ਕੀਤਾ ਗਿਆ। ਇਸ ਤੋਂ ਪਹਿਲਾਂ ਡਾ. ਸਮਰਾ ਦੇ ਪਰਿਵਾਰ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇੱਕ ਕਰੋੜ ਠਾਈ ਲੱਖ ਕੀਮਤ ਦੀ ਸ਼ੁੱਧ ਸੋਨੇ ਤੇ ਹੀਰਿਆਂ ਨਾਲ ਜੜੀ ਕਲਗੀ ਭੇਟ ਕੀਤੀ ਗਈ ਸੀ ।