Gee 98News

ਅਦਾਲਤ ’ਚ ਪੇਸ਼ੀ ’ਤੇ ਆਏ ਗੈਂਗਸਟਰ ਦਾ ਕਤਲ

ਚੰਡੀਗੜ- ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਵਿਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਪੇਸ਼ੀ ਭੁਗਤਣ ਆਏ ਇਕ ਗੈਂਗਸਟਰ ਨੂੰ ਵਕੀਲਾਂ ਦੀ ਵਰਦੀ ਪਹਿਨ ਕੇ ਆਏ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ। ਦਿੱਲੀ ਦੀ ਰੋਹਿਣੀ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਗੋਗੀ ਗੈਂਗ ਦੇ ਸਰਗਨੇ ਖਤਰਨਾਕ ਗੈਂਗਸਟਰ ਜਤਿੰਦਰ ਗੋਗੀ ਨੂੰ ਐਡੀਸ਼ਨਲ ਸੈਸ਼ਨ ਜੱਜ ਗਗਨਦੀਪ ਸਿੰਘ ਦੀ ਅਦਾਲਤ ਦੇ ਦਰਵਾਜ਼ੇ ਦੇ ਬਾਹਰ ਦੋ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ,ਦੋਵੇਂ ਹਮਲਾਵਰਾਂ ਨੇ ਵਕੀਲਾਂ ਦੀ ਵਰਦੀ ਪਾਈ ਹੋਈ ਸੀ । ਹਮਲਾਵਰ ਫਾਇਰਿੰਗ ਤੋਂ ਬਾਅਦ ਅਦਾਲਤ ਤੋ ਬਾਹਰ ਨੂੰ ਭੱਜੇ, ਜਿਨਾਂ ਦਾ ਮੌਕੇ ‘ਤੇ ਹਾਜ਼ਰ ਪੁਲੀਸ ਮੁਲਾਜ਼ਮਾਂ ਨੇ ਪਿੱਛਾ ਕੀਤਾ ਅਤੇ ਪੁਲਿਸ ਦੀ ਫਾਇਰਿੰਗ ਵਿਚ ਦੋਵੇਂ ਹਮਲਾਵਰ ਵੀ ਮਾਰੇ ਗਏ ਜਿਨਾਂ ਵਿਚੋਂ ਇਕ ਦੀ ਪਹਿਚਾਣ ਖਤਰਨਾਕ ਗੈਂਗਸਟਰ ਰਾਹੁਲ ਵਜੋਂ ਹੋਈ। ਹਮਲਾਵਰ ਦੋਵੇਂ ਗੈਂਗਸਟਰ ਟਿੱਲੂ ਗੈਂਗ ਨਾਲ ਸੰਬੰਧਿਤ ਨਾਲ ਦੱਸੇ ਜਾ ਰਹੇ ਹਨ।

error: Content is protected !!