Gee 98News

ਖੰਨਾ ਹਲਕੇ ਤੋਂ ਰਾਜੇਸ ਕੁਮਾਰ ਬੰਟੀ ਕੇਵਾਈਓਆਈ ਦੇ ਉਮੀਦਵਾਰ ਵਜੋਂ ਚੋਣ ਲੜਨਗੇ

ਚੰਡੀਗੜ : ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ ਕੇਵਾਈਓਆਈ ਨੇ ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਆਮ ਵਿਧਾਨ ਸਭਾ ਚੋਣਾਂ ਲਈ, ਪੁਲਿਸ ਜਲਿਾ ਖੰਨਾ ਦੇ ਜਨਰਲ ਸਕੱਤਰ ਰਾਜੇਸ ਕੁਮਾਰ ਬੰਟੀ (ਖੰਨਾ) ਨੂੰ ਵਿਧਾਨ ਸਭਾ ਹਲਕਾ ਖੰਨਾ ਤੋਂ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਕੇਵਾਈਓਆਈ ਦੇ ਸੂਬਾ ਪ੍ਰਧਾਨ ਨਿਰਮਲ ਦੋਸਤ (ਰਾਏਕੋਟ) ਨੇ ਦੱਸਿਆ ਕਿ ਵੱਖ- ਵੱਖ ਹਲਕਿਆ ਤੋਂ ਚੋਣ ਲੜਨ ਵਾਲੇ ਕੇਵਾਈਓਆਈ ਦੇ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਪਹਿਲਾਂ ਕਰ ਦਿੱਤਾ ਗਿਆ ਹੈ ਅਤੇ ਬਾਕੀ ਉਮੀਦਵਾਰਾਂ ਦਾ ਐਲਾਨ ਕੁਝ ਸਮੇਂ ਬਾਦ ਕਰ ਦਿੱਤਾ ਜਾਵੇਗਾ ਕਿਉਂਕਿ ਹੋਰਨਾਂ ਹਮ-ਖਿਆਲੀ ਪਾਰਟੀਆਂ ਨਾਲ ਗੱਠਜੋੜ ਸਬੰਧੀ ਗੱਲਬਾਤ ਚੱਲ ਰਹੀ ਹੈ। ਉਨਾ ਕਿਹਾ ਕਿ ਰਾਜੇਸ ਕੁਮਾਰ ਬੰਟੀ ਨੂੰ ਹਲਕੇ ਦੇ ਲੋਕਾਂ ਤੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ,ਜਿਸ ਸਦਕਾ ਇਸ ਹਲਕੇ ਤੋ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ। ਇਸ ਦੌਰਾਨ ਰਾਜੇਸ ਕੁਮਾਰ ਬੰਟੀ ਨੇ ਕਿਹਾ ਕਿ ਕੇਵਾਈਓਆਈ ਨੇ ਹਲਕਾ ਖੰਨਾ ਤੋ ਮੈਨੂੰ ਉਮੀਦਵਾਰ ਬਣਾ ਕੇ ਜੋ ਮਾਣ ਸਨਮਾਨ ਬਖਸ਼ਿਆ ਹੈ, ਮੈ ਉਸ ਪ੍ਰਤੀ ਪਾਰਟੀ ਦੇ ਆਗੂਆਂ ਦਾ ਧੰਨਵਾਦੀ ਹਾਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਪਹਿਲਾਂ ਨਾਲੋਂ ਵੀ ਵੱਧ ਚੜ ਕੇ ਕੰਮ ਕਰਾਂਗਾ।

error: Content is protected !!