Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਿਰਜਣਾ ਮੇਲਾ-2 ਸ਼ਾਨੋ ਸ਼ੌਕਤ ਨਾਲ ਸੰਪੰਨ…31ਨਾਰੀ ਕਲਮਾਂ ਅਤੇ 6 ਵੱਖ ਵੱਖ ਖੇਤਰਾਂ ਵਿਚ ਸਫ਼ਲ ਨਾਰੀਆਂ ਦਾ ਵਿਸ਼ੇਸ਼ ਸਨਮਾਨ

Nirmal Pandori by Nirmal Pandori
03/31/2025
in ਸਾਹਿਤ
Reading Time: 1 min read
A A
0
ਸਿਰਜਣਾ ਮੇਲਾ-2 ਸ਼ਾਨੋ ਸ਼ੌਕਤ ਨਾਲ ਸੰਪੰਨ…31ਨਾਰੀ ਕਲਮਾਂ ਅਤੇ 6 ਵੱਖ ਵੱਖ ਖੇਤਰਾਂ ਵਿਚ ਸਫ਼ਲ ਨਾਰੀਆਂ ਦਾ ਵਿਸ਼ੇਸ਼ ਸਨਮਾਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਭਾ ਵੱਲੋਂ “ਸੰਦਲੀ ਸਿਰਜਣਾ” ਅਤੇ ਪਰਸ਼ੋਤਮ ਪੱਤੋ ਦੀ ਪੁਸਤਕ “ਦੱਸ ਕੀ ਆਖਾਂ” ਦਾ ਲੋਕ ਅਰਪਣ

ਬਰਨਾਲਾ,31 ਮਾਰਚ (ਨਿਰਮਲ ਸਿੰਘ ਪੰਡੋਰੀ)-

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ) ਬਰਨਾਲ਼ਾਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਗ਼ਦਰ ਲਹਿਰ ਦੀ ਮਹਾਨ ਕ੍ਰਾਂਤੀਕਾਰੀ ਆਗੂ ਗ਼ਦਰੀ ਗੁਲਾਬ ਕੌਰ ਦੀ 100 ਵੀਂ ਬਰਸੀ ਨੂੰ ਸਮਰਪਿਤ ਸਿਰਜਣਾ ਮੇਲਾ 2 ਐੱਸ ਡੀ ਕਾਲਜ ਬਰਨਾਲਾ ਵਿਖੇ ਸਭਾ ਦੇ ਪ੍ਰਧਾਨ ਨੇ ਅੰਜਨਾ ਮੈਨਨ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਾ.ਗੁਰਵੀਨ ਕੌਰ (ਸੁਪਤਨੀ ਮੌਜੂਦਾ ਐਮ.ਪੀ. ਮਾਣਯੋਗ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਉਨ੍ਹਾਂ ਦੇ ਮਾਤਾ ਸ਼੍ਰੀ ਮਤੀ ਸਰਬਜੀਤ ਕੌਰ ਜੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਜਗਦੀਸ਼ ਕੌਰ ਲੇਖਕਾ ਅਤੇ ਪ੍ਰੋਫੈਸਰ ਪੀ.ਏ.ਯੂ. ਲੁਧਿਆਣਾ ਜੀ ਨੇ ਕੀਤੀ । ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ਵਿਚ ਸਫ਼ਲ ਔਰਤਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਇੰਸਪੈਕਟਰ ਹਰਸ਼ਜੋਤ ਕੌਰ ( ਅਦਾਕਾਰਾ ਤੇ ਲੇਖਕਾ) , ਉਮੇਸ਼ਵਰੀ ਸ਼ਰਮਾ (ਖੇਡ ਅਫ਼ਸਰ ਬਰਨਾਲ਼ਾ), ਸੁਮਨ ਕਾਤਰੋਂ (ਲੇਖਿਕਾ ਅਤੇ ਸਮਾਜ ਸੇਵੀ), ਡਾ.ਜਸਵੰਤ ਕੌਰ(ਜ਼ਿਲ੍ਹਾ ਪ੍ਰਧਾਨ ਵੂਮੈਨ ਸੈੱਲ ਬਰਨਾਲਾ), ਸਰੋਜ ਰਾਣੀ ਐੱਮ ਸੀ ਜੀ ਸ਼ਾਮਲ ਸਨ।ਸਭਾ ਦੇ ਪ੍ਰਧਾਨ ਅੰਜਨਾ ਮੈਨਨ ਦੇ ਸਵਾਗਤੀ ਸ਼ਬਦਾਂ ਨਾਲ ਸਮਾਗਮ ਦੀ ਸ਼ੁਰੂਆਤ ਹੋਈ । ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਸੰਵਾਦ ਦਾ ਆਗਾਜ਼ ਇਕਬਾਲ ਕੌਰ ਉਦਾਸੀ ਨੇ ਗ਼ਦਰੀ ਗੁਲਾਬ ਕੌਰ ਦੀ100ਵੀਂ ਬਰਸੀ ਨੂੰ ਸਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਜੀਵਨ ਤੇ ਚਾਨਣਾ ਪਾਈ। ਜੁਝਾਰੂ ਔਰਤਾਂ ਦੇ ਸੰਦਰਭ ਵਿਚ ਮੁੱਖ ਬੁਲਾਰੇ ਅਮਨ ਦਿਓਲ (ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਸਕੱਤਰ) ਅਤੇ ਚਰਨਜੀਤ ਕੌਰ (ਮੀਤ ਪ੍ਰਧਾਨ ਇਸਤਰੀ ਜਾਗ੍ਰਿਤੀ ਮੰਚ, ਪੰਜਾਬ)ਨੇ ਅਜੋਕੇ ਸਮਾਜ ਵਿਚ ਔਰਤ ਨੂੰ ਦਰਪੇਸ਼ ਚੁਣੋਤੀਆਂ, ਸੰਘਰਸ਼ ਅਤੇ ਲਿੰਗ ਅਸਮਾਨਤਾ ਉੱਤੇ ਸੰਵਾਦ ਰਚਾਇਆ। ਇਨ੍ਹਾਂ ਦੋਵਾਂ ਨੂੰ ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ । ਇਸ ਤੋਂ ਬਾਅਦ ਅੰਜਨਾ ਮੈਨਨ ਅਤੇ ਮਨਦੀਪ ਕੌਰ ਭਦੌੜ ਵੱਲੋਂ ਸੰਪਾਦਿਤ ਸਭਾ ਦੀ ਪਹਿਲੀ ਸਾਂਝੀ ਪੁਸਤਕ ” ਸੰਦਲੀ ਸਿਰਜਣਾ ” ਦਾ ਲੋਕ ਅਰਪਣ ਕੀਤਾ ਗਿਆ,ਜੋ ਕਿ ਸਾਦਿਕ ਪਬਲੀਕੇਸ਼ਨਜ਼ ਕੁਲਦੀਪ ਦੀਪ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਸਹਿਯੋਗੀ ਟੀਮ ਵਿਚ ਡਾ. ਸਰਬਜੀਤ ਕੌਰ ਬਰਾੜ, ਪਰਮਿੰਦਰ ਕੌਰ, ਮਨਪ੍ਰੀਤ ਕੌਰ ਜੱਸਲ ਸਨ। ਇਸ ਪੁਸਤਕ ਵਿਚ ਸਿਰਜਣਾ ਮੇਲਾ 1 ਅਤੇ 2 ਦੀਆਂ ਸਾਰੀਆਂ ਕਵਿੱਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸ ਸਮੇਂ ਸਾਹਿਤਕਾਰ ਪ੍ਰਸ਼ੋਤਮ ਪੱਤੋ ਦੀ ਕਾਵਿ ਪੁਸਤਕ
“ਦੱਸ ਕੀ ਆਖਾਂ ” ਦਾ ਲੋਕ ਅਰਪਣ ਉਪਰੰਤ ਸਨਮਾਨ ਕੀਤਾ ਗਿਆ।ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਪੰਜਾਬ ਭਰ ਤੋਂ 31 ਕਵਿੱਤਰੀਆਂ ਵਿਚੋਂ ਨੀਰੂ ਜੱਸਲ, ਨਵਜੋਤ ਕੌਰ ਬਾਜਵਾ,ਦਵਿੰਦਰ ਕੌਰ ਮੋਗਾ , ਇੰਦਰਜੀਤ ਲੋਟੇ, ਅਮਰਜੋਤੀ ਮਾਂਗਟ, ਬਲਜੀਤ ਸ਼ਰਮਾ , ਪਰਵੀਨ ਕੌਰ , ਸੁਖਵਿੰਦਰ ਕੌਰ ਮਣਕੂ, ਪਰਵੀਨ ਕੁਮਾਰੀ , ਨੇਹਾ ਧਿੰਗੜਾ, ਅਮਨਦੀਪ ਡੱਗਰੂ,ਰਾਜਿੰਦਰ ਰਾਣੀ,ਰਵਿੰਦਰ ਕੌਰ ਧਾਲੀਵਾਲ, ਜਸਪ੍ਰੀਤ ਜੱਸਲ , ਮਨਪ੍ਰੀਤ ਜੱਸਲ, ਦ੍ਰਿਸ਼ਟੀ ਬਾਵਾ , ਹੁਸਨਪ੍ਰੀਤ ਕੌਰ , ਅਭਿਰੀਤ ਕੌਰ ਗਿੱਲ ,ਜਸਪ੍ਰੀਤ ਕੌਰ ਬੁੱਟਰ, ਜਸਵੀਰ ਬਾਵਾ , ਗੁਰਨੀਤ ਕੌਰ ਗਿੱਲ, ਸੁਖਮਨ ਸ਼ਰਮਾ , ਕਰਮਜੀਤ ਕੌਰ ਰਿੰਪੀ, ਨੇ ਹਾਜ਼ਰੀ ਭਰੀ। ਇਸ ਉਪਰੰਤ ਸਾਰੀਆਂ ਹਾਜ਼ਰ ਕਵਿਤਰੀਆਂ ਦਾ ਸਨਮਾਨ ਚਿੰਨ੍ਹ ਅਤੇ ਇੱਕ ਇੱਕ ਪੁਸਤਕ ਸਭਾ ਵੱਲੋਂ ਭੇਂਟ ਕੀਤੀ ਗਈ। ਇਸ ਸਮੇਂ ਅਸ਼ੋਕ ਭਾਰਤੀ ਅਤੇ ਤੇਜਿੰਦਰ ਚੰਡਿਹੋਕ ਜੀ ਦਾ ਸਹਿਯੋਗੀ ਪੱਤਰਕਾਰ ਵਜੋਂ ਵਿਸ਼ੇਸ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸ਼ਸ਼ੀ ਬਾਲਾ,ਉਰਵਸ਼ੀ ਗੁਪਤਾ, ਸੁਖਪਾਲ ਕੌਰ ਬਾਠ ਅਤੇ ਜਸਪ੍ਰੀਤ ਬੱਬੂ, ਨਰਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਸਭਾ ਦੇ ਪ੍ਰਬੰਧਕੀ ਬੋਰਡ ਦੀ ਟੀਮ ਰਜਿੰਦਰ ਕੌਰ,ਰਿੰਪੀ ਰਾਣੀ , ਰਾਜਿੰਦਰਾ ਕੁਮਾਰੀ ਹਾਜ਼ਰ ਸਨ। ਇਸ ਮੌਕੇ ਪਿਛਲੇ ਸਾਲ ਦੇ ਸਿਰਜਣਾ ਮੇਲਾ 1 ਦੀਆਂ ਆਈਆਂ ਕਵਿੱਤਰੀਆਂ ਮਨਿੰਦਰ ਕੌਰ ਬੇਦੀ, ਗੁਰਬਿੰਦਰ ਕੌਰ ਗਿੱਲ, ਆਕ੍ਰਿਤੀ ਕੌਂਸ਼ਲ,ਅਮਨਦੀਪ ਕੌਰ ਜੋਗਾ, ਪਰਮਿੰਦਰ ਪੈਮ, ਕੁਲਵੀਰ ਕੌਰ ਜੋਤੀ, ਵੀਰਪਾਲ ਮੋਹਲ, ਅਮਰਪ੍ਰੀਤ ਕੌਰ ਦਿਹੜ, ਕਿਮਰਨ ਕੌਰ ਗਿੱਲ, ਸਿਮਰਪ੍ਰੀਤ ਕੌਰ, ਮਨਜੋਤ ਕੌਰ ਸੰਧੂ,ਰਾਜਿੰਦਰਾ ਕੁਮਾਰੀ, ਨੇ ਵੀ ਬਾਅਦ ਵਿੱਚ ਆਪਣਾ ਕਲਾਮ ਪੇਸ਼ ਕੀਤਾ। ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੂੰ ਜੁਝਾਰੂ ਔਰਤਾਂ ਉੱਪਰ ਕਲਾਮ ਪੇਸ਼ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਜਗਦੀਸ਼ ਕੌਰ ਨੇ ਆਪਣੇ ਨਵੀਆਂ ਪਿਰਤਾਂ ਪਾਉਂਦੇ ਸਿਰਜਣਾ ਮੇਲੇ ਦੀ ਪ੍ਰਸੰਸਾ ਕਰਦਿਆਂ ਵਧਾਈ ਦਿੱਤੀ ਕਿ ਇਹ ਪਹਿਲੀ ਸੰਸਥਾ ਹੈ ਜੋ ਮਹਿਲਾਵਾਂ ਵੱਲੋਂ ਚਲਾਈ ਜਾ ਰਹੀ ਹੈ ਅਤੇ ਬਹੁਤ ਹੀ ਵਧੀਆ ਯਾਦਗਾਰ ਸਮਾਗਮ ਕਰਵਾ ਰਹੀ ਹੈ ਤਾਂ ਕਿ ਨਵੀਆਂ ਕਲਮਾਂ ਨੂੰ ਮੌਕਾ ਅਤੇ ਹੌਸਲਾ ਅਫ਼ਜ਼ਾਈ ਮਿਲੇ ।‌ ਸਮਾਗਮ ਦੇ ਅਖੀਰ ਵਿੱਚ ਮਨਦੀਪ ਕੌਰ ਭਦੌੜ ਵੱਲੋਂ ਆਈਆਂ ਅਦਬੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਅਤੇ ਆਰਟ ਕਰਾਫਟ ਪ੍ਰਦਰਸ਼ਨੀ ਲਗਾਈ ਗਈ। ਸਾਹਿਤ ਦੇ ਮੱਕੇ ਦੀ ਧਰਤੀ ਤੇ ਪੰਜਾਬੀ ਕਵੀਤਰੀਆਂ ਦਾ ਇਹ ਯਾਦਗਾਰੀ ਸਮਾਗਮ ਅਭੁੱਲ ਯਾਦਾਂ ਛੱਡ ਗਿਆ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਦੂਜੀ ਕੰਮ ਵਾਲੀ…ਸੁੰਮੀ ਸਾਮਰੀਆ ਦੀ ਕਲਮ ਤੋਂ

ਦੂਜੀ ਕੰਮ ਵਾਲੀ…ਸੁੰਮੀ ਸਾਮਰੀਆ ਦੀ ਕਲਮ ਤੋਂ

12/31/2024
ਜ਼ਿਲ੍ਹਾ ਭਾਸ਼ਾ ਦਫਤਰ ਵਿਭਾਗ ਦਾ 75ਵਾਂ ਸਥਾਪਨਾ ਦਿਵਸ ਮਨਾਇਆ 

ਜ਼ਿਲ੍ਹਾ ਭਾਸ਼ਾ ਦਫਤਰ ਵਿਭਾਗ ਦਾ 75ਵਾਂ ਸਥਾਪਨਾ ਦਿਵਸ ਮਨਾਇਆ 

01/02/2023
ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਕਵੀ ਦਰਬਾਰ

ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਕਵੀ ਦਰਬਾਰ

11/09/2022
Load More
Tags: #barnalanews#barnalanews#healthdepartment#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਮੋਨਾਲੀਸਾ update news….ਮਹਾਂਕੁੰਭ ਦੀ ਵਾਇਰਲ ਕੁੜੀ ਮੋਨਾਲੀਸਾ ਨੂੰ ਫਿਲਮ ‘ਚ ਕੰਮ ਦੇਣ ਵਾਲਾ ਨਿਰਦੇਸ਼ਕ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ

Next Post

ਕਰਨਲ ਬਾਠ ਮਾਮਲਾ…ਐਸਐਸਪੀ ਨੂੰ ਵੀ ਤਲਬ ਕਰ ਸਕਦੇ ਹਾਂ…SIT ਮੁਖੀ ਨੇ ਕਿਹਾ

Nirmal Pandori

Nirmal Pandori

Related Posts

ਦੂਜੀ ਕੰਮ ਵਾਲੀ…ਸੁੰਮੀ ਸਾਮਰੀਆ ਦੀ ਕਲਮ ਤੋਂ
ਸਾਹਿਤ

ਦੂਜੀ ਕੰਮ ਵਾਲੀ…ਸੁੰਮੀ ਸਾਮਰੀਆ ਦੀ ਕਲਮ ਤੋਂ

by Nirmal Pandori
12/31/2024
ਜ਼ਿਲ੍ਹਾ ਭਾਸ਼ਾ ਦਫਤਰ ਵਿਭਾਗ ਦਾ 75ਵਾਂ ਸਥਾਪਨਾ ਦਿਵਸ ਮਨਾਇਆ 
ਸਾਹਿਤ

ਜ਼ਿਲ੍ਹਾ ਭਾਸ਼ਾ ਦਫਤਰ ਵਿਭਾਗ ਦਾ 75ਵਾਂ ਸਥਾਪਨਾ ਦਿਵਸ ਮਨਾਇਆ 

by Nirmal Pandori
01/02/2023
ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਕਵੀ ਦਰਬਾਰ
ਸਾਹਿਤ

ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਕਵੀ ਦਰਬਾਰ

by Nirmal Pandori
11/09/2022
ਸਮਸ਼ਾਨਘਾਟ ’ਚੋਂ ਮਿਲੀ ਨੌਜਵਾਨ ਦੀ ਲਾਸ਼, ਮਾਮਲਾ ਸ਼ੱਕੀ
ਸਾਹਿਤ

ਸਮਸ਼ਾਨਘਾਟ ’ਚੋਂ ਮਿਲੀ ਨੌਜਵਾਨ ਦੀ ਲਾਸ਼, ਮਾਮਲਾ ਸ਼ੱਕੀ

by Nirmal Pandori
07/04/2022
ਸ੍ਰੀ ਸੁਦਰਸ਼ਨ ਗਾਸੋ “ਭਾਈ ਸੰਤੋਖ ਸਿੰਘ” ਪੁਰਸਕਾਰ ਨਾਲ ਸਨਮਾਨਤ
ਸਾਹਿਤ

ਸ੍ਰੀ ਸੁਦਰਸ਼ਨ ਗਾਸੋ “ਭਾਈ ਸੰਤੋਖ ਸਿੰਘ” ਪੁਰਸਕਾਰ ਨਾਲ ਸਨਮਾਨਤ

by Nirmal Pandori
03/01/2022
ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ
ਸਾਹਿਤ

ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ

by Nirmal Pandori
02/21/2022
Load More
Next Post
ਕਲਯੁਗੀ ਮਾਂ ਨੇ ਆਪਣੀ ਕਰਤੂਤ ਛੁਪਾਉਣ ਲਈ ਕੀਤਾ ਮਹਾਂਪਾਪ…!

ਕਰਨਲ ਬਾਠ ਮਾਮਲਾ…ਐਸਐਸਪੀ ਨੂੰ ਵੀ ਤਲਬ ਕਰ ਸਕਦੇ ਹਾਂ…SIT ਮੁਖੀ ਨੇ ਕਿਹਾ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend