Gee 98News

ਕਰਨਲ ਬਾਠ ਮਾਮਲਾ…ਐਸਐਸਪੀ ਨੂੰ ਵੀ ਤਲਬ ਕਰ ਸਕਦੇ ਹਾਂ…SIT ਮੁਖੀ ਨੇ ਕਿਹਾ

-ਫੌਜ ਦੇ ਕਰਨਲ ਦੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਕੁੱਟਮਾਰ ਦੀ ਘਟਨਾ ਦੀ ਜਾਂਚ ਕਰਨ ਲਈ ਪੰਜਾਬ ਸਰਕਾਰ ਵੱਲੋਂ ਗਠਤ ਕੀਤੀ ਜਾਂਚ ਟੀਮ ਨੇ ਪਟਿਆਲਾ ਵਿਖੇ ਘਟਨਾ ਸਥਾਨ ਦਾ ਦੌਰਾ ਕੀਤਾ। ‌ਇਸ ਮੌਕੇ ਗੱਲਬਾਤ ਕਰਦੇ ਹੋਏ ਜਾਂਚ ਕਮੇਟੀ ਮੁਖੀ ਏਡੀਜੀਪੀ ਏਐਸ ਰਾਏ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਤੇ ਕਾਰਵਾਈ ਸਬੰਧੀ ਦਸਤਾਵੇਜ਼ ਇਕੱਤਰ ਕੀਤੇ ਹਨ। ਉਹਨਾਂ ਕਿਹਾ ਕਿ ਕਮੇਟੀ 2 ਅਪ੍ਰੈਲ ਨੂੰ ਮੁੜ ਪਟਿਆਲਾ ਪੁੱਜ ਕੇ ਚਸ਼ਮਦੀਦ ਤੇ ਹੋਰ ਗਵਾਹਾਂ ਦੇ ਬਿਆਨ ਦਰਜ ਕਰੇਗੀ। ਇਸ ਬਾਰੇ ਗੱਲ ਕਰਦਿਆਂ ਏਐਸ ਰਾਏ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਤੇ ਦਸਤਾਵੇਜ਼ੀ ਸਬੂਤ ਅਹਿਮ ਹਨ, ਜਿਨ੍ਹਾਂ ਨੂੰ ਇੱਕਤਰ ਕੀਤਾ ਜਾ ਰਿਹਾ ਹੈ। ਕੈਮਰੇ ਦੀ ਫੁਟੇਜ ਦੀ ਲੈਬੋਰਟਰੀ ਤੋਂ ਵੀ ਜਾਂਚ ਕਰਵਾਈ ਜਾਵੇਗੀ। ਇਸ ਤੋਂ ਬਾਅਦ ਪੀੜਤ ਤੇ ਮੁਲਜ਼ਮ ਧਿਰ ਦੇ ਪੱਖ ਲਏ ਜਾਣਗੇ। ਇਸਦੇ ਨਾਲ ਹੀ ਮੌਕੇ ਦੇ ਚਸ਼ਮਦੀਦ ਤੋਂ ਵੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ। ਏਡੀਜੀਪੀ ਨੇ ਜਨਤਾ ਨੂੰ ਵੀ ਅਪੀਲ ਕੀਤੀ ਕਿ ਇਸ ਘਟਨਾ ਬਾਰੇ ਕੋਈ ਸਬੂਤ ਜਾਂ ਅਸਲ ਜਾਣਕਾਰੀ ਹੋਵੇ ਤਾਂ ਉਹ 2 ਅਪ੍ਰੈਲ ਨੂੰ ਐਸਆਈਟੀ ਸਾਹਮਣੇ ਪੇਸ਼ ਕਰ ਸਕਦੇ ਹਨ। ਕਰਨਲ ਬਾਠ ਦੇ ਪਰਿਵਾਰ ਵਲੋਂ ਐੱਸਆਈਟੀ ਦੀ ਤਫਤੀਸ਼ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦੇ ਸਵਾਲ ‘ਤੇ ਏਐੱਸ ਰਾਏ ਨੇ ਕਿਹਾ ਕਿ ਕਮੇਟੀ ਵੱਲੋਂ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਹਰ ਧਿਰ ਨੂੰ ਆਪੋ-ਆਪਣਾ ਪੱਖ ਦੱਸਣਾ ਚਾਹੀਦਾ ਹੈ। ਏਡੀਜੀਪੀ ਰਾਏ ਨੇ ਕਿਹਾ ਕਿ ਇਸ ਮਾਮਲੇ ‘ਚ ਐਸਐਸਪੀ ਪਟਿਆਲਾ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ।

error: Content is protected !!